ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਵਿਚ ਮਾਰੀ ਟੱਕਰ, 1 ਦੀ ਮੌਤ, 1 ਗੰਭੀਰ ਜ਼ਖ਼ਮੀ

ਦਸੂਹਾ (ਦ ਸਟੈਲਰ ਨਿਊਜ਼),ਪਲਕ। ਦਸੂੁਹਾ ਤੋ ਇਕ ਦਰਦਨਾਕ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ। ਜਿਥੇ ਕਿ ਤੇਜ਼ ਰਫਤਾਰ ਕਾਰ ਨੇ ਮੋਟਰਸਾਈਕਲ ਵਿਚ ਟਕਰ ਮਾਰ ਦਿਤੀ। ਇਸ ਸਬੰਧੀ ਏਐਸਆਈ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਸਬੰਧੀ ਸੁਰਿੰਦਰਪਾਲ ਪੁੱਤਰ ਅਨੈਤ ਮਸੀਹ ਵਾਸੀ ਉਸਮਾਨ ਸਹੀਦ ਥਾਣਾ ਦਸੂਹਾ ਜਿਲਾ ਹੁਸ਼ਿਆਰਪੁਰ ਨੇ ਜਾਣਕਾਰੀ ਦਿੰਦੇ ਦੱਸਆਿ ਕਿ ਉਹ ਆਪਣੇ ਨਿੱਜੀ ਕੰਮ ਲਈ ਪਿੰਡ ਛਾਂਗਲਾ ਗਿਆ ਹੋਇਆ ਸੀ ਤਾਂ ਅੱਡੇ ਵਿੱਚ ਉਸ ਦਾ ਲੜਕਾ ਉਸ ਨੂੰ ਮਿਲਿਆ ਤਾਂ ਉਸ ਦਾ ਲੜਕਾ ਆਪਣੇ ਮੋਟਰ ਸਾਈਕਲ ਤੇ ਸਵਾਰ ਹੋ ਕੇ ਉਸ ਦੇ ਪਿੱਛੇ ਬੈਠਾ ਗਿਆ।

Advertisements

ਉਸ ਦਾ ਦੋਸਤ ਲਖਵਿੰਦਰ ਉਰਫ ਲੱਕੀ ਪੁੱਤਰ ਸਤਪਾਲ ਵਾਸੀ ਚੱਕ ਅੱਲਾ ਬਖਸ਼ ਥਾਣਾ ਮੁਕੇਰੀਆ ਜਿਲਾ ਹੁਸ਼ਿਆਰਪੁਰ ਜਦੋ ਜਗਤ ਜੋਤੀ ਸੀਨੀਅਰ ਸੰਕੈਡਰੀ ਸਕੂਲ ਉਸਮਾਨ ਸ਼ਹੀਦ ਤੋ ਥੋੜਾ ਅੱਗੇ ਪਹੁੰਚੇ ਤਾਂ ਸਾਹਮਣੇ ਤੋ ਥਾਰ ਗੱਡੀ ਰੰਗ ਕਾਲਾ ਬੜੀ ਤੇਜ਼ ਰਫਤਾਰੀ ਅਤੇ ਲਾਹਪ੍ਰਵਾਹੀ ਨਾਲ ਬਿਨਾਂ ਹਾਰਨ ਦਿੱਤਿਆ ਸਾਹਮਣੇ ਤੋ ਲਿਆ ਕੇ ਉਸ ਦੇ ਲੜਕੇ ਅਕਾਸ਼ਦੀਪ ਦੇ ਮੋਟਰਸਾਈਕਲ ਵਿੱਚ ਮਾਰੀ। ਜਿਸ ਨਾਲ ਉਸ ਦੇ ਲੜਕੇ ਦੇ ਸਿਰ ਵਿੱਚ ਸੱਟ ਲੱਗਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ ਅਤੇ ਪਿੱਛੇ ਬੈਠੇ ਲੱਕੀ ਦੀ ਸੱਜੀ ਲੱਤ ਟੁੱਟ ਗਈ ਤੇ ਮੋਟਰ ਸਾਈਕਲ ਵੀ ਟੁੱਟ ਗਿਆ ਤੇ ਥਾਰ ਚਾਲਕ ਮੌਕੇ ਤੇ ਫਰਾਰ ਹੋ ਗਿਆ। ਜਿਸ ਤੇ ਪੁਲਿਸ ਨੇ 279, 304-ਏ, 337, 338, 427 ਭ.ਦ. ਤਹਿਤ ਮਾਮਲਾ ਦਰਜ਼ ਕਰ ਲਿਆ ਹੈ।

LEAVE A REPLY

Please enter your comment!
Please enter your name here