ਸੰਦੀਪ ਵਾਸੀ ਮਾਨਾ 110 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਕਾਬੂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਪਲਕ। ਮੇਹਟੀਆਣਾ ਪੁਲਿਸ ਨੇ ਨਸ਼ਾ ਤਸਕਰ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਏ.ਐਸ.ਆਈ ਸਤਨਾਮ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਗਸ਼ਤ ਦੌਰਾਨ ਮਾਈਓ ਪੱਟੀ ਵਲੋਂ ਇੱਕ ਨੌਜਵਾਨ ਪੈਦਲ ਆਉਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਪਿਛੇ ਨੁੰ ਮੁੜਨ ਲੱਗਾ। ਜਿਸ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ। ਜਿਸ ਨੇ ਆਪਣਾ ਨਾਮ ਸੰਦੀਪ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਮਾਨਾ ਥਾਣਾ ਮੇਹਟੀਆਣਾ ਦੱਸਿਆ। ਪੁਲਿਸ ਵੱਲੋਂ ਉਸਦੀ ਤਲਾਸ਼ੀ ਲਈ ਗਈ। ਜਿਸ ਪਾਸੋਂ ਇਕ ਮੋਮੀ ਲਿਫਾਫੇ ਵਿਚੋਂ 110 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਜਿਸ ਤੇ 22-61-85 ਐਨਡੀਪੀਐਸ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ।

Advertisements

LEAVE A REPLY

Please enter your comment!
Please enter your name here