ਢੋਲਬਾਹਾ ਸਰਕਾਰੀ ਕਾਲਜ ਵਿੱਚ ਥੈਲੇਸਿਮਿਆ ਬਿਮਾਰੀ ਸੰਬੰਧੀ ਇਕ ਸੈਮੀਨਾਰ ਦਾ ਕੀਤਾ ਗਿਆ ਆਯੋਜਨ

ਹੁਸ਼ਿਆਰਪੁਰ: (ਦ ਸਟੈਲਰ ਨਿਊਜ਼): ਮਹਾਰਾਣਾ ਪ੍ਰਤਾਪ ਸਰਕਾਰੀ ਕਾਲਜ, ਢੋਲਬਾਹਾ (ਹੁਸ਼ਿਆਰਪੁਰ) ਵਿੱਚ ‘ਰੈੱਡ ਰਿਬਨ  ਕਲੱਬ ‘ ਦੇ ਨੋਡਲ ਅਫਸਰ ਪ੍ਰੋ ਰੰਜਨਾ ਗੁਪਤਾ ਵਲੋਂ ਥੇਲਸਿਮਿਆ ਬਿਮਾਰੀ ਸੰਬੰਧੀ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਇਸ ਵਿੱਚ ਪ੍ਰੋ. ਰੰਜਨਾ ਗੁਪਤਾ ਨੇ ਬੀ. ਏ 1 ਅਤੇ ਬੀ.ਕਾਮ 1  ਦੇ ਵਿਦਿਆਰਥੀਆਂ ਨੂੰ ਇਸ ਗੱਲ ਉੱਤੇ ਚਾਨਣਾ ਪਾਇਆ ਕਿ ਇਹ ਪ੍ਰੋਗਰਾਮ 8 ਮਈ ਤੋਂ 16 ਮਈ ਤੱਕ ਮਣਾਏ ਜਾ ਰਹੇ ਥੇਲਸਿਮਿਆ ਹਫਤਾ ਅਧੀਨ ਉਲੀਕਿਆ ਗਿਆ ਹੈ ਤਾਂ ਜੋਂ ਵਿਦਿਆਰਥੀਆ ਵਿਚ ਇਸ ਬਿਮਾਰੀ ਪ੍ਰਤਿ ਜਗ੍ਰਿਤੀ ਪੈਦਾ ਕੀਤੀ ਜਾ ਸਕੇ।

Advertisements

ਇਸ ਗਤੀਵਿਧੀ ਦਾ ਮੰਤਵ, ਇਸ ਬਿਮਾਰੀ ਦੇ ਮਰੀਜਾਂ ਵਿੱਚ ਜਿੰਦਗੀ ਦੀ ਆਸ ਕਾਇਮ ਕਰਕੇ , ਡਾਕਟਰਾਂ ਨੂੰ ਇਸ ਦੇ ਇਲਾਜ ਲਈ ਆਸ ਬਣਾ ਕੇ ਖੋਜ਼ ਕਰਨ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕਰਨਾ ਤੇ ਹੋਰ ਵਧੇਰੇ ਕੋਸ਼ਿਸ਼ਾਂ ਕਰਨ ਲਈ ਪ੍ਰੇਰਿਤ ਕਰਨਾ ਹੈ। ਇਸ ਰੋਗ ਦੇ ਮਰੀਜਾਂ ਨੂੰ ਸਰਕਾਰ ਦੁਆਰਾ ਸਿੱਖਿਆ ਸੰਸਥਾਵਾਂ ਵਿਚ ਇਕ ਵਾਧੂ ਸੀਟ ਦੇਣ ਦਾ ਪ੍ਰਬੰਧ ਵੀ ਹੈ ਪਰ ਇਸ ਲਈ ਲੋੜੀਂਦਾ certificate AIIMS, PGI ਜਿਹੀ ਨੈਸ਼ਨਲ ਮੈਡੀਕਲ ਇੰਸਟੀਚਿਊਟ ਤੋਂ ਪ੍ਰਾਪਤ ਹੋਇਆ ਪੇਸ਼ ਕਰਨਾ ਜਰੂਰੀ ਹੈ । ਇਸ ਸੈਮੀਨਾਰ ਦੇ ਮੌਕੇ ਤੇ ਪ੍ਰੋ ਮਲਕੀਤ ਸਿੰਘ, ਪ੍ਰੋ ਰੇਨੂ ਬਾਲਾ ਅਤੇ ਰਮਨ ਜੀ ਹਾਜਰ ਸਨ।

LEAVE A REPLY

Please enter your comment!
Please enter your name here