ਫਿਰੋਜਪੁਰ ਵੱਲੋਂ 20 ਅਪ੍ਰੈਲ ਨੂੰ ਲੱਗੇਗਾ ਰੋਜ਼ਗਾਰ ਕੈਂਪ

ਫਿਰੋਜ਼ਪੁਰ (ਦ ਸਟੈਲਰ ਨਿਊਜ਼): ਜਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ, ਫਿਰੋਜਪੁਰ ਵੱਲੋਂ ਜਿਲ੍ਹਾ ਪ੍ਰਸਾਸਨ ਦੇ ਸਹਿਯੋਗ ਨਾਲ 20 ਅਪ੍ਰੈਲ ਨੂੰ ਰੋਜਗਾਰ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ  ਜ਼ਿਲ੍ਹਾ ਰੋਜਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਹਰਮੇਸ਼ ਕੁਮਾਰ ਨੇ ਦਸਿਆ ਕਿ ਇਸ ਰੋਜਗਾਰ ਕੈਂਪ ਵਿੱਚ ਬਾਈਜੂਸ (ਨਢੲਓਛ) ਕੰਪਨੀ ਹਿੱਸਾ ਲੈ ਰਹੀ ਹੈ। ਇਸ ਕੰਪਨੀ ਵੱਲੋਂ ਬਿਜਨੈਸ ਡੈਵਲਪਮੈਂਟ ਟ੍ਰੇਨੀ (ਬੀ.ਡੀ.ਟੀ) ਦੀ ਅਸਾਮੀ ਜਿਸ ਦਾ ਸਲਾਨਾ ਪੈਕੇਜ਼ 300000 ਹੋਵੇਗਾ, ਸਬੰਧੀ ਇੰਟਰਵਿਊ ਲਈ ਜਾਵੇਗੀ। ਇੰਟਰਵਿਊ ਕਲੀਅਰ ਕਰਨ ਉਪਰੰਤ ਉਮੀਦਵਾਰ ਨੂੰ ਚੰਡੀਗੜ੍ਹ ਆਫਿਸ ਵਿਖੇ 15 ਦਿਨ ਦੀ ਟ੍ਰੇਨਿੰਗ ਲੈਣੀ ਲਾਜ਼ਮੀ ਹੋਵੇਗੀ।ਇਸ ਦੀ ਜਾੱਬ ਲੋਕੇਸ਼ਨ ਪਟਿਆਲਾ, ਬਠਿੰਡਾ, ਫਿਰੋਜਪੁਰ ਅਤੇ ਅੰਮ੍ਰਿਤਸਰ ਹੋਵੇਗੀ।

Advertisements

ਇਸ ਲਈ ਉਨ੍ਹਾਂ ਨੇ ਜਿਲ੍ਹਾ ਫਿਰੋਜਪੁਰ ਦੇ ਚਾਹਵਾਨ ਪ੍ਰਾਰਥੀਆਂ ਨੂੰ ਅਪੀਲ ਕੀਤੀ ਕਿ ਇਸ ਕੈਂਪ ਵਿੱਚ ਜਿਨ੍ਹਾਂ ਦੀ ਉਮਰ 20-27 ਸਾਲ, ਵਿਦਿਅਕ ਯੋਗਤਾ: ਗ੍ਰੈਜੂਏਟ/ ਪੋਸਟ ਗ੍ਰੈਜੂਏਟ, ਕੰਪਿਊਟਰ ਦੀ ਜਾਣਕਾਰੀ ਰੱਖਦਾ ਹੋਵੇ, ਜਿਸ ਕੋਲ ਆਪਣਾ ਲੈਪਟਾੱਪ ਹੋਵੇ ਅਤੇ ਫੀਲਡ ਸੇਲਜ ਦੀ ਜਾੱਬ ਕਰਨ ਦੇ ਇਛੁੱਕ ਹੋਣ, ਉਹ ਆਪਣੀ ਵਿਦਿਅਕ ਯੋਗਤਾ ਦੇ ਅਸਲ ਸਰਟੀਫਿਕੇਟ, ਆਧਾਰ ਕਾਰਡ ਅਤੇ ਉਹਨਾਂ ਦੀਆਂ ਫੋਟੋਕਾਪੀਆਂ ਨਾਲ ਲੈ ਕੇ ਇੰਟਰਵਿਊ ਵਿੱਚ ਹਿੱਸਾ ਲੈ ਸਕਦੇ ਹਨ।  ਇਹ ਕੈਂਪ ਸਵੇਰੇ 10:00 ਵਜੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਫਿਰੋਜਪੁਰ ਦੇ ਆਈ-ਬਲਾਕ, ਦੂਜੀ ਮੰਜਿਲ ਵਿਖੇ ਸਥਿਤ ਜਿਲ੍ਹਾ ਰੋਜਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ, ਫਿਰੋਜਪੁਰ ਵਿਖੇ ਲਗਾਇਆ ਜਾਵੇਗਾ।

LEAVE A REPLY

Please enter your comment!
Please enter your name here