108 ਐਂਬੂਲੈਂਸ ਕਰਮਚਾਰੀਆਂ ਲਈ ਭਲਾਈ ਪ੍ਰੋਗਰਾਮ ਦਾ ਆਯੋਜਨ

ਹੁਸ਼ਿਆਰਪੁਰ: (ਦ ਸਟੈਲਰ ਨਿਊਜ਼): ਦਫਤਰ ਸਿਵਲ ਸਰਜਨ ਵਿਖੇ 108 ਐਂਬੂਲੈਂਸ ਵਲੋਂ ਆਪਣੇ ਕਰਮਚਾਰੀਆਂ ਲਈ ਇੱਕ ਵਿਸ਼ੇਸ਼ ਭਲਾਈ ਪ੍ਰੋਗਰਾਮ ਦਾ ਆਯੋਜਨ ਸਹਾਇਕ ਸਿਵਲ ਡਾ.ਪਵਨ ਕੁਮਾਰ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ ਜਿਸ ਵਿੱਚ 02 ਫਾਰਮਾਸਿਸਟ ਅਤੇ 06 ਐਂਬੂਲੈਂਸ ਡਰਾਇਵਰਾਂ ਨੂੰ ਪ੍ਰਸੰਸਾਂ ਪੱਤਰ ਦੇਕੇ ਗਿਆ ਸਨਮਾਨਿਤ ਗਿਆ । ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਬੰਸ ਕੌਰ, ਚੰਡੀਗੜ ਤੋਂ ਰੋਹਿਤ ਖੱਤਰੀ (ਐਚ.ਆਰ ਹੈਡ ਪੰਜਾਬ), ਪੰਕਜ ਸ਼ਰਮਾ ਉਪਰੇਸ਼ਨ ਹੈਡ ਪੰਜਾਬ ਅਤੇ ਇੰਚਾਰਜ 108 ਜ਼ਿਲ੍ਹਾ ਹੁਸ਼ਿਆਰਪੁਰ ਸ਼੍ਰੀ ਜੁਗਿੰਦਰ ਸਿੰਘ ਹਾਜ਼ਰ ਹੋਏ।

Advertisements

ਇਸ ਮੌਕੇ ਰੋਹਿਤ ਖੱਤਰੀ (ਐਚ.ਆਰ ਹੈਡ ਪੰਜਾਬ) ਨੇ ਕਿਹਾ ਕਿ 108 ਐਂਬੂਲੈਂਸ ਕਰਮਚਾਰੀ ਸਿਹਤ ਵਿਭਾਗ ਦਾ ਮੱਹਤਵ ਪੂਰਨ ਹਿੱਸਾ ਹਨ ਅਤੇ ਇਸੇ ਸਬੰਧੀ ਅੱਜ ਕਰਮਚਾਰੀ ਭਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਤਾਂ ਕਿ ਉਨਾਂ ਨੂੰ ਉਪਲੱਭਧ ਸੁਵਿਧਾਵਾਂ ਅਤੇ ਲਾਭ ਯੋਜਨਾਵਾਂ ਜਿਵੇਂ ਕਿ ਉਨਾਂ ਅਤੇ ਉਹਨਾਂ ਦੇ ਪਰਿਵਾਰ ਲਈ ਬੀਮਾ ਯੋਜਨਾ, ਕਿਸੇ ਵੀ ਐਮਰਜੈਂਸੀ ਹਾਲਾਤ ਵਿੱਚ ਦਿੱਤੀ ਜਾਣ ਵਾਲੀ ਸਹਾਇਤਾ ਆਦਿ ਬਾਰੇ ਜਾਣੂ ਕਰਵਾਇਆ ਜਾ ਸਕੇ ਅਤੇ ਜਦ ਵੀ ਸਮੇਂ ਤੇ ਲੋੜ ਪਵੇ ਤਾਂ ਉਹਨਾਂ ਨੂੰ ਸਹਾਇਤਾ ਦਿੱਤੀ ਜਾ ਸਕੇ। ਉਨਾਂ ਕਿਹਾ ਕਿ ਭੱਵਿਖ ਵਿੱਚ ਵੀ ਇਸ ਤਰਾਂ ਦੇ ਭਲਾਈ ਪ੍ਰੋਗਰਾਮ ਕੀਤੇ ਜਾਣਗੇ ਤਾਂ ਕਿ ਇਨਾਂ ਕਰਮਚਾਰੀਆਂ ਦੀ ਭਲਾਈ ਲਈ ਹੋਰ ਨਵੀਆਂ ਤੋਂ ਨਵੀਆਂ ਯੋਜਨਾਵਾਂ ਲਿਆਈਆਂ ਜਾ ਸਕਣ। ਇਸ ਪ੍ਰੋਗਰਾਮ ਦੌਰਾਨ ਸਾਫਟ ਸਕਿੱਲ ਮੈਨੇਜਮੈਂਟ, ਟਾਇਮ ਮੈਨੇਜਮੈਂਟ, ਐਮਰਜੈਂਸੀ ਹਾਲਾਤਾਂ ਦੌਰਾਨ ਮਰੀਜ਼ ਦੀ ਕਿਵੇਂ ਸੰਭਾਲ ਕਰਨੀ ਆਦਿ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਪ੍ਰੋਗਰਾਮ ਦੌਰਾਨ ਹਾਜ਼ਰ ਕਰਮਚਾਰੀਆਂ ਲਈ ਇੱਕ ਪ੍ਰਸ਼ਨ-ਉੱਤਰ ਅਤੇ ਸੁਝਾਵ ਸ਼ੈਸ਼ਨ ਵੀ ਕਰਵਾਇਆ ਗਿਆ ਜਿਸ ਵਿੱਚ ਪੰਕਜ ਸ਼ਰਮਾ ਉਪਰੇਸ਼ਨ ਹੈਡ ਪੰਜਾਬ ਨੇ ਕਰਮਚਾਰੀਆਂ ਨੂੰ ਪੇਸ਼ ਆ ਰਹੀਆਂ ਸਮੱਸਿਆਂਵਾਂ ਨੂੰ ਸੁਣਿਆ ਅਤੇ ਜਲਦੀ ਹੀ ਹੱਲ ਕਰਨ ਦਾ ਭਰੋਸਾ ਦਵਾਇਆ।

ਪ੍ਰੋਗਰਾਮ ਦੇ ਅੰਤ ਵਿੱਚ 02 ਫਾਰਮਾਸਿਸਟ ਸ਼੍ਰੀ ਪਰਮਿੰਦਰ ਸਿੰਘ (ਟਾਂਡਾ), ਨਵਜੋਤ ਸਿੰਘ (ਦਸੂਹਾ)  ਅਤੇ 06 ਐਂਬੂਲੈਂਸ ਡਰਾਇਵਰ ਗੁਰਪ੍ਰੀਤ ਸਿੰਘ (ਹੁਸ਼ਿਆਰਪੁਰ),ਕੁਲਵਿਂਦਰ ਸਿੰਘ (ਮਾਹਿਲਪੁਰ) ਸਤਨਾਮ ਸਿੰਘ ((ਹੁਸ਼ਿਆਰਪੁਰ) ਤੇ ਲਖਵਿੰਦਰ ਸਿੰਘ (ਮਾਹਿਲਪੁਰ) ਨੂੰ ਸਹਾਇਕ ਸਿਵਲ ਡਾ.ਪਵਨ ਕੁਮਾਰ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ.ਹਰਬੰਸ ਕੌਰ  ਨੇ  ਵਧੀਆ ਕਾਰਗੁਜ਼ਾਰੀ ਅਤੇ ਸੇਵਾਂਵਾਂ ਪ੍ਰਦਾਨ ਕਰਨ ਲਈ ਪ੍ਰੰਸਸਾਂ ਪੱਤਰ ਦੇਕੇ ਸਨਮਾਨਿਤ ਕੀਤਾ ।

LEAVE A REPLY

Please enter your comment!
Please enter your name here