ਗੁਰਪਾਲ ਇੰਡੀਅਨ ਨੂੰ ਇਮਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਨ ਤੇ ਆਪ ਆਗੂਆਂ ਨੇ ਕੀਤਾ ਸਨਮਾਨਿਤ

ਕਪੂਰਥਲਾ( ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਇਮਪਰੂਵਮੈਂਟ ਟਰੱਸਟ ਕਪੂਰਥਲਾ ਦੇ ਨਵ-ਨਿਯੁਕਤ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਦਾ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਵੱਲੋਂ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮੈਡਮ ਲਲਿਤ ਸਕਲਾਨੀ ਦੀ ਅਗਵਾਈ ਹੇਠ ਭਰਵਾਂ ਸਵਾਗਤ ਕੀਤਾ ਗਿਆ ਇਸ ਮੌਕੇ ਲਲਿਤ ਸਕਲਾਨੀ ਨੇ ਕਿਹਾ ਕਿ ਗੁਰਪਾਲ ਸਿੰਘ ਇੰਡੀਅਨ ਪਾਰਟੀ ਦੀ ਸ਼ੁਰੂਆਤ ਅੰਨਾ ਹਜ਼ਾਰੇ ਅੰਦੋਲਨ ਤੋਂ ਹੀ ਪਾਰਟੀ ਦੇ ਨਾਲ ਜੁੜੇ ਹੋਏ ਹਨ ਇਹਨਾਂ ਦੀ ਇਮਾਨਦਾਰੀ ਅਤੇ ਪਾਰਟੀ ਪ੍ਰਤੀ ਨਿਸ਼ਠਾ ਦੇਖ ਕੇ ਪਾਰਟੀ ਨੇ ਇੰਡੀਅਨ ਨੂੰ ਇਸ ਸੇਵਾ ਨਾਲ ਨਿਵਾਜਿਆ ਹੈ ਇੰਡੀਅਨ ਦੀ ਪਹਿਚਾਣ ਇਕ ਮਿਹਨਤੀ ਅਤੇ ਇਮਾਨਦਾਰ ਅਕਸ ਦੀ ਹੈ। ਉਨ੍ਹਾਂ ਕਿਹਾ ਕਿ ਇਹ ਇਹ ਮਾਣ ਵਾਲੀ ਗੱਲ ਹੈ ਕਿ ਇੰਡੀਅਨ ਜਿਨ੍ਹਾਂ ਨੇ ਪਹਿਲਾਂ ਯੂਥ ਵਿੰਗ ਦੀ ਸੇਵਾ ਤੋਂ ਬਾਅਦ ਜ਼ਿਲ੍ਹਾ ਪ੍ਰਧਾਨ ਦੀ ਸੇਵਾ ਕੀਤੀ ਅਤੇ ਹੁਣ ਸੂਬਾ ਸੰਯੁਕਤ ਸਕੱਤਰ ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਇਸ ਮੌਕੇ ਨਵ-ਨਿਯੁਕਤ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਇਮਾਨਦਾਰ ਅਤੇ ਮਿਹਨਤੀ ਅਹੁਦੇਦਾਰਾਂ ਨੂੰ ਕਦੇ ਵੀ ਅਣਗੌਲਿਆ ਨਹੀਂ ਕੀਤਾ ਜਾਂਦਾ। ਉਹ ਅੱਜ ਜੋ ਕੁਝ ਵੀ ਹਨ,ਉਹ ਪਾਰਟੀ ਦੀ ਕੌਮੀ ਅਤੇ ਸੂਬਾਈ ਲੀਡਰਸ਼ਿਪ ਦੀ ਬਦੌਲਤ ਹਨ।ਉਨ੍ਹਾਂ ਨੂੰ ਪਾਰਟੀ ਹਮੇਸ਼ਾ ਸਨਮਾਨ ਦੇਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੀ, ਗੁਰਪਾਲ ਸਿੰਘ ਇੰਡੀਅਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵਿੱਚ ਕਿਸੇ ਨੇ ਸਕੂਲਾਂ ਅਤੇ ਹਸਪਤਾਲਾਂ ਦੀ ਮੁਰੰਮਤ ਬਾਰੇ ਨਹੀਂ ਸੋਚਿਆ।

Advertisements

ਇਸ ਮੌਕੇ ਲੀਗਲ ਵਿੰਗ ਦੇ ਜ਼ਿਲਾ ਪ੍ਰਧਾਨ ਐਡਵੋਕੇਟ ਨਿਤਿਨ ਮਿੱਟੂ, ਐਸਸੀ ਵਿੰਗ ਕੋਡੀਨੇਟਰ ਅਨਮੋਲ ਕੁਮਾਰ ਗਿੱਲ, ਐਡਵੋਕੇਟ ਮਨਦੀਪ ਸਿੰਘ, ਜ਼ਿਲ੍ਹਾ ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਕੰਵਰ ਇਕਬਾਲ ਸਿੰਘ,ਸੀਨੀਅਰ ਆਗੂ ਪਰਮਿੰਦਰ ਸਿੰਘ ਢੋਟ, ਕੁਲਵੰਤ ਸਿੰਘ ਸੋਹੀ, ਮਹਿਲਾ ਵਿੰਗ ਜਿਲ੍ਹਾ ਪ੍ਰਧਾਨ ਬਲਵਿੰਦਰ ਕੌਰ, ਕੁਲਦੀਪ ਕੌਰ ਔਜਲਾ, ਕੁਲਵੰਤ ਕੌਰ, ਹਰਵਿੰਦਰ ਕੌਰ, ਕਮਲਦੀਪ ਕੌਰ, ਪੂਰਨ ਰਾਣੀ, ਗੁਰਦੀਪ ਕੌਰ, ਸੀਨੀਅਰ ਆਗੂ ਪਰਗਟ ਸਿੰਘ ਰੰਧਾਵਾ, ਮੇਜਰ ਮੁਹੰਮਦ, ਕਮਾਲਦੀਨ, ਤਰਲੋਚਨ ਸਿੰਘ, ਅਮਰੀਕ ਸਿੰਘ ਢਿੱਲੋਂ, ਕੁਲਵਿੰਦਰ ਸਿੰਘ ਚਾਹਲ,ਰਵੀ ਪ੍ਰਕਾਸ਼ ਸ਼ਰਮਾ,ਗੁਰਭੇਜ ਸਿੰਘ ਔਲਖ, ਸੀਨੀਅਰ ਆਗੂ ਦਾਰਾ ਸਿੰਘ, ਸੀਨੀਅਰ ਆਗੂ ਹਰਜੀਤ ਸਿੰਘ ਧਵਾਕੇ ਨਿਸ਼ਾਨ, ਕਿਸਾਨ ਵਿੰਗ ਤੋਂ ਤੇਜਪਾਲ ਸਿੰਘ, ਸੁਲੱਖਣ ਸਿੰਘ ਕਾਲਾ ਸੰਘਿਆਂ, ਬਲਕਾਰ ਸਿੰਘ, ਭਗਵਾਨ ਦਾਸ, ਪਰਮਜੀਤ ਸਿੰਘ, ਦਲਬੀਰ ਸਿੰਘ ਕਾਲਾ ਸੰਘਿਆਂ,  ਜਸਪ੍ਰੀਤ ਸਿੰਘ ਗੁਰਾਇਆ, ਮੋਹਨ ਸਿੰਘ ਸਰਪੰਚ ਡੱਲਾ, ਅਵਤਾਰ ਸਿੰਘ ਥਿੰਦ,ਪਰਮਜੀਤ ਸਿੰਘ, ਸੁਰਜੀਤ ਸਿੰਘ ਵਿੱਕੀ, ਮੱਖਣ ਸਿੰਘ ਗਿੱਲ, ਗੁਰਮੇਲ ਸਿੰਘ ਸਿਧਵਾਂ ਦੋਨਾ ਹਰਵਿੰਦਰ ਸਿੰਘ ਨੇਕੀ ਸਰਪੰਚ, ਜਗਦੇਵ ਥਾਪਰ, ਗੁਰਪ੍ਰੀਤ ਸਿੰਘ ਸੋਨਾ, ਕੁਲਵਿੰਦਰ ਸਿੰਘ ਕਿੰਦਾ, ਸੁਖਦੇਵ ਸਿੰਘ ਰਿੰਕੂ,ਗੁਰਪ੍ਰੀਤ ਸਿੰਘ ਸੋਨਾ, ਹਰਮਿੰਦਰ ਸਿੰਘ ਸੁੱਖ, ਬਲਵੰਤ ਸਿੰਘ ਦੋਲੋਰਾਈਆ,  ਫੱਗਾ ਸਿੰਘ,ਜਗਦੇਵ ਥਾਪਰ,ਗੁਰਦੀਪ ਕੌਰ,ਪੂਨਮ ਰਾਣੀ, ਅਮਰਜੀਤ ਕੌਰ,ਕੁਲਵੰਤ ਕੌਰ ਔਜਲਾ,ਯੂਥ ਆਗੂ ਗੌਰਵ ਕੰਡਾ,ਕਰਨਵੀਰ ਦੀਕਸ਼ਿਤ, ਬਲਾਕ ਪ੍ਰਧਾਨ ਸਤਨਾਮ ਸਿੰਘ ਕਾਲਾ ਸੰਘਿਆਂ, ਮਨਿੰਦਰ ਸਿੰਘ, ਪਿਆਰਾ ਸਿੰਘ,ਜਗਜੀਤ ਸਿੰਘ,ਸੋਸ਼ਲ ਮੀਡੀਆ ਇੰਚਾਰਜ ਵਿਕਾਸ ਮੋਮੀ,ਪ੍ਰੇਮ ਕੁਮਾਰ ਸ਼ਰਮਾ, ਸੁਦੇਸ਼ ਸ਼ਰਮਾ,ਮਨਜੀਤ ਸਿੰਘ,ਹਰਸਿਮਰਨ ਸਿੰਘ ਹੈਰੀ ਨੇ ਵੀ ਇੰਪਰੂਵਮੈਂਟ ਟਰੱਸਟ ਦੇ ਨਵ-ਨਿਯੁਕਤ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਨੂੰ ਵਧਾਈ ਦਿੱਤੀ।

LEAVE A REPLY

Please enter your comment!
Please enter your name here