ਭਾਈ ਅਮਨਦੀਪ ਸਿੰਘ ਨੇ ਕੀਰਤਨ ਰਾਹੀਂ ਅਤੇ ਜਸਵੰਤ ਪਰਵਾਨਾ ਨੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਕੀਤਾ ਨਿਹਾਲ

ਫਿਰੋਜਪੁਰ, (ਦ ਸਟੈਲਰ ਨਿਊਜ਼): ਬੀਤੇ ਦਿਨੀਂ ਸੁਖਮਨੀ ਸਾਹਿਬ ਸੇਵਾ ਸੋਸਾਇਟੀ ਫਿਰੋਜ਼ਪੁਰ ਛਾਉਣੀ ਵੱਲੋਂ ਖ਼ਾਲਸਾ ਗੁਰਦੁਆਰਾ ਫ਼ਿਰੋਜ਼ਪੁਰ ਛਾਉਣੀ ਵਿਖੇ ਖ਼ਾਲਸਾ ਗੁਰਦੁਆਰਾ ਫਿਰੋਜ਼ਪੁਰ ਛਾਉਣੀ ਦੀ ਕਮੇਟੀ ਅਤੇ  ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਸਾਲਾਨਾ ਗੁਰਮਤਿ ਸਮਾਗਮ ਕਰਵਾਇਆ ਗਿਆ ਇਹ ਜਾਣਕਾਰੀ ਦੇਂਦੇ ਹੋਏ ਭਾਈ ਬਲਜੀਤ ਸਿੰਘ ਜੀ ਖਾਲਸਾ ਪ੍ਰਧਾਨ ਸੁਖਮਨੀ ਸਾਹਿਬ ਸੇਵਾ ਸੋਸਾਇਟੀ ਫਿਰੋਜ਼ਪੁਰ ਛਾਉਣੀ ਵੱਲੋਂ ਦੱਸਿਆ ਗਿਆ ਕਿ ਭਾਈ ਅਮਨਦੀਪ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਅਤੇ ਉਨ੍ਹਾਂ ਦੇ ਸਾਥੀਆਂ ਨੇ ਆਪਣੀ ਮਧੁਰ ਆਵਾਜ਼ ਦੇ ਵਿਚ ਰਸ ਭਿੰਨਾ  ਕੀਰਤਨ ਨਾਲ ਸਮੂਹ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਭਾਈ ਜਸਵੰਤ ਸਿੰਘ ਪਰਵਾਨਾ ਨੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਸਿੱਖੀ ਨਾਲ ਜੋੜਨ ਅਤੇ ਸਿੱਖੀ ਸਿਧਾਂਤਾਂ ਦੇ ਨਾਲ ਜੀਵਨ ਬਸਰ ਕਰਨ ਲਈ ਪ੍ਰੇਰਿਤ ਕੀਤਾ ਸੰਗਤਾਂ ਨੇ ਇਸ ਦਾ ਬਹੁਤ ਆਨੰਦ ਮਾਣਿਆ  ਇਸ ਮੌਕੇ ਤੇ ਬਹੁਤ ਵੱਡੀ ਗਿਣਤੀ ਦੇ ਵਿਚ ਸੰਗਤਾਂ ਹਾਜ਼ਰ ਸਨ ਅਤੇ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਫਿਰੋਜ਼ਪੁਰ ਛਾਉਣੀ  ਵੱਲੋਂ ਦੂਜੇ ਸ਼ਹਿਰਾਂ ਤੋਂ ਸੁਖਮਨੀ  ਸਾਹਿਬ ਸੇਵਾ ਸੁਸਾਇਟੀਆਂ ਨੂੰ ਵੀ ਸੱਦਾ ਦਿੱਤਾ ਗਿਆ ਅਤੇ ਇਸ ਦੌਰਾਨ ਪਾਉਂਟਾ ਸਾਹਿਬ ਫਰੀਦਕੋਟ ਜ਼ੀਰਾ ਪਟਿਆਲਾ ਅਬੋਹਰ  ਦੀਆਂ ਸੋਸਾਇਟੀਆਂ ਨੇ ਸਾਲਾਨਾ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ ਅਤੇ ਗੁਰੂ ਜਸ ਸਰਵਣ ਕੀਤਾ ਇਸ ਦੌਰਾਨ ਸੁਖਮਨੀ ਸਾਹਿਬ ਸੇਵਾ ਸੋਸਾਇਟੀ ਫਿਰੋਜ਼ਪੁਰ ਛਾਉਣੀ ਵੱਲੋਂ ਇਨ੍ਹਾਂ ਸੋਸਾਇਟੀਆਂ ਦਾ ਵਿਸ਼ੇਸ਼ ਤੋਰ  ਤੇ ਸਨਮਾਨ ਵੀ ਕੀਤਾ ਗਿਆ,

Advertisements

ਇਸ ਮੌਕੇ ਤੇ ਖਾਲਸਾ ਇਸਤਰੀ ਸਤਸੰਗ ਸਭਾ ਫਿਰੋਜ਼ਪੁਰ ਛਾਉਣੀ ਬੇਬੇ ਨਾਨਕੀ ਇਸਤਰੀ ਸਤਿਸੰਗ ਸਭਾ ਫ਼ਿਰੋਜ਼ਪੁਰ ਛਾਉਣੀ ਇਸਤਰੀ ਸਤਸੰਗ ਸਭਾ ਗਲੀ ਨੰਬਰ 10 ਫਿਰੋਜ਼ਪੁਰ ਛਾਉਣੀ ਦੇ ਜਥਿਆਂ ਨੇ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਗੁਰੂ ਜਸ ਸਰਵਣ ਕੀਤਾ  ਸਮਾਗਮ ਨੂੰ ਸੁਚਾਰੂ ਢੰਗ ਵਿੱਚ ਚਲਾਉਣ ਦੇ ਵਿਚ ਖ਼ਾਲਸਾ ਨੌਜਵਾਨ ਜਥਾ ਕੰਬੋਜ ਨਗਰ ਫਿਰੋਜ਼ਪੁਰ ਸ਼ਹਿਰ ਵੱਲੋਂ  ਜੋਡ਼ਿਆਂ ਦੀ ਸੇਵਾ ਨਿਭਾਈ ਗਈ  ਸਮਾਗਮ ਦੇ ਅੰਤ ਵਿਚ ਸੁਖਮਨੀ ਸਾਹਿਬ ਸੇਵਾ ਸੋਸਾਇਟੀ ਫਿਰੋਜ਼ਪੁਰ ਛਾਉਣੀ ਵੱਲੋਂ ਆਏ ਹੋਏ ਜਥਿਆਂ ਦਾ ਅਤੇ ਜੇਤੂ ਵਿਦਿਆਰਥੀਆਂ ਦਾ ਜਿਨ੍ਹਾਂ ਨੇ ਧਾਰਮਿਕ ਮੁਕਾਬਲਿਆਂ ਦੇ ਵਿਚ ਪੁਜੀਸ਼ਨਾਂ ਹਾਸਲ ਕੀਤੀਆਂ ਸਨ ਨੂੰ ਸਰਦਾਰ ਗੁਰਚਰਨ ਸਿੰਘ ਖ਼ਾਲਸਾ ਇੰਟਰਨੈਸ਼ਨਲ ਸਪੋਰਟਸ ਵਾਲਿਆਂ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ, ਸਟੇਜ ਸਕੱਤਰ ਦੀ ਭੂਮਿਕਾ ਸਰਦਾਰ ਹਰਵਿੰਦਰਜੀਤ ਸਿੰਘ ਜੀ ਨੇ ਬਾਖੂਬੀ ਨਿਭਾਈ  ਇਸ ਮੌਕੇ ਤੇ ਗੁਰੂ ਕਾ ਅਤੁੱਟ ਲੰਗਰ ਵੀ ਵਰਤਾਇਆ ਗਿਆ ਜੋ ਕਿ ਸੰਗਤਾਂ ਨੇ ਬੜੇ ਪਿਆਰ ਨਾਲ ਛਕਿਆ

LEAVE A REPLY

Please enter your comment!
Please enter your name here