ਸੁਰਜੀਤ ਹਾਕੀ ਕੋਚਿੰਗ ਕੈਂਪ: ਬੱੱਚਿਆਂ ਵਿਚ ਭਾਰੀ ਉਤਸ਼ਾਹ

Hospital vaccination Punjab Govt. Advt. Punjab Govt. Advt. Punjab Govt. Advt.
Punjab Govt. Advt. Punjab Govt. Advt. Punjab Govt. Advt.
Punjab Govt. Advt.

ਜਲੰਧਰ (ਦ ਸਟੈਲਰ ਨਿਊਜ਼)। ਸੁਰਜੀਤ ਹਾਕੀ ਸਟੇਡੀਅਮ ਜਲੰਧਰ ਵਿਖੇ ਚੱਲ ਰਹੇ ਸੁਰਜੀਤ ਹਾਕੀ ਕੋਚਿੰਗ ਕੈਂਪ ਵਿੱਚ ਬੱਚਿਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ।  ਸੁਰਜੀਤ ਹਾਕੀ ਸੁਸਾਇਟੀ ਵੱਲੋਂ ਪਿਛਲੇ 58 ਦਿਨਾਂ ਤੋਂ ਚਲਾਏ ਜਾ ਰਹੇ ਕੋਚਿੰਗ ਕੈਂਪ ਵਿੱਚ 100 ਤੋਂ ਵੱਧ ਖਿਡਾਰੀ ਭਾਗ ਲੈ ਰਹੇ ਹਨ।

Advertisements

ਸੁਰਜੀਤ ਹਾਕੀ ਸੁਸਾਇਟੀ ਦੇ ਸਕੱਤਰ ਇਕਬਾਲ ਸਿੰਘ ਸੰਧੂ ਅਨੁਸਰ ਇਹ ਕੋਚਿੰਗ ਕੈਂਪ ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰਧਾਨ ਘਣਸ਼ਾਮ ਥੋਰੀ, ਡਿਪਟੀ ਕਮਿਸ਼ਨਰ, ਜਲੰਧਰ ਅਤੇ ਉਹਨਾਂ ਦੀ ਸਮੁੱਚੀ ਟੀਮ ਨੇ ਇਸ ਕੈਂਪ ਦੀ ਸ਼ੁਰੂਆਤ 5 ਖਿਡਾਰੀਆਂ ਨਾਲ ਕੀਤੀ ਗਈ ਸੀ ਪਰ ਮਾਪਿਆਂ ਵੱਲੋਂ ਆਪਣੇ ਬੱਚਿਆਂ ਨੂੰ ਸਰੀਰਕ ਤੌਰ ਉਪਰ ਤੰਦਰੁਸਤ ਬਣਾਉਣ ਅਤੇ ਉਹਨਾਂ ਦੇ ਨਸ਼ਾ ਰਹਿਤ ਭਵਿੱਖ ਤੇ ਉਤਸ਼ਾਹ ਨੂੰ ਦੇਖਦੇ ਹੋਏ ਅੱਜ ਇਸ ਕੈਂਪ ਵਿੱਚ 100 ਤੋਂ ਵੱਧ ਖਿਡਾਰੀ ਭਾਗ ਲੈ ਰਹੇ ਹਨ।  ਇਨ•ਾਂ ਖਿਡਾਰੀਆਂ ਨੂੰ ਓਲੰਪਿਅਨ ਰਾਜਿੰਦਰ ਸਿੰਘ, ਦਵਿੰਦਰ ਸਿੰਘ, ਅਵਤਾਰ ਸਿੰਘ ਪਿੰਕਾ ਅਤੇ ਯਾਦਵਿੰਦਰ ਸਿੰਘ ਜੌਨੀ ਵਰਗੇ ਚੰਗੇ ਕੋਚਾਂ ਰਾਹੀਂ  ਕੋਚਿੰਗ ਦਿੱਤੀ ਜਾ ਰਹੀ ਹੈ ।

ਸ੍ਰੀ ਸੰਧੂ ਅਨੁਸਾਰ ਇਸ ਕੈਂਪ ਵਿੱਚ ਸ਼ਾਮਲ ਹੋਣ ਲਈ ਕੋਈ ਫੀਸ ਨਹੀਂ ਲਈ ਜਾ ਰਹੀ ਅਤੇ ਇਹ ਸਿਖਲਾਈ ਬਿਲਕੁਲ ਮੁਫਤ ਹੈ ।ਭਾਗ ਲੈਣ ਵਾਲੇ ਖਿਡਾਰੀਆਂ ਨੂੰ ਹਾਕੀਆਂ, ਫਲਾਂ ਤੋਂ ਇਲਾਵਾ ਭਿੱਜੇ ਹੋਏ ਬਦਾਮ ਸਾਰੇ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਰੋਜ਼ਾਨਾ ਖੁਰਾਕ ਦੇ ਤੌਰ ਤੇ ਦਿੱਤੇ ਜਾ ਰਹੇ ਹਨ । ਇਸ ਕੈਂਪ ਵਿਚ ਅੰਡਰ 14 ਅਤੇ 19 ਉਮਰ ਵਰਗ  ਖਿਡਾਰੀ ਭਾਗ ਲੈ ਰਹੇ ਹਨ।
ਸੁਰਜੀਤ ਹਾਕੀ ਸੁਸਾਇਟੀ ਦੇ ਇਸ ਹਾਕੀ  ਕੋਚਿੰਗ ਕੈਂਪ ਦੇ ਡਾਇਰੈਕਟਰ (ਟ੍ਰੇਨਿੰਗ) ਸੁਰਿੰਦਰ ਸਿੰਘ ਭਾਪਾ ਅਨੁਸਰ ਇਸ ਚੱਲ ਰਹੇ ਕੈਂਪ ਦੇ 60 ਦਿਨ ਪੂਰੇ ਹੋਣ ਉਪਰ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਤੇ ਪਦਮਸ਼੍ਰੀ ਪਰਗਟ ਸਿੰਘ, ਐਮ. ਐਲ. ਏ. ਅਤੇ ਪ੍ਰਧਾਨ, ਹਾਕੀ ਪੰਜਾਬ, ਓਲੰਪੀਅਨ ਸੰਜੀਵ ਕੁਮਾਰ ਢੰਗ, ਓਲੰਪੀਅਨ ਗੁਨਦੀਪ ਕੁਮਾਰ 21ਨਵੰਬਰ ਨੂੰ ਸਵੇਰੇ 7:30 ਪਹੁੰਚਕੇ ਜਿੱਥੇ ਖ਼ਿਡਾਰੀਆਂ ਨੂੰ  ਅਸ਼ੀਰਵਾਦ ਦੇਣੇ ਉੱਥੇ ਖ਼ਿਡਾਰੀਆਂ ਨੂੰ ਹਾਕੀ ਦੇ ਗੁਰ ਵੀ ਦੱਸਣਗੇ । ਸੁਰਿੰਦਰ ਸਿੰਘ ਭਾਪਾ ਵੱਲੋਂ ਜਲੰਧਰ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਗਿਣਤੀ ਵਿਚ ਆਪਣੇ ਬੱਚਿਆਂ ਨੂੰ ਇਸ ਕੈਂਪ ਵਿੱਚ ਭਾਗ ਲੈਣ ਲਈ ਭੇਜਣ।

LEAVE A REPLY

Please enter your comment!
Please enter your name here