29 ਮਈ ਨੂੰ ਯੂਥ ਭਾਜਪਾ ਕੱਢੇਗੀ ਬਾਈਕ ਰੈਲੀ: ਲੋਕੇਸ਼ ਬਾਲੀ

ਫਗਵਾੜਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਭਾਜਪਾ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਲਈ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਹੈ।ਭਾਜਪਾ ਨੇ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਆਪਣੀਆਂ ਯੋਜਨਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਨੌਜਵਾਨਾਂ ਨੂੰ ਸੜਕਾਂ ਤੇ ਉਤਾਰਨ ਦੀ ਯੋਜਨਾ ਬਣਾਈ ਹੈ। ਇਸ ਗੱਲ ਦਾ ਪ੍ਰਗਟਾਵਾ ਲੁਧਿਆਣਾ ਵਿੱਚ ਯੂਥ ਭਾਜਪਾ ਦੀ ਭਾਜਪਾ ਦੇ ਸੂਬਾ ਸੰਗਠਨ ਮੰਤਰੀ ਨਿਵਾਸਲੂ ਅਤੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਅਤੇ ਯੂਥ ਭਾਜਪਾ ਦੇ ਸੂਬਾ ਇੰਚਾਰਜ ਪਰਮਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਹੋਈ ਸੂਬਾ ਪੱਧਰੀ ਮੀਟਿੰਗ ਵਿੱਚ ਭਾਗ ਲੈਣ ਉਪਰੰਤ ਫਗਵਾੜਾ ਪੁੱਜੇ ਯੂਥ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਲੋਕੇਸ਼ ਬਾਲੀ ਨੇ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਵਿੱਚ ਲੋਕ ਸਭਾ ਚੋਣਾਂ, ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾ ਭਾਜਪਾ ਯੁਵਾ ਮੋਰਚਾ ਦੇ ਵਰਕਰਾਂ ਵਲੋਂ ਹਰ ਜ਼ਿਲੇ ਚ ਕੱਢੀ ਜਾ ਰਹੀ ਬਾਈਕ ਰੈਲੀ ਨੂੰ ਲੈ ਕੇ  ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਲੋਕੇਸ਼ ਬਾਲੀ ਵੱਲੋਂ ਜ਼ਿਲ੍ਹੇ ਵਿੱਚ ਯੂਥ ਭਾਜਪਾ ਵੱਲੋਂ ਕੀਤੇ ਜਾ ਰਹੇ ਕੰਮਾਂ ਦਾ ਰਿਪੋਰਟ ਕਾਰਡ ਵੀ ਸੀਨੀਅਰ ਆਗੂਆਂ ਅੱਗੇ ਪੇਸ਼ ਕੀਤਾ ਗਿਆ।

Advertisements

ਲੋਕੇਸ਼ ਬਾਲੀ ਨੇ ਕਿਹਾ ਕਿ ਯੂਥ ਭਾਜਪਾ ਵੱਲੋਂ ਪਾਰਟੀ ਉਮੀਦਵਾਰ ਦੀ ਜਿੱਤ ਯਕੀਨੀ ਬਣਾਉਣ ਲਈ ਹਰ ਬੂਥ ਤੇ ਮੀਟਿੰਗਾਂ ਕੀਤੀਆ ਜਾਣ ਗਿਆ ਅਤੇ ਹਰ ਜ਼ਿਲ੍ਹੇ ਚ 29 ਮਈ ਨੂੰ ਬਾਈਕ ਰੈਲੀ ਕੱਢੀ ਜਾਵੇਗੀ। ਬਾਲੀ ਨੇ ਦੱਸਿਆ ਕਿ ਯੁਵਾ ਮੋਰਚਾ ਚੋਣਾਂ ਵਿੱਚ ਅਹਿਮ ਭੂਮਿਕਾ ਨਿਭਾਵੇਗਾ। ਇਸ ਦੇ ਲਈ ਪੂਰਾ ਪ੍ਰੋਗਰਾਮ ਤਿਆਰ ਕੀਤਾ ਗਿਆ ਹੈ। ਇਸਦੇ  ਤਹਿਤ ਵਿਧਾਨ ਸਭਾ ਪੱਧਰ ਤੇ ਬਾਈਕ ਰੈਲੀ ਅਤੇ ਨਵੇਂ ਵੋਟਰਾਂ ਨਾਲ ਮੁਲਾਕਾਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨੌਜਵਾਨ ਪਾਰਟੀ ਦੀ ਤਾਕਤ ਹਨ। ਫਿਲਹਾਲ ਯੁਵਾ ਮੋਰਚਾ ਦੇ ਵਰਕਰਾ ਨੂੰ 24 ਘੰਟੇ ਮਿਹਨਤ ਕਰਨ ਦੀ ਲੋੜ ਹੈ। ਪ੍ਰਤੀ ਦੇ ਹਰ ਵਰਕਰ ਦੇ ਲਈ ਸੰਗਠਨ ਦਾ ਕੰਮ ਸਰਵਉੱਚ ਹੋਣਾ ਚਾਹੀਦਾ ਹੈ। ਬਾਲੀ ਨੇ ਦੱਸਿਆ ਕਿ 29 ਮਈ ਨੂੰ ਯੁਵਾ ਮੋਰਚਾ ਦੇ ਵਰਕਰਾਂ ਵਲੋਂ ਵਿਧਾਨ ਸਭਾ ਹਲਕੇ ਵਿੱਚ ਬਾਈਕ ਯਾਤਰਾ ਕੱਢੀ ਜਾਵੇਗੀ।ਇਸ ਤੋਂ ਇਲਾਵਾ ਯੁਵਾ ਮੋਰਚਾ ਦੇ ਵੱਲੋਂ ਡੋਰ ਟੁ ਡੋਰ ਅਭਿਆਨ ਚਲਾਇਆ ਜਾਏਗਾ। ਉਨ੍ਹਾਂ ਨੇ 13 ਲੋਕ ਸਭਾ ਸੀਟਾਂ ਵੱਡੇ ਫਰਕ ਨਾਲ ਜਿੱਤਣ ਦਾ ਟੀਚਾ ਯੁਵਾ ਮੋਰਚਾ ਦੇ ਅਹੁਦੇਦਾਰਾਂ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਯੁਵਾ ਮੋਰਚਾ ਦੇ ਵਰਕਰਾਂ ਨੂੰ ਵੱਧ ਤੋਂ ਵੱਧ ਸਿੱਖਣ ਦੇ ਮੌਕੇ ਮਿਲਦੇ ਹਨ। ਤੁਹਾਨੂੰ ਹਮੇਸ਼ਾ ਸਕਾਰਾਤਮਕਤਾ ਨਾਲ ਕੰਮ ਕਰਨਾ ਚਾਹੀਦਾ ਹੈ। ਸੱਚੇ ਦਿਲ ਨਾਲਮਿਹਨਤ ਕਰਨ ਵਾਲੇ ਵਰਕਰਾਂ  ਨੂੰ ਪਾਰਟੀ ਜਰੂਰ ਅੱਗੇ ਵਧਾਉਂਦੀ ਹੈ।

LEAVE A REPLY

Please enter your comment!
Please enter your name here