ਬਾਬਾ ਜੱਟੂ ਸ਼ਾਹ ਜੀ ਦੀ 14ਵੀਂ ਬਰਸੀ ਮੌਕੇ ਅਵੀ ਰਾਜਪੂਤ ਨੇ ਲਿਆ ਅਸ਼ੀਰਵਾਦ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆ। ਬਾਬਾ ਜੱਟੂ ਸ਼ਾਹ ਜੀ ਦੀ 14ਵੀਂ ਬਰਸੀ ਮੌਕੇ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਅਵੀ ਰਾਜਪੂਤ ਨੇ ਫੁੱਲ ਮਾਲਾਵਾਂ ਭੇਟ ਕਰਕੇ ਬਾਬਾ ਜੀ ਤੋਂ ਅਸ਼ੀਰਵਾਦ ਲਿਆ। ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਅਵੀ ਰਾਜਪੂਤ ਨੂੰ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਅਵੀ ਰਾਜਪੂਤ ਨੇ ਬਾਬਾ ਜਾਊਲਦੀਨ ਸਾਹਿਬ ਪੀਰ ਚੌਧਰੀ ਜੀ ਮਜਾਰ ਤੇ ਮੱਥਾ ਟੇਕਕੇ ਆਰਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਅਵੀ ਰਾਜਪੂਤ ਨੇ ਕਿਹਾ ਕਿ ਅਜਿਹੇ ਸਮਾਗਮਾਂ ਨਾਲ ਆਪਸੀ ਭਾਈਚਾਰਾ ਵਧਦਾ ਹੈ। ਵਿਸ਼ਵਾਸ ਅਤੇ ਸ਼ਰਧਾ ਤੇ ਪਿਆਰ ਵਧਦਾ ਹੈ। ਪ੍ਰੇਮ ਨਾਲ ਸਾਮੂਹਕ ਰੂਪ ਨਾਲ ਕੰਮ ਕਰਣ ਦੀ ਪ੍ਰੇਰਨਾ ਮਿਲਦੀ ਹੈ। ਇਹ ਸਭ ਸਾਡੀਆਂ ਸ਼ਕਤੀਆਂ ਹਨ। ਇਸ ਲਈ ਸਾਨੂੰ ਅਜਿਹੇ ਪ੍ਰੋਗਰਾਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ।

Advertisements

ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਆਪਸੀ ਭਾਈਚਾਰਕ ਸਾਂਝ,ਪਿਆਰ ਅਤੇ ਸਦਭਾਵਨਾ ਨੂੰ ਵਧਾ ਕੇ ਸਾਡੇ ਰਵਾਇਤੀ ਸੱਭਿਆਚਾਰ ਨੂੰ ਕਾਇਮ ਰੱਖਦੇ ਹਨ। ਸਮਾਜਿਕ ਸਦਭਾਵਨਾ ਨੂੰ ਬਰਕਰਾਰ ਰੱਖਣ ਵਿੱਚ ਬਹੁਤ ਅਹਿਮ ਰੋਲ ਅਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇੱਕ ਦੂਜੇ ਦਾ ਸਤਿਕਾਰ ਕਰਨਾ ਚਾਹੀਦਾ ਹੈ,ਸਾਰੇ ਭਾਈਚਾਰਕ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਬਾਬਾ ਜੱਟੂ ਸ਼ਾਹ ਜੀ ਦੀ ਬਰਸੀ ਦਾ ਆਯੋਜਨ ਆਪਸੀ ਭਾਈਚਾਰੇ ਅਤੇ ਸਮਾਜਿਕ ਸਦਭਾਵਨਾ ਦਾ ਪ੍ਰਤੀਕ ਹੈ। ਇਸ ਮੌਕੇ ਤੇ ਅਸ਼ੋਕ ਸ਼ਰਮਾ,ਮਨਜੀਤ ਸਿੰਘ ਕਾਲਾ,ਧੀਰਜ ਨਈਅਰ,ਅਨਿਲ ਵਰਮਾ, ਕੁਲਦੀਪ ਧੀਰ, ਸੁਮਿਤ ਕਪੂਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here