ਟੈਕਸ ਦੇਣ ਦੇ ਬਾਵਜੂਦ ਵੀ ਜਨਤਾ ਨਰਕ ਵਾਲਾ ਜੀਵਨ ਜੀਉਣ ਲਈ ਮਜਬੂਰ: ਜ਼ਿਲ੍ਹਾ ਸੰਘਰਸ਼ ਕਮੇਟੀ

ਹੁਸ਼ਿਆਰਪੁਰ: (ਦ ਸਟੈਲਰ ਨਿਊਜ਼): ਜ਼ਿਲ੍ਹਾ ਸੰਘਰਸ਼ ਕਮੇਟੀ ਨੇ ਪ੍ਰਧਾਨ ਕਰਮਵੀਰ ਬਾਲੀ ਦੀ ਪ੍ਰਧਾਨਗੀ ਵਿੱਚ ਸ਼ਹਿਰ ਦਾ ਦੌਰਾ ਕੀਤਾ ਅਤੇ ਕਿਹਾ ਕਿ ਜਗ੍ਹਾ-ਜਗ੍ਹਾ ਗੰਦਗੀ ਦੇ ਢੇਰ ਲੱਗਣ ਦੇ ਕਾਰਨ ਸ਼ਹਿਰ ਵਿਸਫੋਟ ਤੇ ਬੈਠਾ ਨਜ਼ਰ ਆ ਰਿਹਾ ਹੈ। ਬਾਰਿਸ਼ ਹੋ ਜਾਵੇ ਤਾਂ ਸ਼ਹਿਰ ਵਿੱਚ ਬਿਮਾਰੀ ਫੈਲਣ ਦਾ ਖਤਰਾ ਹੋ ਸਕਦਾ ਹੈ ਜਿਸ ਦਾ ਖਾਮਿਆਜ਼ਾ ਸ਼ਹਿਰ ਦੀ ਬੇਕਸੂਰ ਜਨਤਾ ਨੂੰ ਭੁਗਤਣਾ ਪੈ ਸਕਦਾ ਹੈ। ਟੈਕਸ ਦੇਣ ਦੇ ਬਾਵਜੂਦ ਵੀ ਜਨਤਾ ਨਰਕ ਵਾਲਾ ਜੀਵਨ ਜੀਉਣ ਲਈ ਮਜਬੂਰ ਹੈ।

Advertisements

ਕਰਮਵੀਰ ਬਾਲੀ ਨੇ ਕਿਹਾ ਕਿ ਸਫਾਈ ਕਰਮਚਾਰੀਆਂ ਨਾਲ ਕੀਤੇ ਝੂਠੇ ਵਾਅਦਿਆਂ ਦੇ ਕਾਰਨ ਸ਼ਹਿਰ ਵਾਸੀ ਇਹ ਦਿਨ ਦੇਖਣ ਲਈ ਮਜਬੂਰ ਹਨ। ਕਰਮਵੀਰ ਬਾਲੀ ਨੇ ਕਿਹਾ ਕਿ ਕੈਬੀਨੇਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਉਦਘਾਟਨਾਂ ਨੂੰ ਛੱਡ ਕੇ ਮੌਜੂਦਾ ਸਥਿਤੀ ਨੂੰ ਧਿਆਨ ਵਿੱਚ ਰੱਖ ਕੇ ਜਲਦੀ ਹੜਤਾਲ ਸਮਾਪਤ ਕਰਵਾਉਣ। ਕਰਮਵੀਰ ਬਾਲੀ ਨੇ ਕਿਹਾ ਕਿ ਸੰਘਰਸ਼ ਕਮੇਟੀ ਸਫਾਈ ਕਰਮਚਾਰੀਆਂ ਦਾ ਸਮਰਥਨ ਕਰਦੀ ਹੈ ਅਤੇ  ਉਨ੍ਹਾਂ ਦੇ ਨਾਲ ਹੈ। ਇਸ ਮੌਕੇ ਤੇ ਬਲਵਿੰਦਰ ਕੁਮਾਰ, ਉਤਮ ਸਿੰਘ, ਗੁਡੂ ਸਿੰਘ, ਨਰੇਸ਼ ਕੁਮਾਰ ਆਦਿ ਮੌਜੂਦ ਸਨ। 

LEAVE A REPLY

Please enter your comment!
Please enter your name here