ਬਲਾਕ ਪੱਧਰੀ ਸਿਹਤ ਮੇਲੇ ਵਿੱਚ ਲੋਕਾਂ ਨੇ ਮਾਹਿਰ ਡਾਕਟਰਾਂ ਦਾ ਲਿਆ ਲਾਹਾ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਸਿਹਤ ਮੇਲੇ ਵਿੱਚ ਲੋਕਾਂ ਦਾ ਭਰੀ ਇਕੱਠ ਇਹ ਦਰਸਾਉਂਦਾ ਹੈ ਕਿ ਉਹ ਸਿਹਤ ਪ੍ਰਤੀ ਕਿੰਨੇ ਜਾਗਰੂਕ ਹਨ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਡਾ. ਗੁਰਿੰਦਰ ਬੀਰ ਕੌਰ ਸਿਵਲ ਸਰਜਨ ਕਪੂਰਥਲਾ ਨੇ ਸੀ.ਐਚ.ਸੀ ਟਿੱਬਾ ਵਿਖੇ 75ਵੇਂ ਆਜ਼ਾਦੀ ਦੇ ਮਹੋਤਸਵ ਤਹਿਤ ਕਰਵਾਏ ਗਏ ਬਲਾਕ ਪੱਧਰੀ ਮੇਲੇ ਦੌਰਾਨ ਕੀਤਾ। ਉਨ੍ਹਾਂ ਦਸਿਆ ਕਿ ਅੱਜ ਦੇ ਸਮੇਂ ਹਰੇਕ ਵਿਅਕਤੀ ਤੰਦੁਰਸਤ ਰਹਿਣ ਲਈ ਤਰ੍ਹਾਂ-ਤਰ੍ਹਾਂ ਦੇ ਤਰੀਕੇ ਅਪਨਾਉਂਦੇ ਹਨ, ਪਰ ਜਾਣੇ ਅਣਜਾਣੇ ਵਿਚ ਕਈ ਵਾਰ ਜਾਣਕਾਰੀ ਦੀ ਘਾਟ ਕਾਰਨ ਆਪਣੇ ਸ਼ਰੀਰ ਨੂੰ ਹੋਰ ਰੋਗ ਲਗਾ ਬੈਠਦਾ ਹੈ। ਇਸੇ ਲਈ ਸਾਨੂੰ ਆਪਣੀ ਸਿਹਤ ਦੀ ਸਾਂਭ ਸੰਭਾਲ ਅਤੇ ਸੰਤੁਲਿਤ ਖੁਰਾਕ ਸਬੰਧੀ ਜਾਣਕਾਰੀ ਹੋਣਾ ਅਤਿ ਜ਼ਰੂਰੀ ਹੈ। ਸਿਵਲ ਸਰਜਨ ਨੇ ਕਿਹਾ ਕਿ ਸਿਹਤ ਮੇਲੇ ਦਾ ਮੁੱਖ ਉਦੇਸ਼ ਇਹੀ ਹੈ ਕਿ ਅਸੀਂ ਆਮ ਲੋਕਾਂ ਵਿੱਚ ਜਾ ਕੇ ਲੋਕਾਂ ਨੂੰ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਪ੍ਰਤੀ ਜਾਗਰੂਕ ਕਰੀਏ , ਤਾਂ ਜੋ ਲੋਕ ਇਹਨਾਂ ਸਹੂਲਤਾਂ ਦਾ ਲਾਹਾ ਲੈਣ ਸਕਣ । ਮੇਲੇ ’ਚ ਆਯੂਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ, ਅੰਗਹੀਣਤਾ ਦੇ ਸਰਟੀਫਿਕੇਟ ਵੀ ਬਣਾਏ ਗਏ। ਮੇਲੇ ’ਚ ਕੋਵਿੰਡ ਵੈਕਸੀਨੇਸਨ ਦਾ ਵਿਸ਼ੇਸ਼ ਕੈਂਪ ਲਗਾਇਆ ਗਿਆ। ਮਨੋਰੋਗੀ ਡਾਕਟਰ ਵਲੋਂ ਨਸ਼ਾ ਕਰਨ ਵਾਲੇ ਵਿਅਕਤੀ ਦੀ ਕੌਸਲਿੰਗ ਵੀ ਕੀਤੀ ਗਈ। ਇਸ ਮੌਕੇ ਹੱਡੀਆਂ ਦੇ ਮਾਹਿਰ , ਔਰਤਾਂ ਦੇ ਰੋਗਾਂ ਦੇ ਮਾਹਿਰ, ਬੱਚਿਆਂ ਦੇ ਮਾਹਿਰ, ਅੱਖਾਂ ਦੇ ਮਾਹਿਰ ਅਤੇ ਆਯੂਰਵੈਦਿਕ, ਹੋਮਿਓਪੈਥੀ ਡਾਕਟਰ ਨੇ ਵੀ ਮੇਲੇ ’ਚ ਆਏ ਮਰੀਜ਼ਾਂ ਨੂੰ ਸੇਵਾਵਾਂ ਪ੍ਰਦਾਨ ਕੀਤੀਆਂ। ਸਿਹਤ ਮੇਲੇ ’ਚ ਆਏ ਲੋਕਾਂ ਨੂੰ ਅੰਗਦਾਨ ਕਰਨ ਲਈ ਵੀ ਪ੍ਰੇਰਿਆ ਗਿਆ। ਐਮ.ਐਮ.ਯੂ ਵੈਨ ਰਾਹੀਂ ਵੀ ਮੇਲੇ ’ਚ ਆਏ 215 ਦੇ ਕਰੀਬ ਮਰੀਜ਼ਾਂ ਨੂੰ ਡਾ. ਰਾਜ ਕੁਮਾਰੀ ਵਲੋਂ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ। ਐਸ.ਐਮ.ਓ ਡਾ. ਮੋਹਨਪ੍ਰੀਤ ਸਿੰਘ ਨੇ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਅਤੇ ਡੀਐਫਪੀਓ ਡਾ. ਅਸ਼ੋਕ ਕੁਮਾਰ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ ਅਤੇ ਉਨ੍ਹਾਂ ਨੂੰ ਜੀ ਆਇਆਂ ਨੂੰ ਕਿਹਾ। ਡਾ ਮੋਹਨਪ੍ਰੀਤ ਸਿੰਘ ਨੇ ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ ਨੂੰ ਦੱਸਿਆ ਕਿ ਮੇਲੇ ਚ ਉਨ੍ਹਾਂ ਦੀ ਟੀਮ ਵੱਲੋਂ 435 ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਯੋਗਾ ਦਾ ਸੈਸ਼ਨ ਵੀ ਰੱਖਿਆ ਗਿਆ ਅਤੇ ਲੋਕਾਂ ਨੂੰ ਰੋਜ਼ਾਨਾ ਯੋਗ ਆਸਨ ਕਰਨ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਡੀਐਫਪੀਓ ਡਾ. ਅਸ਼ੋਕ ਕੁਮਾਰ, ਐਸ.ਐਮ.ਓ ਡਾ. ਮੋਹਨਪ੍ਰੀਤ ਸਿੰਘ, ਮਾਸ ਮੀਡੀਆ ਅਫ਼ਸਰ ਰਾਜ ਰਾਣੀ, ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ, ਡਾ. ਰਮਨਦੀਪ ਕੌਰ,ਡੀਪੀਐਮ ਡਾ.ਸੁਖਵਿੰਦਰ ਕੌਰ, ਬੀਈਈ ਰਵਿੰਦਰ ਜੱਸਲ, ਬੀਈਈ ਸੁਸ਼ਮਾ, ਤੇ ਹੋਰ ਸਾਰੇ ਸਟਾਫ ਮੈਂਬਰ ਆਦਿ ਹਾਜ਼ਰ ਸਨ।

Advertisements

ਸਿਹਤ ਮੰਦ ਰਹਿਣ ਲਈ ਕੁਦਰਤ ਨਾਲ ਜੁੜੋ : ਡਾ ਗੁਰਿੰਦਰਬੀਰ ਕੌਰ
ਬਲਾਕ ਪੱਧਰੀ ਸਿਹਤ ਮੇਲੇ ਦੌਰਾਨ ਡਾ ਗੁਰਿੰਦਰਬੀਰ ਕੌਰ ਸਿਵਲ ਸਰਜਨ ਕਪੂਰਥਲਾ ਨੇ ਦੱਸਿਆ ਕਿ ਸਾਨੂੰ ਸਿਹਤਮੰਦ ਰਹਿਣ ਲਈ ਸਾਨੂੰ ਕੁਦਰਤ ਦੀ ਸ਼ਰਨ ’ਚ ਜਾਣਾ ਹੀ ਪੈਣਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਇਸ ਮੌਕੇ ਸਿਵਲ ਸਰਜਨ ਮੈਡਮ ਵਲੋਂ ਅੰਬ, ਕੜੀ ਪੱਤਾ ਅਤੇ ਅਲੋਵੀਰਾ ਦੇ ਬੂਟੇ ਲਾਏ ਗਏ। ਉਨ੍ਹਾਂ ਕਿਹਾ ਕਿ ਸਾਨੂੰ ਕੁਦਰਤ ਤੋ ਜੜੀ ਬੂਟੀਆਂ ਦੇ ਰੂਪ ਵਿੱਚ ਵੰਡ ਮੁੱਲਾਂ ਖ਼ਜ਼ਾਨਾ ਮਿਲਦਾ ਹੈ ਜੋਕਿ ਸਾਡੀ ਸਿਹਤ ਲਈ ਬਹੁਤ ਗੁਣਕਾਰੀ ਹੈ। ਇਸ ਕਰਕੇ ਸਾਨੂੰ ਕੁਦਰਤ ਨਾਲ ਜੁੜਕੇ ਰਹਿਣਾਂ ਚਾਹੀਦਾ ਹੈ।

ਡਾ ਅਸ਼ੋਕ ਨੇ ਯੋਗ ਆਸਣਾ ਬਾਰੇ ਕੀਤਾ ਜਾਗਰੂਕ
ਬਲਾਕ ਪੱਧਰੀ ਸਿਹਤ ਮੇਲੇ ਦੌਰਾਨ ਕਰਵਾਏ ਗਏ ਯੋਗਾਂ ਸੈਸ਼ਨ ਦੌਰਾਨ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ ਅਸ਼ੋਕ ਕੁਮਾਰ ਨੇ ਕਿਹਾ ਕਿ ਸਾਨੂੰ ਐਲੋਪੈਥੀ, ਹੋਮੀਓਪੈਥਿਕ, ਆਯੁਰਵੈਦਿਕ ਤਕਨੀਕਾਂ ਦੇ ਨਾਲ ਨਾਲ ਯੋਗ ਆਸਣਾ ਨਾਲ ਵੀ ਆਪਣੀਆਂ ਬਿਮਾਰੀਆਂ ਦਾ ਇਲਾਜ ਕਰਵਾਉਣਾ ਚਾਹੀਦਾ ਹੈ। ਯੋਗ ਰਾਹੀ ਅਸੀ ਕਈ ਬਿਮਾਰੀਆਂ ਨੂੰ ਮਾਤ ਪਾ ਸਕਦੇ ਹਾਂ। ਸੋ ਸਾਨੂੰ ਸਭ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਯੋਗ ਅਪਣਾਉਣਾ ਚਾਹੀਦਾ ਹੈ।

ਲੋਕ ਨੂੰ ਮਾਸਕ ਲਗਾਉਣ ਲਈ ਪ੍ਰੇਰਿਆ
ਮੇਲੇ ਦੌਰਾਨ ਆਏ ਸਾਰੇ ਲੋਕਾਂ ਨੂੰ ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ ਨੇ ਅਪੀਲ ਕੀਤੀ ਕਿ ਉਹ ਭੀੜ ਭਾੜ ਵਾਲੀਆਂ ਥਾਵਾਂ ’ਤੇ ਮਾਸਕ ਪਹਿਨ ਕੇ ਜਾਣ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਦੇਸ਼ ਦੇ ਕਈ ਸੂਬਿਆਂ ’ਚ ਫਿਰ ਤੋਂ ਕੋਵਿੰਡ ਦੇ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋਣ ਲੱਗ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ’ਚ ਸਰਕਾਰ ਵਲੋਂ ਕਈ ਗਾਈਡ ਲਾਈਨਾਂ ਫਿਰ ਤੋਂ ਜਾਰੀ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਲੋਕ ਇਨ੍ਹਾਂ ਹਦਾਇਤਾਂ ਦੀ ਗੰਭੀਰਤਾ ਨਾਲ ਪਾਲਣਾ ਕਰਨ ਤਾਂ ਹੀ ਅਸੀਂ ਕੋਵਿੰਡ ’ਤੇ ਕਾਬੂ ਪਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਜੇਕਰ ਹਾਲੇ ਵੀ ਕੋਈ ਵਿਅਕਤੀ ਕੋਵਿੰਡ ਵੈਕਸੀਨੇਸ਼ਨ ਤੋਂ ਵਾਂਝੇ ਰਹਿ ਗਏ ਹਨ। ਉਹ ਤੁਰੰਤ ਆਪਣੀ ਵੈਕਸੀਨੇਸਨ ਕਰਵਾ ਲੈਣ।

LEAVE A REPLY

Please enter your comment!
Please enter your name here