ਜੈਸਲਮੇਰ ਵਿੱਚ ਕਰੰਟ ਲੱਗਣ ਕਾਰਨ ਫੌਜੀ ਜਵਾਨ ਦੀ ਹੋਈ ਮੌਤ

ਰਾਜਸਥਾਨ (ਦ ਸਟੈਲਰ ਨਿਊਜ਼)। ਰਾਜਸਥਾਨ ਦੇ ਜੈਸਲਮੇਰ ਵਿੱਚ ਫ਼ੌਜ ਦੀ ਛਾਉਣੀ ਵਿੱਚ ਕਰੰਟ ਲੱਗਣ ਕਾਰਨ ਇੱਕ ਜਵਾਨ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਲਾਂਸ ਹੌਲਦਾਰ ਜਗਰੂਪ ਸਿੰਘ ਉਮਰ 28 ਸਾਲਾ ਵਾਸੀ ਤਰਨਤਾਰਨ ਵਜੋਂ ਹੋਈ ਹੈ।

Advertisements

ਦੱਸਿਆ ਜਾ ਰਿਹਾ ਹੈ ਕਿ ਜਗਰੂਪ ਕੈਂਟ ਦੇ ਪਾਰਕ ਵਿੱਚ ਪਾਣੀ ਦੀ ਮੋਟਰ ਦੇ ਨੇੜੇ ਖੜ੍ਹਾ ਸੀ, ਜਿੱਥੇ ਉਸਨੂੰ ਕਰੰਟ ਲੱਗ ਗਿਆ ਤੇ ਉਸਨੂੰ ਤੁਰੰਤ ਆਰਮੀ ਦੇ ਹਸਪਤਾਲ ਲੈ ਕੇ ਗਏ, ਜਿੱਥੇ ਕਿ ਇਲਾਜ ਦੌਰਾਨ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ। ਜਗਰੂਪ ਦੀ ਮ੍ਰਿਤਕ ਦੇਹ ਨੂੰ ਉਸਦੇ ਜੱਦੀ ਸ਼ਹਿਰ ਤਰਨਤਾਰਨ ਲਿਜਾਇਆ ਜਾਵੇਗਾ, ਜਿੱਥੇ ਕਿ ਉਸਦਾ ਅੰਤਿਮ ਸਸਕਾਰ ਕੀਤਾ ਜਾਵੇਗਾ।

LEAVE A REPLY

Please enter your comment!
Please enter your name here