ਪਿੰਡ ਮੋਹਨਪੁਰਾ ਵਿੱਚ ਘਰ ਦੀ ਛੱਤ ਡਿੱਗਣ ਕਾਰਨ ਮਾਂ-ਪੁੱਤ ਦੀ ਹੋਈ ਮੌਤ

ਤਰਨਤਾਰਨ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਮੋਹਨਪੁਰਾ ਵਿੱਖੇ ਇਕ ਘਰ ਦੀ ਛੱਤ ਡਿੱਗਣ ਕਾਰਨ ਕਮਰੇ ਵਿਚ ਸੁੱਤੇ ਮਾਂ-ਪੁੱਤ ਦੀ ਮੌਤ ਹੋਣ ਦੀ ਦੁੱਖਦਾਇਕ ਖਬਰ ਮਿਲੀ ਹੈ। ਪਿੰਡ ਵਾਸੀਆਂ ਨੇ ਮ੍ਰਿਤਕ ਦੇਹਾਂ ਨੂੰ ਮਲਬੇ ਹੇਠੋਂ ਬਾਹਰ ਕੱਢਿਆ । ਮਿ੍ਰਤਕਾਂ ਦੀ ਪਹਿਚਾਣ ਪਛਾਣ ਮਨਜਿੰਦਰ ਕੌਰ ਅਤੇ ਉਸਦੇ ਬੇਟੇ ਏਕਮਜੀਤ ਸਿੰਘ ਵਜੋ ਹੋਈ ਹੈ । ਏਕਮਜੀਤ ਸਿੰਘ ਉਮਰ ਕਰੀਬ 9 ਸਾਲ ਹੈ ਦੋਨੋਂ ਮਾਂ ਪੁੱਤਰ ਕਮਰੇ ਦੇ ਅੰਦਰ ਸੁੱਤੇ ਸਨ ਤਾਂ ਅਚਾਨਕ ਇਕ ਇਕ ਬਾਲਾ ਟੁੱਟਣ ਕਾਰਨ ਛਤ ਡਿੱਗ ਗਈ, ਜਿਸ ਕਾਰਨ ਦੋਨਾ ਦੀ ਮੌਤ ਹੋ ਗਈ ।

Advertisements

ਮ੍ਰਿਤਕਾ ਮਨਜਿੰਦਰ ਕੌਰ ਦੇ ਪਤੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਅਤੇ ਉਸਦਾ ਦੂਜਾ ਪੁੱਤਰ ਬਾਹਰ ਸੁਤੇ ਸਨ। ਕਾਫੀ ਦਿਨਾ ਤੋਂ ਬਾਰਿਸ਼ ਹੋ ਰਹੀ ਸੀ, ਜਿਸ ਕਾਰਨ ਅਚਾਨਕ ਹੀ ਕਮਰੇ ਦੀ ਛੱਤ ਡਿੱਗਣ ਦੀ ਆਵਾਜ਼ ਆਈ ਅਤੇ ਉਸਨੇ ਰੋਲਾ ਪਾ ਦਿੱਤਾ। ਬਾਦ ਵਿੱਚ ਫਿਰ ਪਿੰਡ ਵਾਸੀਆਂ ਨੇ ਬੜੀ ਜੱਦੋ-ਜਹਿਦ ਬਾਅਦ ਉਸ ਦੀ ਪਤਨੀ ਅਤੇ ਉਸ ਦੇ ਬੇਟੇ ਨੂੰ ਬਾਹਰ ਕੱਢਿਆ ਲੇਕਿਨ ਦੋਹਾਂ ਦੀ ਮੌਤ ਹੋ ਚੁੱਕੀ ਸੀ। ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਢਿੱਡ ਭਰਦਾ ਸੀ। ਦੂਜੇ ਪਾਸੇ ਪਿੰਡ ਵਾਸੀਆਂ ਨੇ ਕਿ ਜਸਵਿੰਦਰ ਸਿੰਘ ਅਤੇ ਉਸ ਦੇ ਬਚੇ ਦੂਸਰੇ ਬੇਟੇ ਦੀ ਸਰਕਾਰ ਵੱਲੋਂ ਮਦਦ ਹੋਣੀ ਚਾਹੀਦੀ ਹੈ ਜਸਵਿੰਦਰ ਸਿੰਘ ਆਪਣਾ ਘਰ ਬਹੁਤ ਮੁਸ਼ਕਿਲ ਦੇ ਨਾਲ ਚਲਾ ਰਿਹਾ ਸੀ। ਇਸ ਸਬੰਧੀ ਚੋਹਲਾ ਸਹਿਬ ਦੇ ਥਾਣਾ ਮੁਖੀ ਬਲਜੀਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਇਕ ਘਰ ਦੀ ਛੱਤ ਡਿੱਗੀ ਹੈ ਅਤੇ ਮਾਂ ਅਤੇ ਬੇਟੇ ਦੀ ਮੌਤ ਹੋਈ ਹੈ ਜਿਸ ਤਰੀਕੇ ਨਾਲ ਪਰਿਵਾਰ ਮੈਬਰ ਕਹਿਣਗੇ ਉਸ ਤਰਾ ਹੀ ਕਾਰਵਾਈ ਕਰ ਦਿੱਤੀ ਜਾਵੇਗੀ।

LEAVE A REPLY

Please enter your comment!
Please enter your name here