ਜਗਤਜੀਤ ਇੰਡਸਟਰੀ ਹਮੀਰਾ ਵਿਖੇ ਕਰਵਾਇਆ ਗਿਆ ਸਾਲਾਨਾ ਵਾਲੀਬਾਲ ਟੂਰਨਾਮੈਂਟ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਜਗਤਜੀਤ ਇੰਡਸਟਰੀ ਪਿੰਡ ਹਮੀਰਾ ਵਿਖੇ ਸਾਲਾਨਾ ਕਰਵਾਏ ਗਏ ਵਾਲੀਬਾਲ ਟੂਰਨਾਮੈਂਟ ਦਾ ਫਾਈਨਲ ਮੈਚ ਰੌਇਲ ਪੰਜਾਬ ਦੀ ਟੀਮ ਨੇ ਜਿੱਤਿਆ। ਇਸ ਟੂਰਨਾਮੈਂਟ ਦਾ ਉਦਘਾਟਨ ਡੀਜੀਐਮ ਅਨਿਲ ਕੁਮਾਰ ਰਾਜਪੂਤ ਅਤੇ ਸੁਨੀਲ ਕੁਮਾਰ ਰਾਜੂ ਦੁਆਰਾ ਕੀਤਾ ਗਿਆ। ਟੂਰਨਾਮੈਂਟ ਵਿਚ ਫੈਕਟਰੀ ਕਰਮਚਾਰੀਆਂ ਦੀਆਂ 7ਟੀਮਾਂ ਨੇ ਭਾਗ ਲਿਆ। ਟੂਰਨਾਮੈਂਟ ਦਾ ਫਾਈਨਲ ਮੈਚ ਰਾਇਲ ਪੰਜਾਬ ਅਤੇ ਪੰਜਾਬ ਲੋਇਨਸ਼ਜ ਦੇ ਵਿਚਕਾਰ ਖੇਡਿਆ ਗਿਆ, ਜਿਸ ਵਿੱਚ ਰਾਇਲ ਪੰਜਾਬ ਦੀ ਟੀਮ ਨੇ ਜਿੱਤ ਕੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਪੰਜਾਬ ਲੋਇਨਸ਼ਜ ਦੀ ਟੀਮ ਫਾਈਨਲ ਮੈਚ ਹਾਰਨ ਤੋਂ ਬਾਅਦ ਦੂਸਰੇ ਸਥਾਨ ਤੇ ਰਹੀ। ਇਸ ਮੋਕੇ ਤੇ ਮਾਸਟਰ ਸੰਤੋਖ ਸਿੰਘ ਨੇ ਰੈਫਰੀ ਦੀ ਭੂਮਿਕਾ ਨਿਭਾਈ।

Advertisements

ਇਸ ਮੌਕੇ ਤੇ ਡੀਜੀਐਮ ਅਨਿਲ ਕੁਮਾਰ ਰਾਜਪੂਤ, ਰਾਕੇਸ਼ ਕੁਮਾਰ ਯੂੁਨਿਟ ਹੈੱਡ, ਸੁਨੀਲ ਕੁਮਾਰ ਰਾਜੂ, ਅੰਕੁਸ਼ ਭਾਰਦਵਾਜ, ਭਵਤੋਸ਼ ਛੇਤਰੀਏ ਸੁਖਜੀਤ ਕੌਰ ਅਤੇ ਹੋਰ ਅਧਿਕਾਰੀਆਂ ਨੇ ਪਹਿਲਾ ਸਥਾਨ ਜਿੱਤਣ ਵਾਲੀ ਕੈਪਟਨ ਸੁਭਾਸ਼ ਦੀ ਟੀਮ ਰੌਇਲ ਪੰਜਾਬ ਅਤੇ ਪਰਮਜੀਤ ਦੀ ਟੀਮ ਪੰਜਾਬ ਲੋਇਨਸ਼ਜ ਨੂੰ ਦੂਸਰਾ ਸਥਾਨ ਪ੍ਰਾਪਤ ਕਰਨ ਤੇ ਟਰਾਫੀ ਅਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਦੋਵੇਂ ਟੀਮਾਂ ਨੇ ਕਾਫੀ ਸ਼ਾਨਦਾਰ ਪ੍ਰਦਰਸ਼ਨ ਕੀਤਾ।

LEAVE A REPLY

Please enter your comment!
Please enter your name here