ਜਲੰਧਰ ਕੈਂਟ ‘ਚ ਹੋਈ ਮੀਟਿੰਗ ‘ਚ ਸਰਬਜੀਤ ਮੱਕੜ ਨੇ ਵਿਸ਼ੇਸ਼ ਤੌਰ ਤੇ ਕੀਤੀ ਸ਼ਿਰਕਤ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਵਿਧਾਨਸਭਾ ਹਲਕਾ ਜਲੰਧਰ ਕੈਂਟ ‘ਚ 12 ਨੰਬਰ ਮੰਡਲ ਦੀ ਇੱਕ ਅਹਿਮ ਮੀਟਿੰਗ ਸ ਅਮਰਜੀਤ ਸਿੰਘ ਗੋਲਡੀ ਮੰਡਲ ਪ੍ਰਧਾਨ ਜੀ ਦੀ ਅਗਵਾਈ ਹੇਠ ਹੋਈ। ਜਿਸ ‘ਚ ਸਰਬਜੀਤ ਸਿੰਘ ਮੱਕੜ ਜੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ, ਇਸ ਮੌਕੇ ਘੱਲੂਘਾਰੇ ਦਿਵਸ ਤੇ ਸ਼੍ਰੀ ਦਰਬਾਰ ਸਾਹਿਬ ਵਿੱਖੇ ਮੱਥਾ ਟੇਕਣ ਗਈਆਂ ਨਿਹੱਥਿਆਂ ਸੰਗਤਾਂ ਜੋ ਕਿ ਸ਼੍ਰੀ ਦਰਬਾਰ ਸਾਹਿਬ ਜੀ ਦੇ ਅੰਦਰ ਸ਼ਹੀਦੀ ਪਾ ਗਈਆਂ ਸਨ ਉਹਨਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ ਗਈ। ਸ. ਮੱਕੜ ਨੇ ਦੱਸਿਆ ਕਿ 84 ‘ਚ ਕਾਂਗਰਸ ਵਲੋਂ ਸ਼੍ਰੀ ਦਰਬਾਰ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਕਰਵਾਇਆ ਗਿਆ ਹਮਲਾ ਹਰ ਇੱਕ ਪੰਜਾਬੀਆ ਲਈ ਨਾ ਭੁੱਲਣਯੋਗ ਵਾਲੀ ਘਟਨਾ ਹੈ, ਜੇ ਅਤੀਤ ਨੂੰ ਯਾਦ ਕਰੀਏ ਤਾਂ ਹਜ਼ਾਰਾਂ ਹੀ ਬੇਗੁਨਾਹ ਲੋਕ ਇਸ ਸਾਕੇ ਦੀ ਬੱਲੀ ਚੜ੍ਹੇ ਸੀ।

Advertisements

ਜਿਸ ਲਈ ਸਿੱਧੇ ਤੌਰ ਤੇ ਉਸ ਸਮੇਂ ਦੀ ਕਾਂਗਰਸ ਸਰਕਾਰ ਤੇ ਉਸ ਦੇ ਨੁਮਾਇੰਦੇ ਜਿੰਮੇਵਾਰ ਸੀ,84 ਦੇ ਸਾਕੇ ਨੇ ਹਰਕੇ ਪੰਜਾਬੀਆ ਦੇ ਹਿਰਦੇ ਨੂੰ ਵਲੂੰਦਰ ਕੇ ਰੱਖ ਦਿੱਤਾ ਸੀ, ਜਿਸ ਦੇ ਜ਼ਖ਼ਮ ਅਜੇ ਵੀ ਨਹੀਂ ਸੁੱਕੇ, ਇਸ ਮੌਕੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਕੇ ,ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ‘ਤੇ ਗਿਆ,ਹਾਜ਼ਿਰ ਸਖਸ਼ੀਅਤਾਂ ਵਿੱਚ,ਬਲਰਾਜ ਬੱਧਣ, ਵਰਿੰਦਰ ਭਗਤ, ਸਰਦੂਲ ਸਿੰਘ, ਬਜਾਜ ਸਾਬ, ਅਨੂ ਵਿਕਾਸ ਗਿੱਲ, ਪ੍ਰਿੰਸ, ਡਾ. ਚੱਡਾ, ਸ਼ਸ਼ੀ ਭਗਤ ਆਦਿ ਸਨ।

LEAVE A REPLY

Please enter your comment!
Please enter your name here