ਸ਼ਹਿਰ ਵਿੱਚ ਸੜਕ ਸੁਰੱਖਿਆ ਵਿੱਚ ਸੁਧਾਰ, ਸਰਕਾਰੀ ਹਸਪਤਾਲਾਂ ਅਤੇ ਸਰਕਾਰੀ ਕਾਲਜਾਂ ਵਿੱਚ ਸਾਧਨ ਵਧਾਉਣ ਦੀ ਲੋੜ ਹੈ: ਅਵੀ ਰਾਜਪੂਤ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਵੋਟ ਤੁਹਾਡਾ ਹੱਕ ਹੈ, ਇਸ ਦੀ ਵਰਤੋਂ ਸੋਚ ਸਮਝ ਕੇ ਹੀ ਕਰੋ।ਦੇਸ਼ ਅਤੇ ਸਮਾਜ ਦੇ ਭਲੇ ਲਈ ਤੁਹਾਡਾ ਇੱਕ-ਇੱਕ ਵੋਟ ਕੀਮਤੀ ਹੈ।ਲੋਕਾਂ ਨੂੰ ਕਪੂਰਥਲਾ ਹਲਕੇ ਦੇ ਸੇਵਾਦਾਰ ਅਵੀ ਰਾਜਪੂਤ ਨੇ  ਕੁੱਝ ਇਸ ਤਰੀਕੇ ਨਾਲ ਲੋਕਾਂ ਨੂੰ ਸਭਾ ਚੋਣਾਂ ਵਿੱਚ ਆਪਣੇ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਦਿਆਂ ਇਸ ਚੋਣ ਉਤਸਵ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ, ਕਿਉਂਕਿ ਸਹੀ ਸਰਕਾਰ ਚੁਨਣ ਵਿੱਚ ਲੋਕਾਂ ਦੀ ਭੂਮਿਕਾ ਹੁੰਦੀ ਹੈ। ਲੋਕ ਸਭਾ ਚੋਣਾਂ ਦੇ ਇਸ ਮਹਾਨ ਤਿਉਹਾਰ ਦੌਰਾਨ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਕੇ ਉਮੀਦਵਾਰ ਨੂੰ ਚੁਣਨਾ ਸਾਡਾ ਪਹਿਲਾ ਫਰਜ਼ ਹੈ।ਲੋਕਤੰਤਰ ਵਿੱਚ ਸਾਨੂੰ ਵੋਟ ਪਾਉਣ ਦਾ ਅਧਿਕਾਰ ਪ੍ਰਾਪਤ ਹੈ। ਇਸ ਲਈ ਸਾਨੂੰ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਹੈ। ਮੰਗਲਵਾਰ ਨੂੰ ਪਿੰਡ ਖੁਖਰੈਣ ਵਿਖੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਹਲਕਾ ਸੇਵਾਦਾਰ ਅਵੀ ਰਾਜਪੂਤ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਪਿੰਡਾਂ ਦੇ ਲੋਕਾਂ ਦੀ ਬਹੁਤ ਹੀ ਅਹਿਮ ਭੂਮਿਕਾ ਹੁੰਦੀ ਹੈ। ਇਸ ਲਈ ਪਿੰਡ ਲੋਕਾਂ ਨੂੰ ਬਹੁਤ ਹੀ ਸੋਚ ਸਮਝ ਕੇ ਉਹ ਸੰਸਦ ਚੁਣਨਾ ਚਾਹੀਦਾ ਹੈ ਜੋ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਲੋਕਾਂ ਦੇ ਦੁੱਖ ਦਰਦ ਨੂੰ ਸਮਝੇ।

Advertisements

ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਦੇ ਦਬਾਅ ਜਾਂ ਲਾਲਚ ਵਿੱਚ ਨਾ ਆਕੇ, ਬਿਨਾਂ ਕਿਸੇ ਝਿਜਕ ਦੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰੋ।ਅਵੀ ਰਾਜਪੂਤ ਨੇ ਇਹ ਵੀ ਕਿਹਾ ਕਿ ਜਾਤ-ਪਾਤ, ਧਰਮ ਆਦਿ ਦਾ ਭੇਦਭਾਵ ਨਾ ਕਰਦੇ ਹੋਏ ਮਜਬੂਤ ਲੋਕਤੰਤਰ ਲਈ ਸਾਫ ਸੁਥਰੇ ਨੇਤਾਵਾਂ ਦੀ ਹੀ ਚੋਣ ਕਰੋ। ਅਵੀ ਰਾਜਪੂਤ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਵਿਵਸਥਾ ਨੂੰ ਬਿਹਤਰ ਬਣਾਉਣ ਦੀ ਲੋੜ ਹੈ। ਰਾਸ਼ਟਰ ਸੁਰੱਖਿਅਤ ਹੋਵੇਗਾ ਤਾਂ ਹੀ ਦੇਸ਼ ਦਾ ਵਿਕਾਸ ਹੋ ਸਕੇਗਾ। ਇਸ ਦੇ ਲਈ ਨੇਤਾ ਦਾ ਦ੍ਰਿੜ ਅਤੇ ਸਰਕਾਰਾਂ ਦਾ ਮਜ਼ਬੂਤ ​​ਹੋਣਾ ਜਰੂਰੀ ਹੈ। ਉਨ੍ਹਾਂ ਕਿਹਾ ਕਿ ਬਿਹਤਰ ਸੜਕਾਂ ਅਤੇ ਸਿੱਖਿਆ ਦਾ ਵਿਕਾਸ ਹੋਣ ਦੇ ਨਾਲ-ਨਾਲ ਸਰਕਾਰੀ ਹਸਪਤਾਲ ਵੀ ਬਿਹਤਰ ਹੋਣੇ ਚਾਹੀਦੇ ਹਨ। ਸੰਸਦ ਅਜਿਹਾ ਚੁਣੋ ਜੋ ਸਾਰੇ ਵਰਗਾਂ ਦੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਕੇ ਯੋਜਨਾਵਾਂ ਬਣਾਏ। ਕਮਜ਼ੋਰ ਵਰਗ ਦੀ ਭਲਾਈ ਲਈ ਕੰਮ ਕਰੇ।

ਉਨ੍ਹਾਂ ਕਿਹਾ ਕਿ ਦੇਸ਼ ਨੂੰ ਵਿਕਸਤ ਬਣਾਉਣ ਲਈ ਹਰ ਖੇਤਰ ਵਿੱਚ ਵਿਕਾਸ ਕਾਰਜ ਕਰਨ ਦੀ ਲੋੜ ਹੈ। ਸ਼ਹਿਰ ਵਿੱਚ ਸੜਕ  ਸੁਰੱਖਿਆ ਬਿਹਤਰ ਹੋਣੀ ਚਾਹੀਦੀ ਹੈ। ਸਰਕਾਰੀ ਹਸਪਤਾਲਾਂ ਅਤੇ ਸਰਕਾਰੀ ਕਾਲਜਾਂ ਵਿੱਚ ਸਾਧਨ ਵਧਾਉਣ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਸੰਸਦ ਪੜ੍ਹਿਆ-ਲਿਖਿਆ ਹੋਵੇ ਅਤੇ ਇਸ ਦਾ ਅਕਸ ਬਿਹਤਰ ਹੋਣਾ ਚਾਹੀਦਾ ਹੈ ਤਾਂ ਜੋ ਉਹ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝ ਸਕੇ। ਲੋਕਾਂ ਦਾ ਸ਼ੁਭਚਿੰਤਕ ਬਣ ਕੇ ਵਿਕਾਸ ਕਾਰਜ ਕਰੇ।ਸ਼ਹਿਰਾਂ ਦੇ ਨਾਲ-ਨਾਲ ਪੇਂਡੂ ਖੇਤਰਾਂ ਵੱਲ ਵੀ ਧਿਆਨ ਦੇਵੇ। ਅਵੀ ਰਾਜਪੂਤ ਨੇ ਸਾਰੇ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵੋਟ ਜਰੂਰ ਕਰਨ। ਉਮੀਦਵਾਰਾਂ ਦੀ ਛਵੀ ਨੂੰ ਪਛਾਣ ਕੇ ਹੀ ਵੋਟ ਪਾਉਣ ਤਾਂਕਿ ਵੋਟ ਬੇਕਾਰ ਨਾ ਜਾਵੇ।ਸਹੀ ਉਮੀਦਵਾਰਨੂੰ ਵੋਟ ਪਾਉਣਾ ਹੀ ਵੋਟਰ ਦਾ ਅਧਿਕਾਰ ਹੈ।

LEAVE A REPLY

Please enter your comment!
Please enter your name here