ਪੀਆਰਟੀਸੀ ਦੇ ਡਰਾਈਵਰ ਤੇ ਕੰਡਕਟਰ ਸਾਡੇ ਆਵਾਜਾਈ ਸੁਰੱਖਿਆ ਹੀਰੋ: ਚੇਅਰਮੈਨ ਹਡਾਣਾ

ਪਟਿਆਲਾ, (ਦ ਸਟੈਲਰ ਨਿਊਜ਼): ਸੜਕ ਸੁਰੱਖਿਆ ਮਹੀਨੇ ਤਹਿਤ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਤਹਿਤ ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਪੀ.ਆਰ.ਟੀ.ਸੀ ਦੇ ਚੇਅਰਮੈਨ ਹਰਜੋਤ ਸਿੰਘ ਹਡਾਣਾ ਤੇ ਐਮ.ਡੀ. ਰਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਰਾਈਵਰਾਂ ਕੰਡਕਟਰਾਂ ਅਤੇ ਹੈਲਪਰਾਂ ਲਈ ਚਲਦੇ ਡਰਾਇਵਰ ਟਰੇਨਿੰਗ ਸਕੂਲ ਵਿਖੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ।ਇਸ ਮੌਕੇ ਚੇਅਰਮੈਨ ਹਡਾਣਾ ਨੇ ਕਿਹਾ ਕਿ ਪੀ.ਆਰ.ਟੀ.ਸੀ. ਦੇ ਡਰਾਈਵਰ ਤੇ ਕੰਡਕਟਰ ਸਾਡੇ ਆਵਾਜਾਈ ਸੁਰੱਖਿਆ ਹੀਰੋ ਹਨ। 

Advertisements

ਇਸ ਦੌਰਾਨ ਰੈਡ ਕਰਾਸ ਸੁਸਾਇਟੀ ਦੇ ਸੇਵਾ ਮੁਕਤ ਜਿਲਾ ਟ੍ਰੇਨਿੰਗ ਅਫ਼ਸਰ ਕਾਕਾ ਰਾਮ ਵਰਮਾ ਨੇ ਫ਼ਸਟ ਏਡ, ਸੀ ਪੀ ਆਰ, ਜ਼ਖਮੀਆਂ ਦੀ ਸੇਵਾ ਸੰਭਾਲ, ਦਿਲ ਦੇ ਦੌਰੇ, ਅਨਜਾਇਨਾ ਕਾਰਡੀਅਕ ਅਰੈਸਟ ਅਤੇ ਗੈਸਾਂ ਧੂੰਏਂ ਵਿੱਚ ਫ਼ਸੇ ਬੰਦਿਆਂ ਨੂੰ ਮਰਨ ਤੋਂ ਬਚਾਉਣ ਲਈ ਟਰੇਨਿੰਗ ਦਿੱਤੀ। ਮਾਰੂਤੀ ਸੁਜ਼ੂਕੀ ਡਰਾਈਵਿੰਗ ਟਰੇਨਿੰਗ ਸਕੂਲ ਦੇ ਮੈਨੇਜਰ ਅਸ਼ੀਸ਼ ਸ਼ਰਮਾ ਨੇ ਆਵਾਜਾਈ ਨਿਯਮਾਂ ਕਾਨੂੰਨਾਂ ਅਸੂਲਾਂ ਅਤੇ ਸੜਕਾਂ ਉਤੇ ਚਲਦੇ ਸਮੇਂ ਹਾਦਸਿਆਂ ਤੋਂ ਬਚਣ ਲਈ ਚੰਗੇ ਡਰਾਈਵਰਾਂ ਦੇ ਗੁਣ, ਗਿਆਨ, ਆਦਤਾਂ ਭਾਵਨਾਵਾਂ ਬਾਰੇ ਜਾਣਕਾਰੀ ਦਿੱਤੀ। ਪੰਜਾਬ ਨਸ਼ਾ ਛੁਡਾਊ ਕੇਂਦਰ ਸਾਕੇਤ ਹਸਪਤਾਲ ਦੇ ਕਾਉਸਲਰ ਅੰਮ੍ਰਿਤ ਪਾਲ ਅਤੇ ਪਰਵਿੰਦਰ ਕੌਰ ਵਰਮਾ ਨੇ ਨਸ਼ਿਆਂ ਕਾਰਨ ਹੋਣ ਵਾਲੀਆਂ ਮੌਤਾਂ, ਹਾਦਸਿਆਂ ਅਪਰਾਧਾਂ ਅਤੇ ਲੜਾਈ ਝਗੜਿਆਂ ਬਾਰੇ ਜਾਣਕਾਰੀ ਦਿੱਤੀ।

ਪਟਿਆਲਾ ਫਾਉਂਡੇਸ਼ਨ ਦੇ ਚੇਅਰਮੈਨ ਰਵੀ ਸਿੰਘ ਆਹਲੂਵਾਲੀਆ, ਮਿਸ ਵਿਧੀ ਅਤੇ ਰਾਵਲ ਦੀਪ ਨੇ ਆਵਾਜਾਈ ਨਿਯਮ, ਕਾਨੂੰਨਾਂ, ਅਸੂਲਾਂ, ਮਰਿਆਦਾ, ਫਰਜ਼ਾਂ ਤੇ ਜੁੰਮੇਵਾਰੀਆਂ ਬਾਰੇ ਜਾਣਕਾਰੀ ਦਿੱਤੀ। ਜਨਰਲ ਮੈਨੇਜਰ ਕੇਂਦਰੀ ਵਰਕਸ਼ਾਪ ਪਰਵੀਨ ਕੁਮਾਰ ਨੇ ਸਮੂੰਹ ਡਰਾਈਵਰਾਂ, ਕਡੰਕਟਰਾਂ, ਹੈਲਪਰਾਂ ਅਤੇ ਸਟਾਫ਼ ਮੈਂਬਰਾਂ ਨੂੰ ਚੰਗੇ ਕਰਮਚਾਰੀ ਅਤੇ ਘਰ ਪਰਿਵਾਰਾਂ ਦੇ ਜੁੰਮੇਵਾਰ, ਵਫ਼ਾਦਾਰ ਇਨਸਾਨ ਅਤੇ ਦੇਸ਼ ਦੇ ਵਫ਼ਾਦਾਰ ਨਾਗਰਿਕ ਬਣਕੇ ਆਪਣੀ ਸੁਰੱਖਿਆ ਅਤੇ ਦੂਸਰਿਆਂ ਦੀ ਸੁਰੱਖਿਆ, ਬਚਾਉ, ਮਦਦ, ਸਨਮਾਨ ਅਤੇ ਦੇਸ਼, ਸਮਾਜ, ਵਿਭਾਗ ਦੇ ਨਾਗਰਿਕ ਬਣਕੇ ਆਪਣੇ ਫਰਜ਼ ਜ਼ੁਮੇਵਾਰੀਆਂ ਨਿਭਾਉਣ ਲਈ ਉਤਸ਼ਾਹਿਤ ਕੀਤਾ।

ਇੰਚਾਰਜ ਪੀਆਰਟੀਸੀ ਟਰੇਨਿੰਗ ਸਕੂਲ ਇੰਸਪੈਕਟਰ ਜਸਪਾਲ ਸਿੰਘ ਨੇ ਸਾਰੇ ਡਰਾਈਵਰਾਂ, ਕਡੰਕਟਰਾਂ ਤੇ ਹੈਲਪਰਾ ਤੋਂ ਪ੍ਰਣ ਕਰਵਾਇਆ ਕਿ ਉਹ ਨਿਯਮਾਂ ਕਾਨੂੰਨਾਂ ਅਸੂਲਾਂ ਮਰਿਆਦਾਵਾਂ ਫਰਜ਼ਾਂ ਦੀ ਹਮੇਸ਼ਾ ਪਾਲਣਾ ਕਰਦੇ ਰਹਿਣਗੇ।

LEAVE A REPLY

Please enter your comment!
Please enter your name here