ਸਿਆਸੀ ਦਬਾਅ ਹੇਠ ਮਨੋਜ ਕੁਮਾਰ ਨਾਹਰ ਤੇ ਤਰਸੇਮ ਲਾਲ ਭੱਟੀ ਵਿਰੁੱਧ ਝੂਠਾ ਕੇਸ ਦਰਜ ਹੋਇਆ: ਬਸਪਾ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਬਹੁਜਨ ਸਮਾਜ ਪਾਰਟੀ (ਅੰਬੇਡਕਰ) ਦੇ ਸੂਬਾਈ ਪ੍ਰਧਾਨ ਕੰਵਲਜੀਤ ਸਿੰਘ ਸਹੋਤਾ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਅੰਬੇਡਕਰ ਦੇ ਕੌਮੀ ਪ੍ਰਧਾਨ ਮਨੋਜ ਕੁਮਾਰ ਨਾਹਰ ਤੇ ਤਰਸੇਮ ਲਾਲ ਭੱਟੀ ਵਿਰੁੱਧ ਬਦਲੇ ਦੀ ਭਾਵਨਾ ਨਾਲ ਕੇਸ ਦਰਜ ਕਰਵਾਇਆ ਗਿਆ ਹੈ। ਉਨ੍ਹਾਂ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਪੜਤਾਲ ਕਰਕੇ ਦੋਵਾਂ ਆਗੂਆਂ ਵਿਰੁੱਧ ਦਰਜ ਕੀਤਾ ਝੂਠਾ ਕੇਸ ਰੱਦ ਕੀਤਾ ਜਾਵੇ ਕੰਵਲਜੀਤ ਸਿੰਘ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਰਣਜੀਤ ਕੌਰ ਰੇਨੂੰ ਉਨ੍ਹਾਂ ਦੀ ਪਾਰਟੀ ਦੇ ਦਫ਼ਤਰ ਵਿਚ ਸ਼ਿਕਾਇਤ ਲੈ ਕੇ ਆਈ ਸੀ ਕਿ ਉਸ ਦੇ ਘਰ ਚੋਰੀ ਹੋਈ ਨੂੰ ਇਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ, ਪ੍ਰੰਤੂ ਥਾਣਾ ਸਿਟੀ ਪੁਲਿਸ ਨੇ ਸ਼ਿਕਾਇਤ ਦੇਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਬਾਅਦ ਵਿਚ ਪਾਰਟੀ ਪ੍ਰਧਾਨ ਦੇ ਕਹਿਣ ’ਤੇ ਬਸਪਾ ਅੰਬੇਡਕਰ ਦੇ ਵਰਕਰ ਐਸ.ਪੀ. ਹੈੱਡ ਕੁਆਟਰ ਨੂੰ ਮਿਲੇ ਤੇ ਮੰਗ ਕੀਤੀ ਕਿ ਰਣਜੀਤ ਕੌਰ ਰੇਨੂੰ ਦੇ ਘਰ ਹੋਈ ਚੋਰੀ ਸਬੰਧੀ ਕੇਸ ਦਰਜ ਕੀਤਾ ਜਾਵੇ ਕੰਵਲਜੀਤ ਸਿੰਘ ਸਹੋਤਾ ਨੇ ਦੱਸਿਆ ਕਿ ਐਸ.ਪੀ. ਹੈੱਡ ਕੁਆਰਟਰ ਵਲੋਂ ਦਿੱਤੇ ਭਰੋਸੇ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਕਰਕੇ ਥਾਣਾ ਸਿਟੀ ਵਿਚ ਰਵੀ ਗਿੱਲ ਵਿਰੁੱਧ ਧਾਰਾ 379/120ਬੀ ਤਹਿਤ ਕੇਸ ਦਰਜ ਕੀਤਾ। ਇਸੇ ਕੇਸ ਦੀ ਰੰਜਸ਼ ਤਹਿਤ ਹੀ ਰਵੀ ਗਿੱਲ ਦੀ ਪਤਨੀ ਦੇ ਬਿਆਨਾਂ ’ਤੇ ਪੁਲਿਸ ਕਥਿਤ ਸਿਆਸੀ ਦਬਾਅ ਹੇਠ ਮਨੋਜ ਕੁਮਾਰ ਨਾਹਰ ਤੇ ਤਰਸੇਮ ਲਾਲ ਭੱਟੀ ਵਿਰੁੱਧ ਕੇਸ ਦਰਜ ਕੀਤਾ ਹੈ ।

Advertisements

ਪਾਰਟੀ ਪ੍ਰਧਾਨ ਨੇ ਦੱਸਿਆ ਕਿ ਪਾਰਟੀ ਵਲੋਂ 28 ਅਪ੍ਰੈਲ ਨੂੰ ਇਕ ਕਾਫ਼ਲੇ ਦੇ ਰੂਪ ਵਿਚ ਕੋਟੂ ਚੌਕ ਤੋਂ ਚੱਲ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਪਹੁੰਚ ਕੇ ਐਸ.ਐਸ.ਪੀ. ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਕੰਵਲਜੀਤ ਸਿੰਘ ਨੇ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਇਕ ਮੀਟਿੰਗ ਕਰਕੇ ਪਾਰਟੀ ਆਗੂਆਂ ਵਿਰੁੱਧ ਦਰਜ ਕੀਤਾ ਝੂਠਾ ਕੇਸ ਰੱਦ ਕਰਵਾਉਣ ਲਈ ਰਣਨੀਤੀ ਉਲੀਕੀ ੍ਟ ਪਾਰਟੀ ਦੇ ਸੂਬਾਈ ਜਨਰਲ ਸਕੱਤਰ ਜਗਤਾਰ ਸਿੰਘ ਤਲਵੰਡੀ, ਜਤਿੰਦਰ ਸਿੰਘ ਪੰਨੂੰ, ਪੂਰਨ ਸਿੰਘ ਸ਼ੇਖ, ਸਰਬਜੀਤ ਸਿੰਘ, ਹਰਪ੍ਰੀਤ ਸਿੰਘ ਗਿੱਲ, ਰਾਹੁਲ ਨਿੱਝਰਾ, ਪਰਮਜੀਤ ਸਿੰਘ ਠੇਕੇਦਾਰ, ਸੰਦੀਪ ਚੱਢਾ, ਅੰਮ੍ਰਿਤ ਲਾਲ, ਡਾ: ਪੇ੍ਰਮ ਕੁਮਾਰ, ਜਸਵੰਤ ਸਿੰਘ ਸੁਖਦੇਵ ਸਿੰਘ, ਹਰਦੀਪ ਸਿੰਘ ਖ਼ਾਲਸਾ, ਕਸ਼ਮੀਰ ਸਿੰਘ, ਰਾਣੀ ਪ੍ਰਧਾਨ, ਕਰਨੈਲ ਸਿੰਘ, ਹਰਦੇਵ ਸਿੰਘ ਆਦਿ ਹਾਜ਼ਰ ਸਨ ।

LEAVE A REPLY

Please enter your comment!
Please enter your name here