
ਗੁਜਰਾਤ (ਦ ਸਟੈਲਰ ਨਿਊਜ਼)। ਗੁਜਰਾਤ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਖਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਗੁਜਰਾਤ ਦੇ ਸਾਬਰਕਾਂਠਾ ਜ਼ਿਲ੍ਹੇ ਵਿੱਚ ਆਨਲਾਈਨ ਪਾਰਸਲ ਖੋਲ੍ਹਣ ਤੇ ਬਲਾਸਟ ਹੋ ਗਿਆ ਤੇ ਪਿਉ ਧੀ ਦੀ ਮੌਕੇ ਤੇ ਮੌਤ ਹੋ ਗਈ ਤੇ 3 ਹੋਰ ਬੱਚੇ ਗੰਭੀਰ ਜ਼ਖਮੀ ਹੋ ਗਏ।

ਜਾਣਕਾਰੀ ਮੁਤਾਬਕ ਇੱਕ ਅਣਪਛਾਤੇ ਵਿਅਕਤੀ ਵੱਲੋਂ ਘਰ ਵਿੱਚ ਪਾਰਸਲ ਦਿੱਤਾ ਗਿਆ, ਉਸ ਪਾਰਸਲ ਵਿੱਚ ਬਿਜਲੀ ਦਾ ਕੋਈ ਉਪਕਰਣ ਸੀ ਤੇ ਜਿਵੇਂ ਹੀ ਉਸਨੂੰ ਚਲਾਇਆ ਤਾਂ ਧਮਾਕਾ ਹੋ ਗਿਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਲੇ-ਦੁਆਲੇ ਦੇ ਲੋਕ ਵੀ ਕੰਬ ਗਏ। ਹਾਦਸੇ ਵਿੱਚ ਪਿਉ ਧੀ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ 3 ਲੜਕੀਆਂ ਗੰਭੀਰ ਜ਼ਖਮੀ ਹੋ ਗਈਆ।












