ਸਰਕਾਰੀ ਆਈਟੀਆਈ (ਇਸਤਰੀਆਂ) ਨੇ ਵੱਖ-ਵੱਖ ਜ਼ੋਨ ਪੱਧਰੀ ਖੇਡ ਮੁਕਾਬਲਿਆਂ ਵਿੱਚੋਂ ਜਿੱਤੀ ਓਵਰ-ਆਲ ਟਰਾਫੀ

ਫਿਰੋਜ਼ਪੁਰ (ਦ ਸਟੈਲਰ ਨਿਊਜ਼) ਜੋਨ ਪੱਧਰੀ ਖੇਡ ਮੁਕਾਬਲਿਆਂ ‘ਚ ਓਵਰ-ਆਲ ਟਰਾਫੀ ਜਿੱਤ ਕੇ ਵਾਪਿਸ ਪਰਤੀ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਇਸਤਰੀਆਂ) ਫਿਰੋਜ਼ਪੁਰ ਸ਼ਹਿਰ ਦਾ ਪ੍ਰਿਸੀਪਲ ਸਾਹਿਬ ਸ਼੍ਰੀ ਸੰਜੀਵ ਕੁਮਾਰ ਕਾਟਾਰੀਆ, ਸਮੂਹ ਸਟਾਫ ਅਤੇ ਸਿਖਿਆਰਥਣਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਸ਼੍ਰੀ ਸੰਜੀਵ ਕੁਮਾਰ ਕਾਟਾਰੀਆ ਅਤੇ ਕੋਚ ਸਾਬ ਇੰਸਪੈਕਟਰ ਹਰਦੇਵ ਸਿੰਘ ਕਾਉਣੀ ਨੇ ਦੱਸਿਆ ਕਿ ਫਰੀਦਕੋਟ ਵਿਖੇ ਹੋਏ ਜ਼ੋਨ ਪੱਧਰੀ ਮੁਕਾਬਲਿਆਂ ਜਿਸ ਵਿੱਚ ਚਾਰ ਜ਼ਿਲ੍ਹਿਆਂ ਨੇ ( ਮੋਗਾ, ਫਾਜ਼ਿਲਕਾ, ਫਰੀਦਕੋਟ ਅਤੇ ਫਿਰੋਜ਼ਪੁਰ) ਭਾਗ ਲਿਆ। ਇਸ ਸੰਸਥਾ ਦੀਆਂ ਸਿਖਿਆਰਥਣਾਂ ਨੇ ਵਾਲੀਬਾਲ ਵਿੱਚੋਂ ਪਹਿਲਾ ਸਥਾਨ, ਖੋ-ਖੋ ਵਿੱਚੋਂ ਪਹਿਲਾ ਸਥਾਨ, ਬਾਸਕਟਬਾਲ ਵਿੱਚੋਂ ਦੂਸਰਾ ਸਥਾਨ, ਟੇਬਲ-ਟੈਨਿਸ ਸਿੰਗਲ ਵਿੱਚੋਂ ਪਹਿਲਾ ਸਥਾਨ, ਟੇਬਲ-ਟੈਨਿਸ ਡਬਲ ਵਿੱਚੋਂ ਦੂਸਰਾ ਸਥਾਨ, ਬੈਡਮਿੰਟਨ ਸਿੰਗਲ ਵਿੱਚੋਂ ਦੂਸਰਾ ਸਥਾਨ, ਬੈਡਮਿੰਟਨ ਡਬਲ ਵਿੱਚੋਂ ਦੂਸਰਾ ਸਥਾਨ ਹਾਸਲ ਕੀਤਾ ਅਤੇ ਅਥੈਲਟਿਕਸ ਮੁਕਾਬਲਿਆਂ ਵਿੱਚੋਂ 100 ਮੀਟਰ ਰੇਸ ਵਿੱਚੋਂ ਮਨਦੀਪ ਕੌਰ ਨੇ ਦੂਸਰਾ ਸਥਾਨ, 200 ਮੀਟਰ ਰੇਸ ਵਿੱਚੋਂ ਰਮਨਦੀਪ ਕੌਰ ਨੇ ਪਹਿਲਾ ਸਥਾਨ, 4×100 ਰਿਲੇਅ ਰਸ ਵਿੱਚੋਂ ਰਮਨਦੀਪ ਕੌਰ, ਮਨਦੀਪ ਕੌਰ, ਮਨਪ੍ਰੀਤ ਕੌਰ ਤੇ ਕੋਮਲ ਨੇ ਤੀਸਰਾ ਸਥਾਨ, ਉੱਚੀ ਛਾਲ ਵਿੱਚੋਂ ਨਵਜੋਤ ਨੇ ਤੀਸਰਾ ਸਥਾਨ, ਲੰਬੀ ਛਾਲ ਵਿੱਚੋਂ ਨਵਜੋਤ ਕੌਰ ਨੇ ਦੂਸਰਾ ਸਥਾਨ, ਡਿਸਕਸ ਥਰੋਅ ਵਿੱਚੋਂ ਨਵਜੋਤ ਕੌਰ ਨੇ ਦੂਸਰਾ ਸਥਾਨ, ਜੈਵਲਿਨ ਥਰੋਅ ਵਿੱਚੋਂ ਨਵਜੋਤ ਕੌਰ ਨੇ ਦੂਸਰਾ ਸਥਾਨ ਅਤੇ ਗੋਲਾ ਸੁੱਟਣ ਵਿੱਚ ਨਵਜੋਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ।

Advertisements

ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਸਿਖਿਆਰਥੀਆਂ ਨੂੰ ਪੰਜਾਬ ਪੁਲਿਸ ਦੇ ਸਬ ਇਨਸਪੈਕਟਰ ਹਰਦੇਵ ਸਿੰਘ ਕਾਉਣੀ ਵੱਲੋਂ ਪ੍ਰੈਕਟਿਸ ਕਰਵਾਈ ਗਈ। ਇਸੇ ਤਰ੍ਹਾਂ ਕਲਚਰਲ ਪ੍ਰੋਗਰਾਮ ਵਿੱਚੋ ਮੁਸਕਾਨ ਦੁਆਰਾ (ਸੋਲੋ ਡਾਂਸ) ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਗਿਆ। ਇਸ ਮੌਕੇ ਮੈਡਮ ਪ੍ਰਵੀਨ ਕਾਂਤਾ, ਸੀਮਾ ਰਾਣੀ , ਰੇਖਾ ਰਾਣੀ, ਅਮਨਦੀਪ ਕੌਰ, ਕਰਮਜੀਤ ਕੌਰ ਅਤੇ ਬਾਕੀ ਸਟਾਫ ਮੈਂਬਰਾਂ ਵੱਲੋਂ ਸਿਖਿਆਰਥਣਾਂ ਨੂੰ ਵਧਾਈ ਦਿੱਤੀ ਗਈ।

LEAVE A REPLY

Please enter your comment!
Please enter your name here