ਨਸ਼ਾ ਤਸਕਰਾਂ ਦੀ ਤਬਾਹੀ ਹੀ ਪੰਜਾਬ ਦੀ ਖੁਸ਼ਹਾਲੀ ਦੀ ਸ਼ੁਰੁਆਤ ਹੋਵੇਗੀ: ਪਮ ਖੁਸ਼

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਜਿਲਾ ਪੁਲਿਸ ਕਪਤਾਨ ਰਾਜਬਚਨ ਸਿੰਘ ਸੰਧੂ ਦੀ ਨਸ਼ਿਆਂ ਪ੍ਰਤੀ ਸਖਤੀ ਦਾ ਹੀ ਨਤੀਜਾ ਹੈ ਜੋ ਬੀਤੇ ਦਿਨੀ ਫਗਵਾੜਾ ਸੀ ਆਈ ਏ ਪੁਲਿਸ ਨੇ 5 ਕਿਲੋ ਅਫੀਮ ਸਮੇਤ ਮੁਜ਼ਰਮ ਫੜਕੇ ਅਫੀਮ ਤਸਕਰੀ ਦੀ ਚੇਨ ਤੋੜੀ ਹੈ। ਜਿਸਦਾ ਕਪੂਰਥਲਾ ਵਾਸੀ ਤਹਿਦਿਲੋਂ ਧੰਨਵਾਦੀ ਹਨ ਉਕਤ ਸ਼ਬਦਾਂ ਦਾ ਪ੍ਰਗਟਾਵਾ ਉਘੇ ਸਮਾਜਸੇਵੀ ਤੇ ਨੌਜਵਾਨ ਆਗੂ ਪਰਮਿੰਦਰ ਸਿੰਘ ਬਨੂ ਪਮ ਖੁਸ਼ ਨੇ ਕੀਤਾ ਖੁਸ਼ ਨੇ ਕਿਹਾ ਕਿ ਫੜੇ ਗਏ ਅਫੀਮ ਤਸਕਰ ਫਗਵਾੜਾ ਵਿਖੇ ਪੱਕੇ ਗ੍ਰਾਹਕਾਂ ਨੂੰ ਰਾਜਸਥਾਨ ਤੋਂ ਅਫੀਮ ਲਿਆਕੇ ਅੱਗੇ ਕਰਿੰਦੇ ਰੱਖਕੇ ਸਪਲਾਈ ਕਰਦੇ ਸਨ ਜਿਸਦੀ ਪੁਲਿਸ ਨੇ ਮੁਸਤੈਦੀ ਰੱਖਦੇ ਹੋਏ ਨਸ਼ਾ ਤਸਕਰਾਂ ਨੂੰ ਖੇਪ ਸਮੇਤ ਕਾਬੂ ਕੀਤਾ ਪਮ ਖੁਸ਼ ਨੇ ਕਿਹਾ ਕਿ ਅਜਿਹੀਆਂ ਕਾਰਵਾਈ ਕਰਨ ਨਾਲ ਹੀ ਆਮ ਲੋਕਾਂ ਦਾ ਪੁਲਿਸ ਤੇ ਯਕੀਨ ਬਣੇਗਾ ਕਿ ਪੁਲਿਸ ਵਾਕਈ ਹੀ ਨਸ਼ਾ ਖ਼ਤਮ ਕਰਨ ਲਈ ਫ਼ਿਕਰਮੰਦ ਹੈ ਖੁਸ਼ ਨੇ ਜਿਲਾ ਪੁਲਿਸ ਮੁਖੀ ਤੋਂ ਮੰਗ ਕੀਤੀ ਕਿ ਕਪੂਰਥਲਾ ਵਿਖੇ ਵੀ ਇਸ ਤਰਾਹ ਦੀ ਕਾਰਵਾਈ ਕੀਤੀ ਜਾਵੇ।

Advertisements

ਕਿਉਂਕਿ ਕਪੂਰਥਲਾ ਵੀ ਕਾਫੀ ਅਰਸੇ ਤੋਂ ਨਸ਼ੇ ਦੀ ਦਲਦਲ ਵਿੱਚ ਫਸਿਆ ਪਿਆ ਹੈ ਚਾਹੇ ਉਹ ਨਾਜਾਇਜ਼ ਸ਼ਰਾਬ ਹੋਵੇ,ਹੈਰੋਇਨ ,ਅਫੀਮ, ਭੁੱਕੀ, ਡੋਡੇ ਆਦਿ ਨਾਜਾਇਜ਼ ਨਸ਼ੇ ਦੇ ਕਾਰੋਬਾਰੀ ਲੁਕ ਛਿਪਕੇ ਜੰਗੀ ਪੱਧਰ ਤੇ ਨਸ਼ੇ ਦਾ ਕਾਲਾ ਕਾਰੋਬਾਰ ਕਰ ਰਹੇ ਹਨ । ਇਨ੍ਹਾਂ ਨਸ਼ਾ ਤਸਕਰਾਂ ਵਿੱਚੋ ਕੁਝ ਸਫੈਦਪੋਸ਼ ਤੇ ਸਮਾਜ ਚ ਬਣੇ ਅਪਣੇ ਵਧੀਆ ਰੁਤਬੇ ਦੇ ਪਿੱਛੇ ਇਹ ਗੰਦਾ ਧੰਧਾ ਕਰ ਰਹੇ ਹਨ ਜੋ ਕਿ ਹੁਣ ਜੇਲ ਚ ਸੁਟਣੇ ਬਹੁਤ ਜਰੂਰੀ ਹਨ ਕਿਉਂਕਿ ਨਸ਼ਾ ਵੇਚਣ ਵਾਲਾ ਸਮਾਜ ਤੇ ਦੇਸ਼ ਨਾਲ ਗੱਦਾਰੀ ਕਰਨ ਵਾਲਾ ਇੱਕ ਦੇਸ਼ ਦ੍ਰੋਹੀ ਹੁੰਦਾ ਹੈ। ਜੋਕਿ ਪੈਸੇ ਦੇ ਲਾਲਚ ਚ ਆਪਣੇ ਦੇਸ਼ ਤੇ ਸਮਾਜ ਦੀ ਨੌਜਵਾਨੀ ਨੂੰ ਨਸ਼ੇ ਨਾਲ ਖ਼ਤਮ ਕਰ ਰਿਹਾ ਹੈ ਇਸ ਤਰ੍ਹਾਂ ਦੇ ਨਸ਼ਾ ਤਸਕਰਾਂ ਤੇ ਕੋਈ ਵੀ ਤਰਸ ਨਹੀਂ ਖਾਣਾ ਚਾਹੀਦਾ ਨਸ਼ਾ ਤਸਕਰਾਂ ਦੀ ਤਬਾਹੀ ਹੀ ਪੰਜਾਬ ਦੀ ਖੁਸ਼ਹਾਲੀ ਦੀ ਸ਼ੁਰੁਆਤ ਹੋਵੇਗੀ।

LEAVE A REPLY

Please enter your comment!
Please enter your name here