ਪਠਾਨਕੋਟ ਵਿਖੇ ‘ਜ਼ਿਲ੍ਹਾ ਇੰਨਵਾਇਰਮੈਂਟ ਪਲਾਨ’ ਦਾ ਰੀਵਿਊ ਕਰਨ ਲਈ ਕੀਤੀ ਗਈ ਮੀਟਿੰਗ

ਪਠਾਨਕੋਟ: (ਦ ਸਟੈਲਰ ਨਿਊਜ਼)। ਮਾਣਯੋਗ ਜਸਟਿਸ ਜਸਬੀਰ ਸਿੰਘ (ਸਾਬਕਾ ਜੱਜ), ਪੰਜਾਬ ਅਤੇ ਹਰਿਆਣਾ ਹਾਈਕੋਰਟ. ਚੰਡੀਗੜ੍ਹ, ਮੋਜੂਦਾ ਚੇਅਰਮੈਨ ਆਫ ਮੋਨਟਰਿੰਗ ਕਮੇਟੀ, ਨੈਸ਼ਨਲ ਗਰੀਨ ਟਿ੍ਰਬਿਊਨਲ, ਨਵੀਂ ਦਿੱਲੀ ਦੀ ਪ੍ਰਧਾਨਗੀ ਹੇਠ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਥਿਤ ਮੀਟਿੰਗ ਹਾਲ ਵਿਖੇ ‘ਜ਼ਿਲ੍ਹਾ ਇੰਨਵਾਇਰਮੈਂਟ ਪਲਾਨ’ ਦਾ ਰੀਵਿਊ ਕਰਨ ਲਈ ਮੀਟਿੰਗ ਕੀਤੀ ਗਈ। ਜਿਸ ਵਿਚ ਸਾਬਕਾ ਚੀਫ ਸੈਕਰਟਰੀ ਪੰਜਾਬ ਸੁਬੋਧ ਅਗਰਵਾਲ ਮੈਂਬਰ ਐਨ.ਜੀ.ਟੀ ਮੋਨਟਰਿੰਗ ਕਮੇਟੀ, ਸੰਤ ਬਲਬੀਰ ਸਿੰਘ ਸੀਚੇਵਾਲ ਮੈਂਬਰ ਐਨ.ਜੀ.ਟੀ ਮੋਨਟਰਿੰਗ ਕਮੇਟੀ, ਸਾਬਕਾ ਮੈਂਬਰ ਸੈਕਟਰੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਬਾਬੂ ਰਾਮ ਟੈਕਨੀਕਲ ਐਕਸਪਰਟ ਅਤੇ ਮੈਬਰ ਐਨ.ਜੀ.ਟੀ ਮੋਨਟਰਿੰਗ ਕਮੇਟੀ, ਸਂ ਹਰਬੀਰ ਸਿਘ ਡਿਪਟੀ ਕਮਿਸ਼ਨਰ ਪਠਾਨਕੋਟ, ਸੁਭਾਸ ਚੰਦਰ ਵਧੀਕ ਡਿਪਟੀ ਕਮਿਸ਼ਨਰ (ਜ),ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ. ਪਠਾਨਕੋਟ, ਸੁਮਿਤ ਮੂਧ ਐਸ.ਡੀ.ਐਮ. ਧਾਰ ਕਲ੍ਹਾ,  ਸਮੇਤ ਵੱਖ-ਵੱਖ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ ਵੀ ਹਾਜਰ ਸਨ।
 

Advertisements

ਮੀਟਿੰਗ ਦੌਰਾਨ ਚੇਅਰਮੈਨ ਆਫ ਮੋਨਟਰਿੰਗ ਕਮੇਟੀ, ਨੈਸ਼ਨਲ ਗਰੀਨ ਟਿ੍ਰਬਿਊਨਲ, ਨਵੀਂ ਦਿੱਲੀ ਮਾਣਯੋਗ ਜਸਟਿਸ ਜਸਬੀਰ ਸਿੰਘ ਵਲੋਂ ‘ਜ਼ਿਲਾ ਇੰਨਵਾਇਰਮੈਂਟ ਪਲਾਨ’ ਦੇ ਸਬੰਧ ਵਿਚ ਸੋਲਡ ਵੇਸਟ ਮੈਨੇਟਜੇਮੈਂਟ, ਵੇਸਟ ਵਾਟਰ, ਸੀਵਰੇਜ ਪਲਾਨ, ਮਾਈਨਿੰਗ ਤੇ ਇੰਡਸਟਰੀ ਆਦਿ ਦੇ ਸਬੰਧ ਵਿੱਚ ਕੀਤੇ ਗਏ ਕੰਮਾਂ ਦਾ ਰਿਵੀਂਊ ਕੀਤਾ ਗਿਆ ਤੇ ਉਨ੍ਹਾਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਸ਼ਚਿਤ ਕੀਤੇ ਗਏ ਸਮੇਂ ਅੰਦਰ ਕੰਮ ਮੁਕੰਮਲ ਕਰਨ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਉਨਾਂ ਜਿਲੇ ਅੰਦਰ ਡਰੇਨਜ਼, ਪਿੰਡਾਂ ਅੰਦਰ ਛੱਪੜਾਂ ਆਦਿ ਸਬੰਧੀ ਕੀਤੇ ਜਾ ਰਹੇ ਕਾਰਜਾਂ ਦੀ ਜਾਣਕਾਰੀ ਲਈ ਅਤੇ ਕਿਹਾ ਕਿ ਪੇਂਡੂ ਤੇ ਸ਼ਹਿਰੀ ਖੇਤਰਾਂ ਅੰਦਰ ਮੀਂਹ ਦੇ ਪਾਣੀ ਦੇ ਸੰਭਾਲ ਲਈ ਤੇਜ਼ੀ ਨਾਲ ਯਤਨ ਕੀਤੇ ਜਾਣ। ਉਨਾਂ ਸੀਵਰੇਜ ਪਾਣੀ ਨੂੰ ਮੁੜ ਵਰਤੋਂ ਯੋਗ ਬਣਾਉਣ ਲਈ ਹਦਾਇਤ ਕਰਦਿਆਂ ਕਿਹਾ ਕਿ ਜ਼ਿਲੇ੍ਹ ਅੰਦਰ ਸੀਵਰੇਜ ਪਾਣੀ ਦੇ ਟਰੀਟਮੈਂਟ ਵਿਚ ਹੋਰ ਤੇਜੀ ਨਾਲ ਕੰਮ ਕੀਤਾ ਜਾਵੇ।

ਮਾਣਯੋਗ ਜਸਟਿਸ ਜਸਬੀਰ ਸਿੰਘ ਨੇ ਅੱਗੇ ਕਿਹਾ ਕਿ ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾਵੇ ਅਤੇ ਪਾਣੀ ਦੀ ਸਾਂਭ ਸੰਭਾਲ ਠੋਸ ਉਪਰਾਲੇ ਕੀਤੇ ਜਾਣ। ਉਨਾਂ ਕਿਹਾ ਕਿ ਭਵਿੱਖ ਦੀ ਲੋੜ ਨੂੰ ਸਮਝਿਦਆਂ ਸਾਰਿਆਂ ਨੂੰ ਇੱਕਜੁੱਟ ਹੋ ਕੇ ਵਾਤਾਵਰਣ ਦੀ ਸੰਭਾਲ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਾ ਚਾਹੀਦਾ ਹੈ। ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਵਾਤਾਵਰਣ ਪ੍ਰਦੂਸ਼ਣ, ਬਹੁਤ ਗੰਭੀਰ ਵਿਸ਼ਾ ਹੈ ਤੇ ਇਸ ਪ੍ਰਤੀ ਬਹੁਤ ਚਿੰਤੰਨ ਤੇ ਸੰਜੀਦਾ ਹੋਣ ਦੀ ਲੋੜ ਹੈ। ਉਨਾਂ ਕਿਹਾ ਕਿ ਆਪਣੀ ਪੀੜੀ ਦੇ ਉੱਜਵਲ ਭਵਿੱਖ ਲਈ ਸਾਨੂੰ ਪਾਣੀ, ਹਵਾ ਤੇ ਖੁਰਾਕ ਦੀ ਸ਼ੁੱਧਤਾ ਲਈ ਅੱਗੇ ਹੋ ਕੇ ਕੰਮ ਕਰਨ ਦੀ ਲੋੜ ਹੈ। ਉਨਾਂ ਕਿਹਾ ਕਿ ਇਹ ਸਰਬੱਤ ਦੇ ਭਲੇ ਵਾਲਾ ਕਾਰਜ ਹੈ ਅਤੇ ਸਾਰਿਆਂ ਨੂੰ ਇੱਕਜੁੱਟਤਾ ਨਾਲ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਹੰਭਲਾ ਮਾਰਨਾ ਚਾਹੀਦਾ ਹੈ।

ਇਸ ਮੌਕੇ  ਸ. ਹਰਬੀਰ ਸਿੰਘ ਡਿਪਟੀ ਕਮਿਸ਼ਨਰ ਨੇ ਚੇਅਰਮੈਨ ਆਫ ਮੋਨਟਰਿੰਗ ਕਮੇਟੀ, ਨੈਸ਼ਨਲ ਗਰੀਨ ਟਿ੍ਰਬਿਊਨਲ, ਨਵੀਂ ਦਿੱਲੀ ਨੂੰ ਵਿਸ਼ਵਾਸ ਦਿਵਾਇਆ ਕਿ ਜ਼ਿਲਾ ਪ੍ਰਸ਼ਾਸਨ, ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਸਿਰਤੋੜ ਯਤਨ ਕਰੇਗਾ ਅਤੇ ਮਾਣਯੋਗ ਨੈਸ਼ਨਲ ਗਰੀਨ ਟਿ੍ਰਬਿਊਨਲ, ਨਵੀਂ ਦਿੱਲੀ ਵਲੋ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਇਆ ਜਾਵੇਗਾ।

LEAVE A REPLY

Please enter your comment!
Please enter your name here