ਮਨੁੱਖਤਾਂ ਸਾਰੇ ਧਰਮਾਂ ਵਿੱਚ ਸੱਭ ਤੋਂ ਉੱਪਰ, ਰੋਜ਼ਾ ਤੋੜ੍ਹਨ ਦਾ ਨਹੀਂ ਹੈ ਕੋਈ ਪਛਤਾਵਾਂ, ਇਰਸ਼ਾਂਦ ਨੇ ਖੂਨਦਾਨ ਕਰ ਔਰਤ ਦੀ ਬਚਾਈ ਜਾਨ

ਰਦਾ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਹਰਦਾ ਜ਼ਿਲ੍ਹੇ ਦੇ ਰਹਿਣ ਵਾਲੇ ਇੱਕ ਮੁਸਲਿਮ ਭਰਾ ਨੇ ਆਪਣਾ ਵਰਤ ਤੋੜ ਕੇ ਇਕ ਹਿੰਦੂ ਭੈਣ ਨੂੰ ਖੂਨ ਦੇ ਕੇ ਉਸਦੀ ਜਾਨ ਬਚਾ ਲਈ । ਉਨ੍ਹਾਂ ਦੇ ਇਸ ਕਦਮ ਦੀ ਜ਼ਿਲ੍ਹੇ ਵਿੱਚ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ, ਸਿਰਾਲੀ ਦੀ ਰਹਿਣ ਵਾਲੀ ਸੀਮਾ ਰਾਜਪੂਤ ਨੂੰ ਜਣੇਪੇ ਲਈ ਬੀ ਪਾਜ਼ੇਟਿਵ ਖੂਨ ਦੀ ਲੋੜ ਸੀ।

Advertisements

ਜਿਵੇਂ ਹੀ ਇਰਸ਼ਾਦ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਖੂਨਦਾਨ ਕਰਕੇ ਔਰਤ ਦੀ ਜਾਨ ਬਚਾਈ। ਗੱਲਬਾਤ ਦੋਰਾਨ ਇਰਸ਼ਾਦ ਨੇ ਕਿਹਾ ਕਿ ਮਨੁੱਖਤਾ ਸਾਰੇ ਧਰਮਾਂ ਵਿੱਚ ਸਭ ਤੋਂ ਉੱਪਰ ਹੈ। ਇਸਤੋ ਇਲਾਵਾ ਉਸਨੇ ਕਿਹਾ ਕਿ ਉਸਨੂੰ ਰੋਜ਼ਾ ਤੋੜਨ ਦਾ ਪਛਤਾਵਾ ਨਹੀਂ ਹੈ। ਉਹ ਖੁਸ਼ ਹੈ ਕਿ ਉਸਨੇ ਮਨੁੱਖਤਾ ਦਾ ਫਰਜ਼ ਨਿਭਾਇਆ ਹੈ। ਦੱਸ ਦੇਈਏ, ਇਰਸ਼ਾਦ ਇੱਕ ਥੀਏਟਰ ਕਲਾਕਾਰ ਹੈ।

LEAVE A REPLY

Please enter your comment!
Please enter your name here