9 ਨਵੰਬਰ ਨੂੰ ਸਵੇਰੇ 11 ਵਜੇ ਕੱਢਿਆ ਜਾਵੇਗਾ ਆਰਜੀ ਤੌਰ ਤੇ ਪਟਾਖੇ ਸਟੋਰ ਕਰਨ ਅਤੇ ਵੇਚਣ ਸਬੰਧੀ ਲਾਈਸੰਸ ਜਾਰੀ ਕਰਨ ਦਾ ਡਰਾਅ

ਪਠਾਨਕੋਟ (ਦ ਸਟੈਲਰ ਨਿਊਜ਼)। ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ• ਆਦੇਸ਼ਾਂ ਅਨੁਸਾਰ ਅਤੇ ਡਾਇਰੈਕਟਰ ਇੰਡਸਟਰੀ ਅਤੇ ਕਮਰਸ, ਪੰਜਾਬ, ਚੰਡੀਗੜ• ਵੱਲੋਂ ਜਾਰੀ ਹਦਾਇਤਾਂ ਅਨੁਸਾਰ ਦੀਵਾਲੀ/ ਗੁਰਪੁਰਬ/ਨਵਾਂ ਸਾਲ ਅਤੇ ਕ੍ਰਿਸਮਿਸ ਦੇ ਮੌਕੇ ਤੇ ਆਰਜੀ ਤੌਰ ਤੇ ਪਟਾਖੇ ਸਟੋਰ  ਕਰਨ ਅਤੇ ਵੇਚਣ ਸਬੰਧੀ ਆਰਜੀ ਲਾਈਸੰਸ ਜਾਰੀ ਕਰਨ ਲਈ ਇਸਤਿਹਾਰ ਦੇ ਕੇ 05.11.2020 ਤੱਕ ਦਰਖਾਸਤਾਂ ਮੰਗੀਆ ਗਈਆ ਹਨ। ਇਹ ਪ੍ਰਗਟਾਵਾ ਸੰਯਮ ਅਗਰਵਾਲ ਜਿਲਾ ਮੈਜਿਸਟ੍ਰੇਟ ਪਠਾਨਕੋਟ ਨੇ ਕੀਤਾ।

Advertisements

ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਪਰੋਕਤ ਤੇ ਸਬੰਧ ਵਿੱਚ ਦਰਖਾਸਤਾਂ ਪ੍ਰਾਪਤ ਹੋ ਰਹੀਆਂ ਹਨ ਜੋ ਪ੍ਰਕ੍ਰਿਆ 5 ਨਵੰਬਰ 2020 ਤੱਕ ਜਾਰੀ ਰਹੇਗੀ। ਜਿਰਕਯੋਗ ਹੈ ਕਿ ਆਰਜੀ ਲਾਈਸੰਸ ਮਾਨਯੋਗ ਜਿਲਾ ਮੈਜਿਸਟਰੇਟ, ਪਠਾਨਕੋਟ ਦੀ ਪ੍ਰਧਾਨਗੀ ਹੇਠ ਡਰਾਅ ਮਿਤੀ 09.11.2020 ਨੂੰ ਸਵੇਰੇ 11.00 ਵਜੇ ਮੀਟਿੰਗ ਹਾਲ, ਦਫਤਰ ਜਿਲ•ਾ ਮੈਜਸਿਟ੍ਰੇਟ, ਪਠਾਨਕੋਟ ਵਿਖੇ ਕੱਢਿਆ ਜਾਵੇਗਾ।  

LEAVE A REPLY

Please enter your comment!
Please enter your name here