ਸ਼੍ਰੀ ਖੁਰਾਲਗੜ ਸਾਹਿਬ ਵਿਖੇ ਡਾ. ਓਬਰਾਏ ਨੇ ਕੀਤਾ ਕਲੀਨਿਕਲ ਲੈਬ ਦਾ ਉਦਘਾਟਨ

ਗੜ੍ਹਸ਼ੰਕਰ (ਦ ਸਟੈਲਰ ਨਿਊਜ਼), ਰਿਪੋਰਟ: ਹਰਦੀਪ ਚੌਹਾਨ । ਤੱਪ ਅਸਥਾਨ ਸ੍ਰੀ ਖੁਰਾਲਗੜ ਸਾਹਿਬ ਵਿਖੇ ਉਘੇ ਸਮਾਜ ਸੇਵਕ ਡਾ ਐੱਸ.ਪੀ.ਸਿੰਘ ਓਬਰਾਏ ਜੀ ਵਲੋ ਸੰਨੀ ਓਬਰਾਏ ਕਲੀਨਿਕ ਤੇ ਡਾਇਗਨੋਸਟਿਕ ਲੈਬੋਰਟਰੀ ਦਾ ਉਦਘਾਟਨ ਕੀਤਾ ਗਿਆ। ਇਸ ਲੈਬ ਵਿਚ ਮਰੀਜਾਂ ਦੇ ਖੂਨ ਦੀ ਜਾਂਚ ਨਾ ਮਾਤਰ ਫੀਸ ਤੇ ਕੀਤੇ ਜਾਣਗੇ । ਇਸ ਮੋਕੇ ਤੇ ਡਾ . ਓਬਰਾਏ ਸਿੰਘ ਵਲੋ ਕਿਹਾ ਕਿ ਉਹ ਮਨੁੱਖਤਾ ਦੀ ਸੇਵਾ ਲਈ ਦਿਨ-ਰਾਤ ਤਿਆਰ ਹੈ ਆਉਣ ਵਾਲੇ ਸਮੇ ਵਿੱਚ ਵੱਡੇ ਬਜਟ ਦੇ ਉਪਕਰਨ ਗੁਰੂ ਘਰ ਨੂੰ ਦਿੱਤੇ ਜਾਣਗੇ ਤਾ ਜੋ ਬੀਤ ਦੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰਸ਼ਾਨੀ ਨਾ ਆਵੇ। ਲੈਬ ਟੈਕਨੀਸ਼ੀਅਨ ਸਵੀਤਾ ਰਾਣਾ ਨੇ ਦੱਸਿਆ ਕੇ ਉਦਘਾਟਨ ਮੋਕੇ ਤੇ 66 ਮਰੀਜਾਂ ਦੇ ਖੂਨ ਦੀ ਜਾਂਚ ਕੀਤੀ ਗਈ ਇਸ ਮੋਕੇ ਤੇ ਡਾ ਦਲਜੀਤ ਸਿੰਘ ਗਿੱਲ ਪਟਿਆਲਾ ਸਲਾਹਕਾਰ ਵਿਸੇਸ਼ ਤੌਰ ਤੇ ਹਾਜਰ ਰਹੇ । ਗੁਰੂ ਘਰ ਦੇ ਪ੍ਰਧਾਨ ਭਾਈ ਕੇਵਲ ਸਿੰਘ ਜੀ ਵਲੋਂ ਓਬਰਾਏ ਸਾਹਿਬ ਦਾ ਧੰਨਵਾਦ ਕੀਤਾ ਗਿਆ ।

Advertisements

ਪ੍ਰਬੰਧਕ ਕਮੇਟੀ ਵਲੋ ਗੁਰੂ ਘਰ ਦੀ ਬਖਸੀਸ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ । ਇਸ ਸਮੇ ਉਹਨਾ ਦੇ ਨਾਲ ਅਮਰਜੋਤ ਸਿੰਘ, ਦੁਰਗੇਸ਼ ਜੰਡੀ, ਆਗਿਆਪਾਲ ਸਿੰਘ, ਅਵਤਾਰ ਸਿੰਘ, ਨਰਿੰਦਰ ਸਿੰਘ, ਉਘੇ ਲੇਖਕ ਸਰਨਜੀਤ ਬੈਸ, ਗੁਰੂ ਘਰ ਦੇ ਚੇਅਰਮੈਨ ਡਾ. ਕੁਲਵਰਨ ਸਿੰਘ, ਪ੍ਰਧਾਨ ਭਾਈ ਕੇਵਲ ਸਿੰਘ, ਕੈਸੀਅਰ ਹਰਭਜਨ ਸਿੰਘ, ਸੁਖਦੇਵ ਸਿੰਘ, ਬਾਬਾ ਨਰੇਸ਼ ਸਿੰਘ, ਸਤਪਾਲ ਸਿੰਘ, ਸੁਰਿੰਦਰ ਸਿੰਘ, ਸਰਪੰਚ ਜਸਵਿੰਦਰ ਸਿੰਘ, ਬਿੰਦਰ ਸਿੰਘ, ਸਰਪੰਚ ਰੋਸ਼ਨ ਲਾਲ ਨੈਨਮਾ, ਮੱਖਣ ਸਿੰਘ ਵਾਹਿਦਪੁਰ, ਡਾ. ਜਸਵੀਰ ਵਿੱਕੀ, ਬਾਲਕਿਸ਼ਨ, ਸਤਪਾਲ ਸਿੰਘ, ਬਾਬਾ ਬਲਰਾਮ ਸਿੰਘ, ਗੁਰਮੁੱਖ ਸਿੰਘ, ਕੁਲਵੰਤ ਭੁੰਨੋ ਹਾਜ਼ਰ ਸਨ।

LEAVE A REPLY

Please enter your comment!
Please enter your name here