ਹਰਿਆਣਾਂ: ਪੈਸੇ ਨਾਂ ਦੇਣ ਤੇ ਕਲਯੁੱਗ ਪੁੱਤਰ ਨੇ ਮਾਂ ਨੂੰ ਮਾਰੀ ਗੋਲੀ, ਹੋਈ ਮੌਤ

ਸੋਨੀਪਤ: (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਗਨੌਰ ਦੇ ਅਗਵਾਨਪੁਰ ਰੋਡ ‘ਤੇ ਘਰੇਲੂ ਝਗੜੇ ਤੋਂ ਬਾਅਦ ਇੱਕ ਨੌਜਵਾਨ ਨੇ ਆਪਣੀ ਮਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਜਾਣਕਾਰੀ ਦਿੰਦਿਆਂ ਸਤਵੰਤੀ ਦੇ ਭਤੀਜੇ ਨੇ ਦੱਸਿਆਂ ਕਿ ਉਸਦੀ ਭੂਆਂ ਨੂੰ ਉਸਦੇ ਪਤੀ ਦੀ ਮੌਤ ਹੋਣ ਤੋਂ ਬਾਅਦ ਐਕਸਗ੍ਰੇਸ਼ੀਆ ਦੇ ਅਧੀਨ ਨੌਕਰੀ ਮਿਲ ਗਈ ਸੀ । ਜਿਸਦੇ ਕਾਰਣ ਉਸਦਾ ਪੁੱਤਰ ਉਸਨੂੰ ਹਰ ਵੇਲੇ ਪੈਸੇ ਦੇਣ ਲਈ ਤੰਗ-ਪ੍ਰੇਸ਼ਾਂਨ ਕਰਦਾ ਸੀ। ਜਿਸਦੇ ਕਾਰਣ ਮਾਂ ਵੱਲੋ ਮਨ੍ਹਾਂ ਕਰਨ ਤੇ ਉਸਦੇ ਲੜ੍ਹਕੇ ਨੇ ਉਸਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ, ਇਲਾਜ ਦੋਰਾਨ ਸਤਵੰਤੀ ਦੀ ਹਸਪਤਾਲ ਵਿੱਚ ਮੌਤ ਹੋ ਗਈ ।

Advertisements

ਇਸਤੋਂ ਇਲਾਵਾ ਪੁਲਿਸ ਨੇ ਦੱਸਿਆਂ ਕਿ ਮ੍ਰਿਤਕ ਔਰਤ ਦਾ ਲੜਕਾ ਦੀਪਕ ਹੈ, ਜੋ ਕਿ ਬੇਰੁਜ਼ਗਾਰ ਹੈ ਅਤੇ ਆਪਣੀ ਮਾਂ ਤੋਂ ਆਪਣੇ ਖਰਚੇ ਲਈ ਪੈਸੇ ਦੀ ਮੰਗ ਕਰਦਾ ਸੀ। ਜਦੋਂ ਮਾਂ ਨੇ ਪੈਸੇ ਨਹੀਂ ਦਿੱਤੇ ਤਾਂ ਉਸ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਔਰਤ ਦਿੱਲੀ ਵਿੱਚ ਸਿੱਖਿਆ ਵਿਭਾਗ ਵਿੱਚ ਚਪੜਾਸੀ ਵਜੋਂ ਕੰਮ ਕਰਦੀ ਸੀ। ਇਸ ਪੂਰੇ ਮਾਮਲੇ ‘ਚ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਤਿੰਨ ਟੀਮਾਂ ਬਣਾਈਆਂ ਗਈਆਂ ਹਨ ਤਾਂ ਜੋ ਮ੍ਰਿਤਕ ਔਰਤ ਦੇ ਪੁੱਤਰ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾ ਸਕੇ ।

LEAVE A REPLY

Please enter your comment!
Please enter your name here