ਨੇਤਰਦਾਨ ਮੁਹਿੰਮ ਨਾਲ ਜੁੜੀ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ,  ਨੇਤਰਦਾਨ ਕਰਨ ਦੇ ਪ੍ਰਣ ਪੱਤਰ ਭਰੇ

ਹੁਸ਼ਿਆਰਪੁਰ  (ਦ ਸਟੈਲਰ ਨਿਊਜ਼)। ਜਿਲਾ ਰੈੱਡ ਕਰਾਸ ਵਲੋਂ ਕਰਵਾਏ ਗਏ ਮੇਲੇ ਦੌਰਾਨ ਵੱਖ-ਵੱਖ ਸਮਾਜ-ਸੇਵੀ ਸੰਸਥਾਵਾਂ ਵਲੌ ਆਪਣੇ ਸਟਾਲ ਲਗਾ ਕੇ ਆਪਣੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ । ਇਸ ਮੇਲੇ ਦੌਰਾਨ ਪੰਜਾਬ ਦੀ ਉੱਘੀ ਸਮਾਜ-ਸੇਵੀ ਸੰਸਥਾ ਨੇਤਰਦਾਨ ਸੰਸਥਾ ਹੁਸ਼ਿਆਰਪੁਰ ਵਲੌਂ ਵੀ ਆਪਣੀਆਂ ਗਤੀਵਿਧੀਆਂ ਸੰਬੰਧੀ ਬਾਰੇ ਜਾਣਕਾਰੀ ਦਿੱਤੀ ਗਈ।

Advertisements

ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਸਟਾਲ ਦਾ ਜਾਇਜਾ ਲਿਆ। ਸੰਸਥਾ ਦੇ ਪ੍ਰਧਾਨ ਪ੍ਰੌ. ਬਹਾਦਰ ਸਿੰਘ ਸੁਨੇਤ ਅਤੇ ਸਕੱਤਰ ਇੰਜ ਜਸਵੀਰ ਸਿੰਘ ਜੀ ਨੇ ਮੈਡਮ ਈਸ਼ਾ ਜੀ ਨੂੰ ਸੰਸਥਾ ਦੇ ਕਾਰਜਾਂ ਪ੍ਰਤੀ ਜਾਣਕਾਰੀ ਦਿੱਤੀ। ਇਸ ਦੌਰਾਨ ਮੈਡਮ ਈਸ਼ਾ ਕਾਲੀਆ ਜੀ ਵਲੌ ਨੇਤਰਦਾਨ ਨੂੰ ਉਤਸ਼ਾਹਿਤ ਕਰਨ ਅਤੇ ਦੇਸ਼ ਨੂੰ ਨੇਤਰਹੀਣਤਾ ਤੌ ਮੁਕਤ ਕਰਨ ਹਿੱਤ ਆਪਣੇ ਨੇਤਰਦਾਨ ਕਰਨ ਦੇ ਪ੍ਰਣ ਪੱਤਰ ਭਰ ਕੇ ਨੇਤਰਦਾਨ ਕਰਨ ਦਾ ਐਲਾਨ ਕੀਤਾ ਗਿਆ। ਇਸ ਸਮੇਂ ਮੇਜਰ ਅਮਿਤ ਸਰੀਨ ਏ.ਡੀ.ਸੀ  ( ਅੰਡਰ ਟਰੇਨਿੰਗ )  ਅਤੇ ਨਰੇਸ਼ ਗੁਪਤਾ ਸੈਕਟਰੀ ਰੈੱਡ ਕਰਾਸ ਵੀ ਹਾਜਰ ਸਨ।

ਇਸ ਸਮੇਂ ਨੇਤਰਦਾਨ ਸੰਸਥਾ ਹੁਸ਼ਿਆਰਪੁਰ ਦੇ ਮੈਂਬਰ ਹਰਭਜਨ ਸਿੰਘ,  ਬਹਾਦਰ ਸਿੰੰਘ ਸਿੱਧੂ,  ਮਾਸਟਰ ਅਜੀਤ ਸਿੰਘ ਨੇ ਡਿਪਟੀ ਕਮਿਸ਼ਨਰ ਮੈਡਮ ਈਸ਼ਾ ਕਾਲੀਆ, ਮੇਜਰ ਅਮਿਤ ਸਰੀਨ ਏ.ਡੀ.ਸੀ  ( ਅੰਡਰ ਟਰੇਨਿੰਗ )  ਅਤੇ ਨਰੇਸ਼ ਗੁਪਤਾ ਸੈਕਟਰੀ ਰੈੱਡ ਕਰਾਸ ਦਾ ਧੰਨਵਾਵ ਕੀਤਾ।

LEAVE A REPLY

Please enter your comment!
Please enter your name here