‍‍‍‍‍ਮੈਨੇਜਮੈਂਟ ਦੇ ਤਾਨਾਸ਼ਾਹ ਰਵੱਈਏ ਕਰਕੇ ਪੰਜਾਬ ਰੋਡਵੇਜ਼ ਦੇ ਡਿਪੂ ਬੰਦ, ਪੀ.ਆਰ.ਟੀ.ਸੀ. ਦੇ ਡਿਪੂ ਵੀ ਸਵੇਰੇ ਤੋਂ ਹੋਣਗੇ ਬੰਦ:ਗੁਰਪ੍ਰੀਤ ਪੰਨੂ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਦੇ ਸੁਪਨੇ ਵਿਖਾ ਕੇ ਬਣੀ ਆਮ ਆਦਮੀ ਦੀ ਸਰਕਾਰ ਚ ਅਫਸਰਸ਼ਾਹੀ ਬੇਲਗਾਮ ਹੋਈ ਪ੍ਤੀਤ ਹੁੰਦੀ ਹੈ। ਲੋਕਤੰਤਰੀ ਦੇਸ਼ ਹੋਣ ਦੇ ਬਾਵਜੂਦ ਵੀ ਟਰਾਸਪੋਰਟ ਡਾਇਰੈਕਟਰ ਵੱਲੋ ਤਾਨਾਸ਼ਾਹੀ ਤਰੀਕੇ ਨਾਲ ਟਰਾਸਪੋਰਟ ਵਿਭਾਗ ਦਾ ਕੰਮ ਚਲਾਇਆ ਜਾ ਰਿਹਾ ਹੈ ਜਿਸਦੇ ਤਹਿਤ ਅਦਾਰੇ ਦੀ ਪੂਰੀ ਜਾਣਕਾਰੀ ਨਾ ਹੋਣ ਕਾਰਣ ਰੈਗੂਲਰ ਜਥੇਬੰਦੀਆਂ ਦੀਆਂ ਗੱਲਾ ਵਿੱਚ ਆ ਕੇ ਮੋਗੇ ਡਿੱਪੂ ਦਾ ਰੋਟਾ ਜੋ ਕਿ ਡਿੱਪੂ ਜਰਨਲ ਮੈਨੇਜਰ ਦਾ ਅਧਿਕਾਰ ਖੇਤਰ ਹੁੰਦਾ ਹੈ ਉਹ ਰੋਟਾ ਟਰਾਸਪੋਰਟ ਡਾਇਰੈਕਟਰ ਮੈਡਮ ਵੱਲੋ ਮੱਖ ਦਫਤਰ ਵਿੱਚ ਰੈਗੂਲਰ ਜਥੇਬੰਦੀਆਂ ਦੇ ਲੀਡਰਾਂ ਕੋਲੋ ਨਿਯਮਾਂ ਨੂੰ ਛਿੱਕੇ ਟੰਗ ਕੇ ਤਿਆਰ ਕਰਵਾਕੇ ਕੱਚੇ ਮੁਲਾਜਮਾਂ ਦੀ ਬਿਨਾਂ ਮਜਬੂਰੀ ਸਮਝੇ ਜਬਰੀ ਡਿਊਟੀ ਕਰਵਾਈ ਜਾ ਰਹੀ ਹੈ ਇਸਦੇ ਉਲਟ ਰੈਗੂਲਰ ਕਰਮਚਾਰੀਆਂ ਨੂੰ ਮੋਟੀਆਂ ਤਨਖਾਹਾਂ ਹੋਣ ਦੇ ਬਾਵਜੂਦ ਡਿੱਪੂਆਂ ਚ ਬਠਾਇਆ ਜਾ ਰਿਹਾ ਹੈ।
ਗੁਰਮੀਤ ਸਿੰਘ ਭੁੱਲਰ , ਇਮਨਿਆਲ , ਤਲਜਿੰਦਰ ਸਿੰਘ ਬਗੀਚਾ ਸਿੰਘ, ਗੁਰਭੇਜ ਸਿੰਘ ਦੱਸਿਆ ਕਿ ਕੱਚੇ ਮੁਲਾਜਮਾ ਪਨਬੱਸ ਅਤੇ ਪੀ ਆਰ ਟੀ ਸੀ ਵਿੱਚ ਪਿਛਲੇ 15 ਸਾਲਾ ਤੋ ਸੇਵਾ ਨਿਭਾ ਰਹੇ ਹਨ ਪਰੰਤੂ ਇੰਨਾਂ ਸਮਾ ਨਿਕਲਣ ਦੇ ਬਾਵਜੂਦ ਵੀ ਅਧਿਕਾਰੀਆਂ ਵੱਲੋ ਕੱਚੇ ਮੁਲਾਜਮਾਂ ਦਾ ਸ਼ੋਸ਼ਣ ਕਰਨ ਲਈ ਅਤੇ ਪਨਬੱਸ ਵਿੱਚ ਚੋਰ ਮੋਰੀਓ ਸਕੈਡਲ ਤੇ ਘਪਲੇ ਕਰਨ ਲਈ ਪਨਬੱਸ ਦੇ ਕੋਈ ਵੀ ਸਰਵਿਸ ਰੂਲ ਤੱਕ ਨਹੀ ਬਣਾਏ ਅਤੇ ਨਾ ਹੀ ਕਿਸੇ ਮੁਲਾਜਮ ਨੂੰ ਪੱਕਾ ਕਰਨ ਲਈ ਜਾ ਕੋਈ ਤਰੱਕੀ ਦੇਣ ਲਈ ਨਿਯਮ ਬਣਾਏ ਨੇ ਇੱਥੋ ਤੱਕ ਕਿ ਪਨਬੱਸ ਮੁਲਾਜਮਾਂ ਨੂੰ ਉਹਨਾਂ ਤੋ ਵੀ ਬਾਅਦ ਵਿੱਚ ਪੰਜਾਬ ਰੋਡਵੇਜ਼ ਵਿੱਚ ਭਰਤੀ ਹੋਏ ਮੁਲਾਜਮਾਂ ਅਧੀਨ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਕਮਲਜੀਤ ਸਿੰਘ ,ਪਰਗਟ ਸਿੰਘ , ਗੁਰਤੇਜ ਸਿੰਘ ਬੋਲਦੇ ਦੱਸਿਆਂ ਕਿ ਮੈਨੇਜਮੈਂਟ ਤੇ ਤਾਨਾਸ਼ਾਹੀ ਰਵੱਈਏ ਦੀ ਉਸ ਸਮੇ ਹੱਦ ਪਾਰ ਹੋ ਗਈ ਜਦੋ ਚੰਡੀਗੜ ਡਿੱਪੂ ਦੇ ਇੱਕ ਕੰਡਕਟਰ ਦੀ ਸਵਾਰੀ ਕੋਲ ਖੜੇ ਦੀ ਫੋਟੋ ਖਿੱਚ ਕੇ ਫੋਟੋ ਦੇ ਆਧਾਰ ਤੇ ਹੀ ਉਸ ਉੱਤੇ ਨਿੱਜੀ ਬੱਸ ਵਾਲੇ ਤੋ ਪੈਸੇ ਲੈਣ ਦਾ ਇਲਜਾਮ ਲਗਾ ਕੇ ਨੌਕਰੀ ਤੋ ਹਟਾ ਦਿੱਤਾ ਗਿਆ। ਜਥੇਬੰਦੀ ਵੱਲੋ ਕੱਚੇ ਮੁਲਾਜਮਾਂ ਨੂੰ ਪੱਕਾ ਕਰਵਾਉਣ ਲਈ ਅਤੇ ਬੇਰੁਜਗਾਰੀ ਦਾ ਸੰਤਾਪ ਭੁਗਤ ਰਹੇ ਪੰਜਾਬ ਦੇ ਬੇਰੁਜਗਾਰ ਨੌਜਵਾਨਾ ਨੂੰ ਪਨਬੱਸ ਵਿੱਚ ਆਉਟਸੋਰਸ ਦੇ ਆਧਾਰ ਤੇ ਕੱਢੀਆਂ 1337 ਪੋਸਟਾਂ ਨੂੰ ਰੱਦ ਕਰਕੇ ਰੈਗੂਲਰ ਭਰਤੀ ਪਨਬੱਸ ਵਿੱਚ ਸਰਵਿਸ ਰੂਲ ਬਣਾ ਕੇ ਕਰਨ ਲਈ ਸੰਘਰਸ਼ ਦੇ ਰਾਹ ਤੇ ਚੱਲੀ ਸੀ ਜਿਸ ਤਹਿਤ ਟਰਾਸਪੋਰਟ ਮੰਤਰੀ ਨਾਲ ਮੀਟਿੰਗ ਵੀ ਜਥੇਬੰਦੀ ਦੀ ਹੋਈ ਪਰ ਅਫਸਰਸ਼ਾਹੀ ਜਥੇਬੰਦੀ ਦੇ ਸਾਫ ਸੁਥਰੇ ਸੰਘਰਸ਼ ਨੂੰ ਹੋਰ ਦਿਸ਼ਾ ਵਿੱਚ ਲੈ ਕੇ ਜਾਣ ਲਈ ਮੁਲਾਜਮਾਂ ਦੇ ਸ਼ੋਸ਼ਣ ਨੂੰ ਤੇਜ ਕਰਕੇ ਤਾਨਾਸ਼ਾਹੀ ਰਵੱਈਆਂ ਅਪਣਾ ਰਹੀ ਹੈ ਤਾਂ ਜੋ ਜਥੇਬੰਦੀ ਦੀ ਆਵਾਜ ਨੂੰ ਦਬਾਇਆ ਜਾ ਸਕੇ। ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਪੰਨੂ ਵੱਲੋ ਐਲਾਨ ਕੀਤਾ ਗਿਆ ਕਿ ਜੇਕਰ ਚੰਡੀਗੜ ਦੇ ਮੁਲਜਮਾਂ ਨੂੰ ਡਿਊਟੀ ਤੇ ਨਾ ਲਿਆ ਗਿਆ ਅਤੇ ਮੋਗੇ ਡਿੱਪੂ ਦਾ ਰੋਟਾ ਵਾਪਸ ਮੋਗੇ ਨਾ ਭੇਜਿਆ ਗਿਆ ਅਤੇ ਢਾਬਿਆ ਸੰਬੰਧੀ ਕੱਢੇ ਹੁਕਮ ਵਾਪਸ ਨਾ ਲਏ ਗਏ ਤਾਂ ਪਨਬੱਸ ਦੇ ਨਾਲ ਨਾਲ ਪੀ ਆਰ ਟੀ ਸੀ ਦੇ ਡਿੱਪੂ ਵੀ ਬੰਦ ਕੀਤੇ ਜਾਣਗੇ ਅਤੇ ਟਰਾਸਪੋਰਟ ਵਿਭਾਗ ਦੇ ਮੁੱਖ ਦਫਤਰ ਦਾ ਘਿਰਾਵ ਕੀਤਾ ਜਾਵੇਗਾ।

Advertisements

LEAVE A REPLY

Please enter your comment!
Please enter your name here