ਜ਼ਿਲ੍ਹੇ ਵਿੱਚ ਡੇਂਗੂ ਦੇ 7 ਨਵੇ ਪਾਜੇਟਿਵ ਮਰੀਜ, ਕੁੱਲ ਮਰੀਜਾਂ ਦੀ ਗਿਣਤੀ 1657 ਹੋਈ

ਹੁਸ਼ਿਆਰਪੁਰ ( ਦ ਸਟੈਲਰ ਨਿਊਜ਼ ) ਜ਼ਿਲ੍ਹੇ ਵਿੱਚ ਡੇਂਗੂ ਦੀ ਤਾਜਾ ਸਥਿਤੀ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਡੇਗੂ ਦੇ ਸ਼ੱਕੀ ਮਰੀਜਾ ਦੇ ਕੁੱਲ 4975  ਸੈਪਲ ਲਏ ਹਨ। ਅੱਜ ਡੇਗੂ ਦੇ 40 ਸ਼ੱਕੀ ਮਰੀਜਾਂ ਦੇ ਸੈਪਲ ਲੈਣ ਨਾਲ 7 ਨਵੇ ਪਾਜੇਟਿਵ  ਕੇਸ ਪ੍ਰਾਪਤ ਹੋਣ ਨਾਲ ਕੁੱਲ ਕੇਸਾ ਦੀ ਗਿਣਤੀ 1657 ਹੋ ਗਈ ਹੋਈ ਹੈ ।

Advertisements

ਕੋਵਿਡ-19 ਦੀ ਸਥਿਤੀ ਬਾਰੇ ਜਾਣਕਾਰੀ ਦਿੰਦੇ ਹੋਏ  ਉਹਨਾਂ ਦੱਸਿਆ ਕਿ  ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 582 ਨਵੇ ਸੈਪਲ ਲੈਣ  ਨਾਲ ਅਤੇ 747 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਕੋਵਿਡ-19 ਦਾ  01 ਨਵਾਂ  ਪਾਜੇਟਿਵ ਮਰੀਜ ਆਇਆ ਹੈ।  ਉਨਾਂ ਦੱਸਿਆ ਕਿ ਹੁਣ ਤੱਕ  ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ  ਜ਼ਿਲ੍ਹੇ ਦੇ ਸੈਪਲਾਂ ਵਿੱਚੋ 28778 ਹੈ  ਅਤੇ ਬਾਹਰਲੇ ਜ਼ਿਲਿਆਂ ਤੋਂ 2083 ਪਾਜਟਿਵ ਕੇਸ ਪ੍ਰਾਪਤ ਹੋਣ ਨਾਲ ਕੋਵਿਡ-19 ਦੇ ਕੁੱਲ ਪਾਜਟਿਵ ਕੇਸ 30861 ਹੋ ਗਏ ਹਨ । ਜ਼ਿਲ੍ਹੇ ਵਿੱਚ ਹੁਣ ਤੱਕ ਕੋਵਿਡ-19 ਦੇ  ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 936662 ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ , 909262 ਸੈਪਲ  ਨੈਗਟਿਵ ਹਨ ।  ਜਦ ਕਿ 429 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ  ਤੇ ਹੁਣ ਤੱਕ ਮੌਤਾਂ ਦੀ ਗਿਣਤੀ 988 ਹੈ । ਐਕਟਿਵ ਕੇਸਾ ਦੀ ਗਿਣਤੀ  30 ਹੈ, ਜਦ ਕਿ ਠੀਕ ਹੋਏ ਮਰੀਜਾਂ ਦੀ ਗਿਣਤੀ 29843 ਹੈ । 

LEAVE A REPLY

Please enter your comment!
Please enter your name here