ਥਾਣੇ ਵਿੱਚ ਦੋ ਧਿਰਾਂ ਦੇ ਝਗੜੇ ਨੂੰ ਕਵਰ ਕਰਨ ਲਈ ਪਹੁੰਚੇ ਪੱਤਰਕਾਰ ਦੀ ਪੁਲਿਸ ਮੁਲਾਜ਼ਮ ਨੇ ਦਸਤਾਰ ਲਾਹ ਕੇ ਕੀਤੀ ਕੁੱਟਮਾਰ

ਅੰਮ੍ਰਿਤਸਰ (ਦ ਸਟੈਲਰ ਨਿਊਜ਼ ), ਰਿਪੋਰਟ: ਜੋਤੀ ਗੰਗੜ੍ਹ। ਵਿਜੇ ਨਗਰ ਪੁਲਿਸ ਥਾਣੇ ‘ਚ ਉਸ ਵੇਲੇ ਹਾਲਾਤ ਤਣਾਅਪੂਰਨ ਬਣ ਗਏ, ਜਦੋਂ ਪੁਲਿਸ ਮੁਲਾਜਮ ਨੇ ਇੱਕ ਨੌਜਵਾਨ ਦੇ ਨਾਲ ਕੁੱਟਮਾਰ ਕਰਦਿਆਂ ਉਸਦੀ ਦਸਤਾਰ ਲਾਹ ਦਿੱਤੀ। ਮਿਲੀ ਜਾਣਕਾਰੀ ਦੇ ਅਨੁਸਾਰ ਇਹ ਨੌਜ਼ਵਾਨ ਜੋ ਕਿ ਇੱਕ ਚੈਨਲ ਦਾ ਪੱਤਰਕਾਰ ਦੱਸਿਆਂ ਜਾ ਰਿਹਾ ਹੈ।

Advertisements

ਇਹ ਪੱਤਰਕਾਰ ਥਾਣੇ ਵਿੱਚ ਦੋ ਧਿਰਾਂ ਵਿਚਾਲੇ ਰਾਜ਼ੀਨਾਮੇ ਦੌਰਾਨ ਹੋਏ ਝਗੜੇ ਨੂੰ ਕਵਰ ਕਰਨ ਲਈ ਪਹੁੰਚਿਆ ਸੀ। ਜਿਸ ਦੋਰਾਨ ਇਹ ਹੰਗਾਮਾਂ ਹੋ ਗਿਆ, ਨੌਜਵਾਨ ਪੱਤਰਕਾਰ ਦੀ ਦਸਤਾਰ ਲਾਹ ਕੇ ਕੁੱਟਮਾਰ ਕਰਨ ਦੀ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਚਾਰੇ ਪਾਸੇ ਨਿੰਦਾ ਹੋ ਰਹੀ ਹੈ। ਭਾਰਤੀ ਜਨਤਾ ਪਾਰਟੀ ਦੇ ਆਗੂ ਮਨਜਿੰਦਰ ਸਿਰਸਾ ਨੇ ਇਸ ਘਟਨਾ ਦੀ ਵੀਡੀਓ ਟਵੀਟਰ ਉੱਤੇ ਸ਼ੇਅਰ ਕਰਕੇ ਪੁਲਿਸ ਅਧਿਕਾਰੀ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here