13 ਤੋਂ 15 ਅਗਸਤ ਤੱਕ ਆਪਣੇ ਆਪਣੇ ਘਰਾਂ ਵਿਖੇ ਤਿਰੰਗਾ ਝੰਡਾ ਲਗਾ ਕੇ ਰਾਸ਼ਟਰੀ ਏਕਤਾ ਦਾ ਸੰਦੇਸ਼ ਦੀਓ: ਰਾਜੇਸ਼ ਪਾਸੀ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਆਜ਼ਾਦੀ ਦੇ 75ਵੇਂ ਵਰ੍ਹੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਤਿਰੰਗਾ ਮੁਹਿੰਮ ਨੂੰ ਹਰ ਪਾਸੇ ਭਰਵਾਂ ਸਮਰਥਨ ਮਿਲ ਰਿਹਾ ਹੈ।ਉਪਰੋਕਤ ਗਾਲਾਂ ਭਾਜਪਾ ਮੰਡਲ ਪ੍ਰਧਾਨ ਚੇਤਨ ਸੂਰੀ ਦੀ ਅਗਵਾਈ ਹੇਠ ਘਰ ਘਰ ਅਤੇ ਦੁਕਾਨਾਂ ਤੇ ਲੋਕਾਂ ਨੂੰ ਹਰ ਘਰ ਤਿਰੰਗਾ ਮੁਹਿੰਮ ਤਹਿਤ ਤਿਰੰਗੇ ਝੰਡੇ ਵੰਡਣ ਮੌਕੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਪਾਸੀ ਨੇ ਕਹਿਆ।ਇਸ ਮੌਕੇ ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਪਰਸ਼ੋਤਮ ਪਾਸੀ,ਸੂਬਾ ਕਾਰਜਕਾਰਨੀ ਮੈਂਬਰ ਯਸ਼ ਮਹਾਜਨ ਅਤੇ ਵਪਾਰ ਮੰਡਲ ਦੇ ਜ਼ਿਲ੍ਹਾ ਮੀਤ ਪ੍ਰਧਾਨ ਵਿਕਰਮ ਅਰੋੜਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।ਮੌਕੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਪਾਸੀ ਨੇ ਕਿਹਾ ਕਿ ਆਉਣ ਵਾਲੀ 13 ਤੋਂ 15 ਅਗਸਤ ਨੂੰ ਦੇਸ਼ ਭਰ ਵਿੱਚ ਚੱਲ ਰਹੇ ਹਰ ਘਰ ਤਿਰੰਗਾ ਅਭਿਆਨ ਦੇ ਤਹਿਤ ਭਾਰਤੀ ਜਨਤਾ ਪਾਰਟੀ ਦਾ ਹਰ ਵਰਕਰ ਹਰ ਘਰ ਤਿਰੰਗਾ ਪਹੁੰਚਾਉਣ ਦੇ ਲਈ ਹਰ ਘਰ ਸਮਰਪਿਤ ਹੈ। ਪਾਸੀ ਨੇ ਲੋਕਾਂ ਨੂੰ ਤਿਰੰਗੇ ਝੰਡੇ ਵੰਡਦੇ ਸ਼ਮੇ ਅਪੀਲ ਕਰਦੇ ਹੋਏ ਕਿਹਾ ਕਿ 13 ਤੋਂ 15 ਅਗਸਤ ਤੱਕ ਆਪਣੇ ਆਪਣੇ ਘਰਾਂ ਵਿਖੇ ਤਿਰੰਗਾ ਝੰਡਾ ਲਹਿਰਾ ਕੇ ਰਾਸ਼ਟਰੀ ਏਕਤਾ ਦਾ ਸੰਦੇਸ਼ ਦੇਣ।ਪਾਸੀ ਨੇ ਕਿਹਾ ਕਿ ਸ਼ਹਿਰੀ ਖੇਤਰ ਅਤੇ ਪਿੰਡਾਂ ਵਿੱਚ ਲੋਕਾਂ ਵਿੱਚ ਆਪਣੇ ਘਰਾਂ ਤੇ ਤਿਰੰਗਾ ਲਹਿਰਾਉਣ ਲਈ ਉਤਸ਼ਾਹ ਦਿਖਾਈ ਦੇ ਰਿਹਾ ਹੈ।

Advertisements

ਉਨ੍ਹਾਂ ਕਿਹਾ ਕਿ ਜਦੋਂ ਲੋਕਾਂ ਨੂੰ ਦੱਸਿਆ ਗਿਆ ਕਿ 13 ਤੋਂ 15 ਅਗਸਤ ਤੱਕ ਹਰ ਘਰ ਚ ਤਿਰੰਗਾ ਲਹਿਰਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਤਾਂ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਆਪਣੇ ਆਪਣੇ ਘਰਾਂ ਤੇ ਤਿਰੰਗਾ ਲਹਿਰਾਉਣ ਲਈ ਤਿਰੰਗਾ ਲਿਆ।ਕੁਝ ਵਿਰੋਧੀ ਪਾਰਟੀਆਂ ਬੇਲੋੜਾ ਸਿਆਸੀ ਵਿਰੋਧ ਦੇ ਕਾਰਨ ਇਸ ਮੁਹਿੰਮ ਦਾ ਵਿਰੋਧ ਕਰ ਰਹੀਆਂ ਹਨ।ਜਦੋਂ ਕਿ ਤਿਰੰਗਾ ਦੇਸ਼ ਦਾ ਸਨਮਾਨ ਹੈ,ਕਿਉਂਕਿ ਤਿਰੰਗਾ ਨਾ ਸਿਰਫ ਸਾਡਾ ਰਾਸ਼ਟਰੀ ਝੰਡਾ ਹੀ ਨਹੀਂਸਾਡੀ ਆਂ ਅਤੇ ਸ਼ਾਨ ਦਾ ਪ੍ਰਤੀਕ ਵੀ ਹੈ।ਇਸ ਮੌਕੇ ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਪਰਸ਼ੋਤਮ ਪਾਸੀ ਨੇ ਕਿਹਾ ਕਿ ਤਿਰੰਗਾ ਭਾਜਪਾ ਜਾਂ ਕਿਸੇ ਪਾਰਟੀ ਦੀ ਮੁਹਿੰਮ ਨਹੀਂ,ਸਗੋਂ ਇਹ ਦੇਸ਼ ਦੇ ਹਰ ਵਿਅਕਤੀ ਦੀ ਮੁਹਿੰਮ ਹੈ।ਉਨ੍ਹਾਂ ਕਿਹਾ ਕਿ ਅੰਮ੍ਰਿਤ ਮਹੋਤਸਵ ਦੌਰਾਨ ਹਰ ਘਰ ਵਿੱਚ ਤਿਰੰਗਾ ਲਹਿਰਾਉਣ ਦੀ ਮੁਹਿੰਮ ਦਰਸਾਉਂਦੀ ਹੈ ਕਿ ਅੱਜ ਆਜ਼ਾਦੀ ਦਿਵਸ ਦਾ ਤਿਉਹਾਰ  ਸਰਕਾਰੀ ਦਿਵਸ ਨਾ ਹੋਕੇ ਲੋਕਾਂ ਦਾ ਤਿਉਹਾਰ ਬਣ ਗਿਆ ਹੈ।ਉਨ੍ਹਾਂ ਕਿਹਾ ਕਿ ਇਹ ਤਿਰੰਗਾ ਅਭਿਆਨ ਨਹੀਂ ਸਗੋਂ ਉਨ੍ਹਾਂ ਸਾਰੀਆਂ ਅਜ਼ਾਦੀ ਘੁਲਾਟੀਆਂ ਨੂੰ ਸੱਚੇ ਮਨ ਨਾਲ ਕੋਟਿ ਕੋਟਿ ਪ੍ਰਣਾਮ, ਜਿਨ੍ਹਾਂ ਦੀ ਮਿਹਨਤ ਅਤੇ ਕੁਰਬਾਨੀ ਦੇ ਬਲਬੂਤੇ ਅੱਜ ਅਸੀਂ ਆਜ਼ਾਦੀ ਦੀ ਹਵਾ ਵਿੱਚ ਸਾਹ ਲੈ ਰਹੇ ਹਾਂ।ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਜਗਦੀਸ਼ ਸ਼ਰਮਾ, ਜ਼ਿਲ੍ਹਾ ਮੀਤ ਪ੍ਰਧਾਨ ਅਸ਼ੋਕ ਮਾਹਲਾ, ਅਸ਼ੀਸ਼ ਗਗਰੇਜਾ, ਵਿਨੈ ਜੈਨ, ਵਰਿੰਦਰ ਅਰੋੜਾ, ਬਾਵਾ, ਚੇਤਨ ਸੂਦ, ਮੰਨੂ ਕਟਿਆਲ, ਰਾਜਨ ਮਹਾਜਨ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here