ਸ਼ਹਿਰਵਾਸੀ ਆਪਣਾ ਪ੍ਰਾਪਰਟੀ ਟੈਕਸ ਬਿਨਾ ਪਨੇਲਟੀ ਅਤੇ ਵਿਆਜ ਤੇ ਜਮਾ ਕਰਵਾਉਣ 

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਨਗਰ ਨਿਗਮ ਕਪੂਰਥਲਾ ਦੀ ਹਦੂਦ ਦੇ ਅੰਦਰ ਆਉਂਦੇ ਸਮੂਹ ਸ਼ਹਿਰਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਰਕਾਰ ਵਲੋਂ ਵਸੂਲਿਆ ਜਾ ਰਿਹਾ ਪ੍ਰਾਪਰਟੀ ਟੈਕਸ ਮਿਤੀ 01.04.2022 ਤੋਂ 30.09.2022 ਤਕ 10℅ ਛੋਟ ਦੇ ਨਾਲ ਜਮਾ ਕਰਵਾਇਆ ਜਾਂਦਾ ਹੈ। ਮਿਤੀ 01.10.2022 ਤੋਂ 31.12.2022 ਤਕ ਪ੍ਰਾਪਰਟੀ ਟੈਕਸ ਬਿਨਾ ਕਿਸੀ ਪੇਨਲਟੀ ਦੇ ਕੇ ਜਮਾ ਕਰਵਾਇਆ ਜਾਂਦਾ ਹੈ  ਇਸ ਤੋਂ ਇਲਾਵਾ ਮਿਤੀ 01.01.2023. ਤੋਂ 31.03.2023 ਤਕ ਟੈਕਸ ਜਮਾ ਕਰਵਾਣ ਤੋਂ 10% ਪੇਨਲਟੀ ਲਈ ਜਾਵੇਗੀ। 01.04.2023 ਤੋਂ ਬਾਅਦ 18℅ ਵਿਆਜ ਅਤੇ 20℅ ਪ੍ਰਤੀਸ਼ਤ ਪੇਨਲਟੀ ਨਾਲ ਟੈਕਸ ਜਮਾ ਕਰਵਾਇਆ ਜਾਵੇਗਾ। ਇਸ ਲਾਇ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਮਿਤੀ 31.03.2023 ਤਕ ਬਣਦਾ ਬਣਦਾ ਪ੍ਰਾਪਰਟੀ ਟੈਕਸ ਬਿਨਾ ਪਨੇਲਟੀ ਅਤੇ ਵਿਆਜ ਤੇ ਜਮਾ ਕਰਵਾਇਆ ਜਾਵੇ।

Advertisements

ਇਸ ਤੋਂ ਇਲਾਵਾ ਰਿਹਾਇਸ਼ੀ ਪ੍ਰਾਪਰਟੀ ਦਾ ਵੀ ਬਣਦਾ ਪ੍ਰਾਪਰਟੀ ਟੈਕਸ ਮਿਤੀ 31.03.2023 ਤਕੱ ਜਮਾ ਕਰਵਾਇਆ ਜਾਵੇ। ਇਸ ਦੇ ਨਾਲ ਹੀ ਆਪ ਨੂੰ ਇਹ ਵੀ ਸੂਚਿਤ ਕੀਤਾ ਜਾਂਦਾ ਹੈ ਕਿ 125 ਵਰਗ ਗਜ ਸਿੰਗਲ ਸਟੋਰੀ ਮਕਾਨ ਤੋਂ ਇਲਾਵਾ ਸਾਰੀਆਂ ਲਾਇ 5/- ਰੁਪਏ ਪ੍ਰਤੀ ਗਜ ਦੇ ਹਿਸਾਬ ਨਾਲ, 500 ਵਰਗ ਫੁੱਟ ਏਰੀਏ ਤੋਂ ਵੱਧ ਫਲੈਟ ਲਾਇ ਵੀ 5/ ਰੁਪਏ ਪ੍ਰਤੀ ਗਜ ਦੇ ਹਿਸਾਬ ਨਾਲ ਵਸੂਲ ਕੀਤਾ ਜਾਵੇਗਾ ( ਦਰਾ ਦਰਾ ਗ੍ਰਾਉੰਡ ਫਲੋਰ ਤੇ ਉਸਾਰੇ ਖੇਤਰ ਲਾਇ ਹੋਣਗੀਆਂ ਜਦਕਿ ਬੇਸਮੇਂਟ ਪਹਿਲੀ ਮੰਜਿਲ ਜਾ ਹੋਰ ਮੰਜਿਲ ਲਾਇ ਅਤੇ ਪਲਾਟ ਦੇ ਖਾਲੀ ਖੇਤਰ ਲਾਇ ਇਹਨਾਂ ਦਰਾਂ ਦਾ 50℅ ਨਾਲ ਹੋਵੇਗਾ। ਇਸ ਲਾਇ ਸਮੂਹ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸਾਲ 2022-23 ਦਾ ਬਣਦਾ ਪ੍ਰਾਪਰਟੀ ਟੈਕਸ ( ਰਿਹਾਇਸ਼ੀ ਅਤੇ ਕਮਰਸ਼ੀਅਲ) ਅਤੇ ਹਾਊਸ ਟੈਕਸ ਦਾ ਬਣਦਾ ਪੈਂਡਿੰਗ ਬਕਾਇਆਜਾਤ 31.03.2023 ਤੋਂ ਪਹਿਲਾ ਪਹਿਲਾ ਦਫਤਰ ਨਗਰ ਨਿਗਮ ਕਪੂਰਥਲਾ ਵਿਖੇ ਜਮਾ ਕਰਵਾਇਆ ਜਾਵੇ ਤਾਂ ਜੋ ਵਾਦੁ ਅਦਾਇਗੀ ਤੋਂ ਬੱਚਿਆਂ ਜਾ ਸਕੇ।

LEAVE A REPLY

Please enter your comment!
Please enter your name here