14 ਅਪ੍ਰੈਲ ਨੂੰ ਲਗਾਈ ਜਾਵੇਗੀ ਨੈਸ਼ਨਲ ਲੋਕ ਅਦਾਲਤ, ਸੀਜੇਐਮ ਨੇ ਕੀਤੀ ਅਧਿਕਾਰੀਆਂ ਨਾਲ ਮੀਟਿੰਗ

ਹੁਸ਼ਿਆਰਪੁਰ ( ਦ ਸਟੈਲਰ ਨਿਊਜ਼)। ਮਾਣਯੋਗ ਸ਼੍ਰੀਮਤੀ ਅਮਰਜੋਤ ਭੱਟੀ, ਜ਼ਿਲ੍ਹਾ ਤੇ ਸ਼ੈਸ਼ਨ ਜੱਜ—ਕਮ—ਚੇਅਰਮੈਨ, ਜ਼ਿਲ੍ਹਾਂ ਕਾਨੂੰਨੀ ਸੇਵਾਵਾ ਅਥਾਰਟੀ, ਹੁਸ਼ਿਆਰਪੁਰ ਜੀਆਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸ਼੍ਰੀਮਤੀ ਅਪਰਾਜੀਤਾ ਜੋਸ਼ੀ, ਚੀਫ ਜੁਡੀਸ਼ੀਅਲ ਮੈਜਿਸਟੇ੍ਰਟ—ਕਮ—ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਜੀਆਂ ਵਲੋਂ ਮਿਤੀ 14.05.2022 ਨੂੰ ਲਗਾਈ ਜਾਣ ਵਾਲੀ ਨੈਸ਼ਨਲ ਲੋਕ ਅਦਾਲਤ ਨੂੰ ਸੁਚੇਰੇ ਢੰਗ ਨਾਲ ਨੇਪਰੇ ਚੜਾਉਣ ਲਈ ਵੱਖ—ਵੱਖ ਵਿਭਾਗਾਂ ਜਿਵੇਂ ਕਿ ਐਸ.ਐਸ.ਪੀ. ਦਫਤਰ, ਹੁਸ਼ਿਆਰਪੁਰ, ਪੀ.ਐਸ.ਪੀ.ਸੀ.ਐਲ., ਹੁਸ਼ਿਆਰਪੁਰ, ਬੀ.ਐਸ.ਐਨ.ਐਲ., ਹੁਸ਼ਿਆਰਪੁਰ, ਜ਼ਿਲ੍ਹੇ ਦੇ ਬੈਂਕਾਂ ਦੇ ਕੰਟਰੋਲਿੰਗ ਹੈੱਡ ਅਤੇ ਇੰਸੋਰੈਂਸ ਕੰਪਨੀਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ, ਮੀਟਿੰਗ ਦੌਰਾਨ ਨਿਮਨਹਸਤਾਖਰ ਵਲੋਂ ਇਨ੍ਹਾਂ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਇਸ ਲੋਕ ਅਦਾਲਤ ਵਿੱਚ ਵੱਧ—ਤੋਂ—ਵੱਧ ਪ੍ਰੀ—ਲੀਟੀਗੇਟੀਵ ਕੇਸ ਲੈ ਕੇ ਆਉਣ ਤਾਂ ਜੋ ਵੱਧ—ਤੋਂ—ਵੱਧ ਕੇਸਾਂ ਦਾ ਇਸ ਨੈਸ਼ਨਲ ਲੋਕ ਅਦਾਲਤ ਵਿੱਚ ਨਿਪਟਾਰਾ ਕੀਤਾ ਜਾ ਸਕੇ ਅਤੇ ਜਿਹੜੇ ਕੇਸ ਕੋਰਟਾਂ ਵਿੱਚ ਪੈਡਿੰਗ ਚੱਲ ਰਹੇ ਹਨ ਉਨ੍ਹਾਂ ਕੇਸਾਂ ਨੂੰ ਵੀ ਲੋਕ ਅਦਾਲਤ ਵਿੱਚ ਅਰਜ਼ੀ ਦੇ ਕੇ ਸਬੰਧਤ ਕੋਰਟ ਵਿੱਚ ਲਗਾਇਆ ਜਾ ਸਕਦਾ ਹੈ, ਜਿਵੇਂ ਕਿ ਘਰੈਲੂ ਝਗੜੇ, ਜ਼ਮੀਨ—ਜਾਈਦਾਦ ਦੇ ਝਗੜੇ, ਸਿਵਲ ਕੇਸ, ਇੰਜਕਸ਼ਨ ਮੈਟਰ, ਲੈਂਡ ਐਕਓਜ਼ੇਸ਼ਨ ਕੇਸ, ਟ੍ਰੈਫਿਕ ਚਲਾਣ, Cancellation/untraced report compoundable cases,, ਚੈਕ ਬੋਨਸ ਕੇਸ ਅਤੇ ਫੋਜ਼ਦਾਰੀ ਕੰਮਪੋਂਡੇਬਲ ਕੇਸ ਲਗਾਉਣ ਲਈ ਲੋਕਾਂ ਨੂੰ ਵੱਧ—ਤੋ—ਵੱਧ ਜਾਣਕਾਰੀ ਦਿੱਤੀ ਜਾਵੇ ਕਿਉਂਕਿ ਲੋਕ ਅਦਾਲਤ ਦਾ ਫੈਸਲਾ ਅੰਤਿਮ ਹੁੰਦਾ ਹੈ, ਇਸ ਫੈਸਲੇ ਦੀ ਕੋਈ ਅਪੀਲ ਨਹੀਂ ਹੁੰਦੀ ਅਤੇ ਲੋਕ ਅਦਾਲਤ ਵਿੱਚ ਲੱਗੀ ਕੋਰਟ ਫੀਸ ਵੀ ਵਾਪਿਸ ਹੋ ਜਾਂਦੀ ਹੈ ਅਤੇ ਵੱਧ—ਤੋਂ—ਵੱਧ ਲੋਕ, ਇਸ ਲੋਕ ਅਦਾਲਤ ਵਿੱਚ ਕੇਸ ਲਗਾ ਕੇੇ ਇਸ ਦਾ ਲਾਭ ਪ੍ਰਾਪਤ ਕਰ ਸਕਣ।

Advertisements

ਉਪਰੋਕਤ ਤੋਂ ਇਲਾਵਾ ਐਸ.ਐਸ.ਪੀ. ਦਫਤਰ ਵਲੋਂ ਨੈਸ਼ਨਲ ਲੋਕ ਅਦਾਲਤ ਲਈ ਨਿਯੁਕਤ ਕੀਤੇ ਗਏ ਨੋਡਲ ਅਫਸਰਾਂ Sh. Sarbjit  Rai PPS, DSP (D), Sh. Prem Kumar, PPS (DR), DSP-Rural, HPR., Sh. Paramjit Singh, PPS No. 16/LR, DSP/Sub-Division Mukerian, Sh. Raj Kumar PPS, DSP/Sub-Division Tanda and Sh. Narinder Singh PPS, 384/BR, 56/INT, DSP/Sub-DivisionGarhshankarਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਨਿਮਨਹਸਤਾਖਰ ਵਲੋਂ ਇਨ੍ਹਾਂ ਨੋਡਲ ਅਫਸਰਾਂ ਨੂੰ ਨਿਰਦੇਸ਼ ਦਿੱਤੇ ਗਏ ਕਿ ਕੋਰਟਾਂ ਵਿੱਚ ਚੱਲ ਰਹੇ 138 ਐਨ.ਆਈ ਐਕਟ (ਚੈੱਕ ਬੋਨਸ) ਕੇਸਾਂ ਵਿੱਚ ਦੋਸ਼ੀ ਨੂੰ ਸੰਮਨਿੰਗ ਕਰਵਾਉਣ ਵਿੱਚ ਆਪਣਾ ਪੂਰਾ ਸਹਿਯੋਗ ਦੇਣ ਤਾਂ ਜੋ ਵੱਧ—ਤੋਂ—ਵੱਧ ਕੇਸਾਂ ਤਾਂ ਮੌਕੇ ਤੇ ਨਿਪਟਾਰਾ ਕੀਤਾ ਜਾ ਸਕੇ ਅਤੇ ਨਾਲ ਹੀ ਕ੍ਰਿਮੀਨਲ ਕੇਸਾਂ ਵਿੱਚ ਦੋਸ਼ੀਆਂ ਤੱਕ ਸੰਮਨ ਪਹੁੰਚਾਉਣ ਵਿੱਚ ਆਪਣਾ ਪੂਰਾ ਯੋਗਦਾਨ ਦੇਣ। ਜਿਸ ਨਾਲ ਇਸ ਲੋਕ ਅਦਾਲਤ ਨੂੰ ਵਧੀਆ ਤਰੀਕੇ ਨਾਲ ਨਪੇਰੇ ਚੜਾਇਆ ਜਾ ਸਕੇ।

ਇਸ ਤੋਂ ਇਲਾਵਾ ਅੱਜ ਮਿਤੀ 26.04.2022 ਵੱਲੋਂ ਤਿੰਨ ਸੈਮੀਨਾਰਾਂ ਦਾ ਆਯੋਜਨ ਕੀਤਾ ਗਿਆ ਜਿਸ  ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮੁਕੇਰੀਆਂ, ਗ੍ਰਾਮ ਪੰਚਾਇਤ ਬੱਸੀ ਗੁਲਾਮ ਹੁਸੈਨ, ਹੁਸ਼ਿਆਰਪੁਰ  ਅਤੇ  ਫੂਡ ਕਰਾਫਟ ਇੰਸਟਿਚਿਊਟ ਰਾਮ ਕਲੌਨੀ ਕੈਂਪ ਹੁਸ਼ਿਆਰਪੁਰ ਵਿਖੇ ਸੈਮੀਨਾਰਾਂ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਸ਼੍ਰੀ ਵਰੁਣ ਵਾਲੀਆਂ, ਐਡਵੋਕੇਟ, ਮੁਕੇਰੀਆਂ, ਸ਼੍ਰੀਮਤੀ ਆਰਤੀ ਸ਼ਰਮਾ, ਐਡਵੋਕੇਟ, ਹੁਸ਼ਿਆਰਪੁਰ ਅਤੇ ਮਲਕੀਤ ਸਿੰਘ ਸੀਕਰੀ, ਐਡਵੋਕੇਟ ਹੁਸ਼ਿਆਰਪੁਰ ਵਲੋਂ ਲੋਕਾਂ/ਪਿੰਡ ਵਾਸੀ ਅਤੇ ਸਕੂਲ ਦੇ ਬੱਚਿਆਂ ਨੂੰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਵਲੋਂ ਚੱਲ ਰਹੀਆਂ ਮੁਫਤ ਕਾਨੂੰਨੀ ਸਹਾਇਤਾ ਅਤੇ NALSA ਵਲੋਂ ਚੱਲ ਵੱਖ—ਵੱਖ ਸਕੀਮਾਂ ਅਤੇ Sensitization of the Run-away Couples. In compliance with the Judgment rendered by the Hon’ble Punjab & Haryana High Court in “Lovepreet Kaur and another Vs. State of Punjab and others” CRWP-2428-2021, POCSO Act, 2012 with Latest Amendment, Victims of Trafficking and Commercial Sexual Exploitation Scheme 2015 and Juvenile Justice Act and PNDT Act 1994, Right to Education Act-2009 ਬਾਰੇ ਜਾਣੂ ਕਰਵਾਇਆ ਗਿਆ ਅਤੇ ਆਉਣ ਵਾਲੀ ਨੈਸ਼ਨਲ ਲੋਕ ਅਦਾਲਤ ਮਿਤੀ 14.05.2022 ਦੀ ਜਾਣਕਾਰੀ ਦਿੱਤੀ ਗਈ। 

ਉਪਰੋਕਤ ਤੋਂ ਇਲਾਵਾ ਅੱਜ ਮਿਤੀ 26.04.2022 ਨੂੰ ਬੰਧਨ ਬੈਂਕ ਅਤੇ ਇੰਡੋ ਸਿੰਧ ਬੈਂਕ ਹੁਸ਼ਿਆਰਪੁਰ ਵਿਖੇ ਮਿਤੀ 14.05.2022 ਨੂੰ ਜ਼ਿਲ੍ਹਾ ਪੱਧਰ ਅਤੇ ਸਬ—ਡਵੀਜ਼ਨ ਪੱਧਰ ਤੇ ਲਗਾਈ ਜਾਣ ਵਾਲੀ ਨੈਸ਼ਨਲ ਲੋਕ ਅਦਾਲਤ ਦੀ ਪਬਲੀਸੀਟੀ ਲਈ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਸ਼੍ਰੀ ਹਰਿੰਦਰ ਸਿੰਘ ਫਲੋਰਾ ਪੈਨਲ ਐਡਵੋਕੇਟ ਅਤੇ ਸ਼੍ਰੀ ਮਲਕੀਤ ਸਿੰਘ ਸੀਕਰੀ ਬੈਂਕ ਵਿੱਚ ਆਏ ਹੋਏ ਲੋਕਾਂ ਨੂੰ ਨੈਸ਼ਨਲ ਲੋਕ ਅਦਾਲਤ ਦੇ ਲਾਭਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਕਿ ਇਸ ਲੋਕ ਅਦਾਲਤ ਵਿੱਚ ਹੋਏ ਫੈਸਲੇ ਦੀ ਕੋਈ ਅਪੀਲ ਨਹੀਂ ਹੁੰਦੀ। ਇਸ ਨਾਲ ਸਮੇ ਅਤੇ ਧਨ ਦੀ ਬਚੱਤ ਹੁੰਦੀ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਇਸ ਲੋਕ ਅਦਾਲਤ ਵਿੱਚ ਵੱਧ—ਤੋਂ—ਵੱਧ ਆਪਣੇ ਕੇਸ ਲਗਾਉਣ।

LEAVE A REPLY

Please enter your comment!
Please enter your name here