ਕੰਸਟ੍ਰਕਸ਼ਨ ਬੋਰਡ ਅਧੀਨ ਰਜਿਸਟ੍ਰੇਸ਼ਨ ਕਰਵਾਉਣ ਲਈ ਜਿਆਦਾ ਰਾਸ਼ੀ ਵਸੂਲ ਕਰਨ ਤੇ ਹੋਵੇਗੀ ਕਾਨੂੰਨੀ ਕਾਰਵਾਈ: ਮਨੋਜ ਸ਼ਰਮਾ

ਪਠਾਨਕੋਟ (ਦ ਸਟੈਲਰ ਨਿਊਜ਼)। ਪੰਜਾਬ ਬਿਲਡਿੰਗ ਐਂਡ ਅਦਰ ਕੰਨਸਟਕਸ਼ਨ ਵੈਲਫੇਅਰ ਬੋਰਡ ਅਧੀਨ ਰਜਿਸਟ੍ਰੇਸ਼ਨ ਕਰਵਾਉਂਣ ਲਈ ਨਿਰਧਾਰਤ ਕੀਤੀ ਫੀਸ ਜੋ ਕਿ 10 ਰੁਪਏ ਪ੍ਰਤੀ ਮਹੀਨਾ ਅਤੇ ਇੱਕ ਵਾਰ 25 ਰੁਪਏ ਫੀਸ ਰਜਿਸਟ੍ਰੇਸ਼ਨ ਫੀਸ ਹੈ ਕੇਵਲ Îਨਿਰਧਾਰਤ ਫੀਸ ਹੀ ਜਮਾਂ ਕਰਵਾਈ ਜਾਵੇ। ਇਹ ਜਾਣਕਾਰੀ ਮਨੋਜ ਸ਼ਰਮਾ ਲੇਬਰ ਇੰਨਫੋਰਸਮੈਂਟ ਅਫਸ਼ਰ ਪਠਾਨਕੋਟ ਨੇ ਦਿੱਤੀ। ਉਹਨਾਂ ਕਿਹਾ ਕਿ ਕਿਰਤੀ ਕਾਮੇ ਵੱਲੋਂ ਉਪਰੋਕਤ ਰਜਿਸਟ੍ਰੇਸ਼ਨ ਲਈ ਜੋ ਨਿਰਧਾਰਤ ਫੀਸ ਸੇਵਾ ਕੇਂਦਰ ਜਾਂ ਸੀ.ਐਸ.ਸੀ. ਸੈਂਟਰ ਵਿੱਚ ਜਮਾਂ ਕਰਵਾਈ ਜਾਂਦੀ ਹੈ। ਉਸ ਦੀ ਰਸੀਦ ਜਰੂਰ ਪ੍ਰਾਪਤ ਕੀਤੀ ਜਾਵੇ ਅਤੇ ਕਿਸੇ ਵੀ ਵਿਅਕਤੀ ਨੂੰ ਜਮਾ ਕੀਤੀ ਗਈ ਨਿਰਧਾਰਤ ਰਾਸੀ ਤੋਂ ਜਿਆਦਾ ਪੈਸੇ ਨਾ ਦਿੱਤੇ ਜਾਣ।

Advertisements

ਮਨੋਜ ਸਰਮਾ ਲੇਬਰ ਇੰਨਫੋਰਸਮੈਂਟ ਅਫਸ਼ਰ ਪਠਾਨਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੋਨਾ ਵਾਈਰਸ ਦੇ ਵਿਸਥਾਰ ਦੇ ਚਲਦਿਆਂ ਪੰਜਾਬ ਸਰਕਾਰ ਵੱਲੋਂ ਹਰੇਕ ਰਜਿਸਟ੍ਰਰਡ ਕਿਰਤੀ ਕਾਮੇਆਂ ਦੇ ਖਾਤਿਆਂ ਵਿੱਚ 3-3 ਹਜਾਰ ਰੁਪਏ ਦੀਆਂ ਕਿਸਤਾਂ ਪਾਈਆਂ ਗਈਆਂ ਸਨ ਤਾਂ ਜੋ ਉਹਨਾਂ ਰਜਿਸਟ੍ਰਰਡ ਕਿਰਤੀ ਕਾਮਿਆਂ ਨੂੰ ਕੰਮਕਾਜ ਦੇ ਬੰਦ ਹੁੰਦਿਆਂ ਕਿਸੇ ਤਰਾਂ ਦੀ ਪਰਿਵਾਰਿਕ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਇਹ ਉਹ ਰਜਿਸਟ੍ਰਰਡ ਕਿਰਤੀ ਕਾਮੇ ਸਨ ਜਿਨਾਂ ਦੀ ਰਜਿਸਟ੍ਰੇਸ਼ਨ ਪੰਜਾਬ ਬਿਲਡਿੰਗ ਐਂਡ ਅਦਰ ਕੰਨਸਟਕਸ਼ਨ ਅਧੀਨ ਪਹਿਲਾ ਤੋਂ ਹੋ ਰੱਖੀ ਹੈ। ਉਹਨਾਂ ਦੱਸਿਆ ਕਿ ਹੁਣ ਜਿਹੜੀ ਕਿਰਤੀ ਕਾਮਿਆਂ ਵੱਲੋਂ ਨਵੀਂ ਰਜਿਸਟ੍ਰੇਸ਼ਨ ਅਤੇ ਰੀਨਿਓਵਲ ਕਰਵਾਈ ਜਾ ਰਹੀ ਹੈ।

ਉਹਨਾਂ ਵੱਲੋਂ ਇਹ ਗੱਲ ਧਿਆਨ ਵਿੱਚ ਲਿਆਂਦੀ ਜਾ ਰਹੀ ਹੈ ਕਿ ਕੂਝ ਲੋਕ ਆਪਣੇ ਸਵਾਰਥ ਲਈ ਨਿਰਧਾਰਤ ਰਾਸੀ ਤੋਂ ਜਿਆਦਾ ਰਾਸੀ ਵਸੂਲ ਕਰ ਰਹੇ ਹਨ। ਅਗਰ ਅਜਿਹਾ ਕਰਦਿਆਂ ਕੋਈ ਵਿਅਕਤੀ ਪਾਇਆ ਗਿਆ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਰਤੀ ਕਾਮਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਦੋਂ ਵੀ ਸੇਵਾ ਕੇਂਦਰ ਜਾਂ ਸੀ.ਐਸ.ਸੀ. ਸੈਂਟਰਾਂ ਵਿੱਚ ਜਾਂਦੇ ਹਨ ਤਾਂ ਮਾਸਕ ਜਰੂਰ ਪਾਉਂਣ, ਸੋਸ਼ਲ ਡਿਸਟੈਂਸ ਜਰੂਰ ਬਣਾਈ ਰੱਖਣ ਤਾਂ ਜੋ ਕਰੋਨਾ ਵਾਈਰਸ ਦੀ ਲੜੀ ਨੂੰ ਤੋੜਿਆ ਜਾ ਸਕੇ।

LEAVE A REPLY

Please enter your comment!
Please enter your name here