ਪੰਚਾਇਤੀ ਜਮੀਨਾਂ ਤੇ ਕਬਜਾਧਾਰੀਆਂ ਤੇ ਕੀਤੀ ਜਾਏਗੀ ਕਾਰਵਾਈ: ਡਿਪਟੀ ਕਮਿਸ਼ਨਰ

ਪਠਾਨਕੋਟ (ਦ ਸਟੈਲਰ ਨਿਊਜ਼): ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਜਿਲ੍ਹਾ ਪਠਾਨਕੋਟ ਅੰਦਰ ਜਿਸ ਵੀ ਸਰਕਾਰੀ ਜਮੀਨ ਤੇ ਨਜਾਇਜ ਕਬਜੇ ਕੀਤੇ ਗਏ ਹਨ ਉਨ੍ਹਾਂ ਕਬਜਿਆਂ ਨੂੰ ਜਲਦੀ ਹਟਾਇਆ ਜਾਵੇਗਾ ਅਤੇ ਜਿਲ੍ਹਾ ਪਠਾਨਕੋਟ ਅੰਦਰ ਪੰਚਾਇਤੀ ਜਮੀਨ ਤੇ ਕਿਸੇ ਵਿਅਕਤੀ ਵਿਸੇਸ ਦਾ ਨਜਾਇਜ ਕਬਜਾ ਨਹੀਂ ਹੋਣ ਦਿੱਤਾ ਜਾਵੇਗਾ। ਇਹ ਪ੍ਰਗਟਾਵਾ ਸ. ਹਰਬੀਰ ਸਿੰਘ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਇੱਕ ਵਿਸੇਸ ਮੀਟਿੰਗ ਦੋਰਾਨ ਕੀਤਾ ਗਿਆ। ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਨਜਾਇਜ ਕਬਜਿਆਂ ਨੂੰ ਹਟਾਉਂਣ ਦੀ ਪ੍ਰਕਿ੍ਰਆ ਅਰੰਭ ਕੀਤੀ ਗਈ ਹੈ ਜਿਸ ਦੇ ਚਲਦਿਆਂ ਜਿਲ੍ਹਾ ਪਠਾਨਕੋਟ ਵਿੱਚ ਵੀ ਸਰਕਾਰੀ ਜਮੀਨ ਤੇ ਕੀਤੇ ਨਜਾਇਜ ਕਬਜਿਆਂ ਨੂੰ ਲੈ ਕੇ ਸਖਤ ਕਦਮ ਚੁੱਕੇ ਗਏ ਹਨ।

Advertisements

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੇ ਦੱਸਿਆ ਕਿ ਦੇਖਣ ਵਿੱਚ ਆਇਆ ਹੈ ਕਿ ਜਿਲ੍ਹਾ ਪਠਾਨਕੋਟ ਅੰਦਰ ਵੀ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿਸ ਵਿੱਚ ਲੋਕਾਂ ਵੱਲੋਂ ਧੱਕੇ ਨਾਲ ਪੰਚਾਇਤੀ ਜਮੀਨਾਂ ਤੇ ਨਜਾਇਜ ਕਬਜੇ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ ਜਿਲ੍ਹਾ ਪਠਾਨਕੋਟ ਅੰਦਰ ਇਨ੍ਹਾਂ ਨਜਾਇਜ ਕਬਜਿਆਂ ਨੂੰ ਹਟਾਉਂਣ ਦੀ ਪ੍ਰੀਕਿ੍ਰਆ ਅਰੰਭ ਕੀਤੀ ਜਾਵੇਗੀ। ਉਨ੍ਹਾਂ ਅੱਜ ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ, ਤਹਿਸੀਲਦਾਰ ਅਤੇ ਪੁਲਿਸ ਪ੍ਰਸਾਸਨ ਨਾਲ ਉਪਰੋਕਤ ਮਾਮਲੇ ਨੂੰ ਲੈ ਕੇ ਕੀਤੀ ਵਿਸੇਸ ਮੀਟਿੰਗ ਦੋਰਾਨ ਹਦਾਇਤ ਕਰਦਿਆਂ ਕਿਹਾ ਕਿ ਇਸ ਹਫਤੇ ਅੰਦਰ ਹੀ ਪੰਚਾਇਤੀ ਜਮੀਨ ਤੇ ਕੀਤੇ  ਨਜਾਇਜ ਕਬਜਿਆਂ ਨੂੰ ਹਟਾਉਂਣ ਲਈ ਕਾਰਜ ਸੁਰੂ ਕੀਤਾ ਜਾਵੇ। ਜਿਕਰਯੋਗ ਹੈ ਕਿ ਜਿਲ੍ਹਾ ਪਠਾਨਕੋਟ ਅਧੀਨ ਆਉਦਿਆਂ ਕਰੀਬ 35 ਮਾਮਲੇ ਅਜਿਹੇ ਸਾਹਮਣੇ ਆਏ ਹਨ ਜਿਸ ਅਧੀਨ ਕਰੀਬ 48 ਏਕੜ ਪੰਚਾਇਤੀ ਜਮੀਨ ਤੇ ਨਜਾਇਜ ਕਬਜੇ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕਬਜਿਆਂ ਨੂੰ ਹਟਾਉਂਣ ਲਈ ਪਹਿਲਾਂ ਤੋਂ ਹੀ ਸੰਬੰਧਤ ਵਿਭਾਗ ਵੱਲੋਂ ਕਬਜਾਧਾਰੀਆਂ ਨੂੰ ਨੋਟਿਸ ਜਾਰੀ ਕੀਤਾ ਹੋਇਆ ਹੈ ਅਤੇ ਹੁਣ ਜਲਦੀ ਹੀ ਇਨ੍ਹਾਂ ਕਬਜਿਆਂ ਨੂੰ ਹਟਾਇਆ ਜਾਵੇਗਾ।

ਇਸਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਪਠਾਨਕੋਟ ਦੇ ਨਾਲ ਲਗਦੇ ਚੱਕੀ ਵਿੱਚੋਂ ਨਿਕਲਣ ਵਾਲੀਆਂ ਕੂਲ੍ਹਾਂ ਜੋ ਕਿ ਸਿਟੀ ਪਠਾਨਕੋਟ ਵਿੱਚੋਂ ਹੋ ਕੇ ਗੁਜਰਦੀਆਂ ਹਨ। ਉਨ੍ਹਾਂ ਕਿਹਾ ਕਿ ਭਾਵੇਂ ਹੁਣ ਇਨ੍ਹਾਂ ਕੂਲ੍ਹਾਂ ਨੂੰ ਕੇਵਲ ਵਰਖਾਂ ਦਾ ਪਾਣੀ ਅਤੇ ਸਹਿਰ ਦੀ ਨਿਕਾਸੀ ਦੇ ਲਈ ਵਰਤਿਆ ਜਾਂਦਾ ਹੈ ਪਰ ਬਹੁਤ ਸਾਰੇ ਅਜਿਹੇ ਸਥਾਨ ਹਨ ਜਿੱਥੇ ਲੋਕਾਂ ਵੱਲੋਂ ਇਨ੍ਹਾਂ ਕੂਲ੍ਹਾਂ ਤੇ ਨਜਾਇਜ ਕਬਜੇ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨਜਾਇਜ ਕਬਜਿਆਂ ਨੂ ਹਟਾਉਂਣ ਦੇ ਲਈ ਵਿਭਾਗ ਵੱਲੋਂ ਆਉਂਣ ਵਾਲੇ ਦਿਨ੍ਹਾਂ ਦੋਰਾਨ ਇਨ੍ਹਾਂ ਕੂਲ੍ਹਾਂ ਨੂੰ ਵੀ ਕਬਜਾਧਾਰੀਆਂ ਤੋਂ ਛੁਡਵਾਉਂਣ ਲਈ ਮੂਹਿੰਮ ਚਲਾਈ ਜਾਵੇਗੀ।

LEAVE A REPLY

Please enter your comment!
Please enter your name here