ਪ੍ਰਚਾਰ ਵੈਨਾਂ ਦੇ ਮਾਧਿਅਮ ਨਾਲ ਲੋਕਾਂ ਨੂੰ ਕੀਤਾ ਜਾ ਰਿਹਾ ਕਰੋਨਾ ਤੋਂ ਬਚਾਅ ਪ੍ਰਤੀ ਜਾਗਰੁਕ: ਡਿਪਟੀ ਕਮਿਸ਼ਨਰ

ਪਠਾਨਕੋਟ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਕਰੋਨਾ ਮੁਕਤ ਬਣਾਉਂਣ ਦੇ ਉਦੇਸ ਨਾਲ ਪੂਰੇ ਪੰਜਾਬ ਅੰਦਰ ਮਿਸ਼ਨ ਫਤਿਹ ਚਲਾਇਆ ਜਾ ਰਿਹਾ ਹੈ ਜਿਸ ਦਾ ਉਦੇਸ ਹੈ ਪੰਜਾਬ ਨੂੰ ਕਰੋਨਾ ਮੁਕਤ ਕਰਨਾ ਅਤੇ ਮੋਜੂਦਾ ਸਮੇਂ ਵਿੱਚ ਲੋਕਾਂ ਨੂੰ ਕਰੋਨਾ ਤੋਂ ਬਚਾਅ ਦੇ ਲਈ ਵੱਧ ਤੋਂ ਵੱਧ ਜਾਗਰੁਕ ਕਰਨਾ, ਜਿਸ ਅਧੀਨ ਅੱਜ ਜਿਲਾ ਪਠਾਨਕੋਟ ਤੋਂ ਵੱਖ ਵੱਖ ਬਲਾਕਾਂ ਲਈ,  ਸਿਟੀ ਪਠਾਨਕੋਟ ਅਤੇ ਸੁਜਾਨਪੁਰ ਦੇ ਲਈ ਵੱਖ ਵੱਖ ਪ੍ਰਚਾਰ ਵੈਨਾਂ ਰਵਾਨਾਂ ਕੀਤੀਆਂ ਗਈਆਂ ਹਨ। ਇਹ ਪ੍ਰਗਟਾਵਾਂ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਕੀਤਾ ਗਿਆ। ਇਸ ਮੋਕੇ ਤੇ ਹੋਰਨਾ ਤੋਂ ਇਲਾਵਾ ਸਰਵਸ੍ਰੀ ਪਰਮਪਾਲ ਸਿੰਘ ਜਿਲਾ ਵਿਕਾਸ ਤੇ ਪੰਚਾਇਤ ਅਫਸ਼ਰ ਪਠਾਨਕੋਟ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ, ਇੰਦਰਜੀਤ ਸਿੰਘ ਸੁਪਰੀਡੇਂਟ ਨਗਰ ਨਿਗਮ ਪਠਾਨਕੋਟ ਅਤੇ ਹੋਰ ਵਿਭਾਗਾਂ ਦੇ ਵੱਖ ਵੱਖ ਅਧਿਕਾਰੀ ਵੀ ਹਾਜ਼ਰ ਸਨ।

Advertisements

ਜਿਕਰਯੋਗ ਹੈ ਕਿ ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਅੱਜ ਜਿਲਾ ਪਠਾਨਕੋਟ ਵਿੱਚ ਮਿਸ਼ਨ ਫਤਿਹ ਲਈ ਪ੍ਰਚਾਰ ਵੈਨਾਂ ਚਲਾਈਆਂ ਗਈਆਂ ਹਨ ਜੋ ਜਿਲੇ ਦੇ ਹਰੇਕ ਬਲਾਕ ਨੂੰ ਕਵਰ ਕਰਨਗੀਆਂ ਤਾਂ ਜੋ ਲੋਕਾਂ ਨੂੰ ਕਰੋਨਾ ਮਿਸ਼ਨ ਤੋਂ ਬਚਾਅ ਦੇ ਲਈ ਜਾਗਰੁਕ ਕੀਤਾ ਜਾਵੇਗਾ ਅਤੇ ਇਹ ਵੀ ਜਾਗੁਰੁਕ ਕੀਤਾ ਜਾ ਰਿਹਾ ਹੈ ਕਿ ਕਿਸ ਤਰਾਂ ਹਰੇਕ ਵਿਅਕਤੀ ਮਿਸ਼ਨ ਫਤਿਹ ਦਾ ਹਿੱਸਾ ਬਣ ਸਕਦਾ ਹੈ। ਉਹਨਾਂ ਦੱਸਿਆ ਕਿ 2 ਪ੍ਰਚਾਰ ਵੈਨਾਂ ਪਠਾਨਕੋਟ ਲਈ, 1 ਪ੍ਰਚਾਰ ਵੈਨ ਸੁਜਾਨਪੁਰ ਲਈ ਅਤੇ ਵੱਖ ਵੱਖ ਬਲਾਕਾਂ ਲਈ 6 ਪ੍ਰਚਾਰ ਵੈਨਾਂ ਚਲਾਈਆਂ ਗਈਆਂ ਹਨ।

ਪ੍ਰਚਾਰ ਵੈਨਾਂ ਦੇ ਮਾਧਿਅਮ ਨਾਲ ਲੋਕਾਂ ਨੂੰ ਮਿਸ਼ਨ ਫਤਿਹ ਅਧੀਨ ਕੀਤਾ ਜਾ ਰਿਹਾ ਕਰੋਨਾ ਤੋਂ ਬਚਾਅ ਪ੍ਰਤੀ ਜਾਗਰੁਕ– ਡਿਪਟੀ ਕਮਿਸ਼ਨਰ

ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਅਸੀਂ ਸਾਰੇ ਕੋਵਿਡ-19 ਨਾਲ ਲੜਾਈ ਸੁਰੂ ਕੀਤੀ ਹੈ ਅਤੇ ਹੁਣ ਤੱਕ ਕਰੋਨਾ ਲੜਾਈ ਨੂੰ ਲੜਨ ਵਿੱਚ ਕਾਮਯਾਬ ਵੀ ਹੋਏ ਹਾਂ ਅਤੇ ਕਰੋਨਾ ਬੀਮਾਰੀ ਤੇ ਮਿਲ ਕੇ ਅਸੀਂ ਠੱਲ ਪਾਈ ਹੈ। ਹੁਣ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਪੂਰੇ ਪੰਜਾਬ ਅੰਦਰ ਮਿਸ਼ਨ ਫਤਿਹ ਲਾਂਚ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਪੰਜਾਬ ਅੰਦਰ ਮਿਸ਼ਨ ਫਤਿਹ ਲਾਂਚ ਕਰਨ ਦਾ ਇੱਕ ਹੀ ਉਦੇਸ ਹੈ ਕਿ ਜਿਸ ਤਰਾਂ ਪਿਛਲੇ ਸਮੇਂ ਵਿੱਚ ਸਭ ਨੇ ਰਲ ਕੇ ਆਪਣਾ ਸਹਿਯੋਗ ਦਿੱਤਾ ਹੈ ਅੱਗੇ ਵੀ ਇਸੇ ਹੀ ਤਰਾਂ ਮਿਲ ਕੇ ਕਰੋਨਾ ਦੀ ਬੀਮਾਰੀ ਨੂੰ ਹਰਾਉਂਣਾ ਹੈ। ਉਹਨਾਂ ਦੱਸਿਆ ਕਿ ਕਰੋਨਾ ਬੀਮਾਰੀ ਦੀ ਲੜਾਈ ਵਿੱਚ ਹਰੇਕ ਯੋਗਦਾਨ ਪਾਉਂਣ ਵਾਲੇ ਲੋਕਾਂ ਨੂੰ ਦੋ ਕੈਟਾਗਿਰੀ ਵਿੱਚ ਵੰਡਿਆ ਹੈ ਜਿਹਨਾਂ ਵਿੱਚ ਕਰੋਨਾ ਯੋਧੇ ਅਤੇ ਮਿਸ਼ਨ ਫਤਿਹ ਯੋਧੇ ਵਿੱਚ ਵੰਡਿਆ ਹੈ। ਉਹਨਾਂ ਦੱਸਿਆ ਕਿ ਕਰੋਨਾ ਯੋਧੇ ਵਿੱਚ ਸਾਰੇ ਡਾਕਟਰ, ਪੁਲਿਸ ਕਰਮਚਾਰੀ, ਵੱਖ ਵੱਖ ਸਰਕਾਰੀ ਵਿਭਾਗਾਂ ਦੇ ਕਰਮਚਾਰੀ ਅਤੇ ਅਧਿਕਾਰੀ, ਸਫਾਈ ਕਰਮਚਾਰੀ ਆਦਿ ਆਉਂਦੇ ਹਨ।

ਉਹਨਾਂ ਦੱਸਿਆ ਕਿ ਹੁਣ ਪੰਜਾਬ ਸਰਕਾਰ ਵੱਲੋਂ ਜੋ ਮਿਸਨ ਫਤਿਹ ਲਾਂਚ ਕੀਤਾ ਹੈ ਉਸ ਅਧੀਨ ਮਿਸਨ ਯੋਧੇ ਬਣਾਏ ਜਾਣੇ ਹਨ ਜਿਸ ਅਧੀਨ ਹਰੇਕ ਵਿਅਕਤੀ ਨੇ ਆਪਣੇ ਮੋਬਾਇਲ ਫੋਨ ਵਿੱਚ ਕੋਵਾ ਐਪ ਡਾਊਨਲੋਡ ਕੀਤਾ ਜਾਣਾ ਹੈ ਅਤੇ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਇਹ ਐਪ ਡਾਊਨਲੋਡ ਕਰਵਾਉਂਣਾ ਅਤੇ ਜਿਸ ਵਿਅਕਤੀ ਨੂੰ ਕੋਵਾ ਐਪ ਡਾਊਨਲੋਡ ਕਰਵਾਇਆ ਜਾ ਰਿਹਾ ਹੈ ਉਸ ਦੇ ਨਾਲ ਸੇਲਫੀ ਲੈ ਕੇ ਕੋਵਾ ਐਪ ਤੇ ਅਪਲੋਡ ਕਰਨਾ ਹੈ। ਇਸ ਦੇ ਅਧਾਰ ਤੇ ਪੰਜਾਬ ਪੱਧਰ ਤੇ ਹਰੇਕ ਸਿਟੀ ਵਿੱਚੋਂ ਹਰ ਰੋਜ ਅਤੇ ਹਫਤਾ ਵਾਈਜ ਮਿਸ਼ਨ ਯੋਧੇ ਬਣਾਏ ਜਾਣੇ ਹਨ ਜਿਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਵੱਖ ਵੱਖ ਤਰਾਂ ਦੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਜਾਣਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰੇਕ ਕਰਮਚਾਰੀ ਅਤੇ ਅਧਿਕਾਰੀਆਂ ਤੋਂ ਇਲਾਵਾ ਜੋ ਵੀ ਕਰੋਨਾ ਦੀ ਲੜਾਈ ਵਿੱਚ ਭਾਗੀਦਾਰ ਰਹੇ ਹਨ ਨੂੰ ਵੈਚ ਲਗਾ ਕੇ ਸਨਮਾਨਤ ਵੀ ਕੀਤਾ ਜਾ ਰਿਹਾ ਹੈ।

ਉਹਨਾਂ ਦੱਸਿਆ ਕਿ ਮਿਸ਼ਨ ਫਤਿਹ ਦੀ ਅੱਜ ਤੋਂ ਜਿਲਾ ਪਠਾਨਕੋਟ ਵਿੱਚ ਸੁਰੂਆਤ ਕੀਤੀ ਗਈ ਹੈ ਜਿਸ ਅਧੀਨ ਜਿਲੇ ਅੰਦਰ ਵੱਖ ਵੱਖ ਬਲਾਕਾਂ ਲਈ ਪ੍ਰਚਾਰ ਵੈਨਾਂ ਚਲਾਈਆਂ ਗਈਆਂ ਹਨ ਜੋ ਲੋਕਾਂ ਨੂੰ ਮਿਸ਼ਨ ਫਤਿਹ ਤੋਂ ਜਾਗਰੁਕ ਕਰਵਾਉਂਣ ਗੀਆਂ। ਇਸ ਅਧੀਨ 15 ਜੂਨ ਤੋਂ ਪੂਰੇ ਮਹੀਨੇ ਲਈ ਪ੍ਰੋਗਰਾਮ ਵੀ ਉਲੀਕਿਆ ਗਿਆ ਹੈ ਜਿਸ ਅਧੀਨ ਵੱਖ ਵੱਖ ਵਿਭਾਗਾਂ ਨਾਲ ਮਿਲ ਕੇ ਮੂਹਿੰਮ ਨੂੰ ਹੁਲਾਰਾ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਇਸ ਸਬੰਧੀ ਵੱਖ ਵੱਖ ਸਮੇਂ ਤੋਂ ਦਫਤਰ ਜਿਲਾ ਲੋਕ ਸੰਪਰਕ ਅਫਸ਼ਰ ਪਠਾਨਕੋਟ ਵੱਲੋਂ ਵੀ ਸੂਚਿਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਮਿਸ਼ਨ ਫਤਿਹ ਅਧੀਨ ਸਾਡਾ ਉਦੋਸ ਹੈ ਕਿ ਘਰ ਤੋਂ ਬਿਨਾਂ ਮਾਸਕ ਲਗਾਏ ਬਾਹਰ ਨਾ ਨਿਕਲੋ, ਬਾਰ ਬਾਰ ਹੱਥਾਂ ਨੂੰ ਧੋਵੇ ਅਤੇ ਸੋਸਲ ਡਿਸਟੈਂਸ ਨੂੰ ਬਣਾਈ ਰੱਖੋ। ਉਹਨਾਂ ਕਿਹਾ ਕਿ ਇਹਨਾਂ ਹਦਾਇਤਾਂ ਦੀ ਪਾਲਣਾ ਕਰ ਕੇ ਹੀ ਅਸੀਂ ਪੰਜਾਬ ਨੂੰ ਕਰੋਨਾ ਮੁਕਤ ਬਣਾ ਸਕਦੇ ਹਾਂ।

LEAVE A REPLY

Please enter your comment!
Please enter your name here