ਗੁਜਰਾਤ ਦੀ ਕੈਮੀਕਲ ਫੈਕਟਰੀ ਵਿੱਚ ਹੋਇਆਂ ਜ਼ੋਰਦਾਰ ਧਮਾਕਾ, 6 ਮਜ਼ਦੂਰਾਂ ਦੀ ਮੌਤ

ਗੁਜਰਾਤ ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਗੁਜਰਾਤ ਦੇ ਭਰੂਚ ਵਿੱਚ ਇੱਕ ਕੈਮੀਕਲ ਫੈਕਟਰੀ ਵਿੱਚ ਜ਼ੋਰਦਾਰ ਧਮਾਕਾ ਹੋਣ ਦੀ ਦੁਖਦਾਇਕ ਘਟਨਾਂ ਸਾਹਮਣੇ ਆਈ ਹੈ। ਇਸ ਹਾਦਸੇ ‘ਚ ਹੁਣ ਤੱਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਾਣਕਾਰੀ ਦੇ ਅਨੁਸਾਰ, ਭਰੂਚ ਦੀ ਪੁਲਿਸ ਸੁਪਰਡੈਂਟ ਲੀਨਾ ਪਾਟਿਲ ਨੇ ਕਿਹਾ ਕਿ ਇੱਕ ਰਿਐਕਟਰ ਦੇ ਕੋਲ ਛੇ ਕਰਮਚਾਰੀ ਕੰਮ ਕਰ ਰਹੇ ਸਨ ਕਿ ਅਚਾਨਕ ਹੀ ਰਿਐਕਟਰ ਵਿੱਚ ਧਮਾਕਾ ਹੋਣ ਕਾਰਨ ਫੈਕਟਰੀ ‘ਚ ਅੱਗ ਲੱਗ ਗਈ।

Advertisements

ਜਿਸਦੇ ਕਾਰਣ ਨੇੜੇ ਕੰਮ ਕਰ ਰਹੇ ਛੇ ਲੋਕਾਂ ਦੀ ਮੌਤ ਹੋ ਗਈ। ਪੁਲਿਸ ਵੱਲੋਂ ਲਾਸ਼ਾਂ ਨੂੰ ਬਰਾਮਦ ਕਰਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਇਸ ਦੇ ਨਾਲ ਹੀ ਅੱਗ ‘ਤੇ ਵੀ ਕਾਬੂ ਪਾ ਲਿਆ ਗਿਆ ਹੈ।

LEAVE A REPLY

Please enter your comment!
Please enter your name here