ਇੱਕ ਹਫ਼ਤੇ ਵਿੱਚ ਸੜਕ ਦਾ ਨਿਰਮਾਣ ਕਾਰਜ ਸ਼ੁਰੂ ਨਹੀਂ ਹੋਇਆ ਤਾਂ ਪ੍ਰਿੰਸ ਬੱਸ ਸਟੈਂਡ ਰੋਡ ਨੂੰ ਜਾਮ ਕਰਕੇ ਕਰਾਂਗੇ ਨਿਗਮ ਦੇ ਖਿਲਾਫ ਪ੍ਰਦਰਸ਼ਨ:ਅਵੀ ਰਾਜਪੂਤ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਅਵੀ ਰਾਜਪੂਤ ਲੋਕਾਂ ਦੀਆਂ ਸਮੱਸਿਆਵਾਂ ਨੂੰ ਬੇਬਾਕ ਤਰੀਕੇ ਨਾਲ ਚੁੱਕਣ ਦੇ ਕਾਰਨ,ਲੋਕ ਕਰਨ ਲੱਗੇ ਸੰਪਰਕ।ਜਿਸਦਾ ਉਦਾਹਰਣ ਹੈਰਿਟੇਜ ਸਿਟੀ ਦੇ ਆਦਰਸ਼ ਕਲੋਨੀ ਨਜ਼ਦੀਕ ਦੇਵੀ ਤਾਲਾਬ ਗਰਾਉਂਡ ਦੀ ਜੋ ਸੜਕ 7 ਮਾਰਚ ਤੋਂ ਪੁੱਟੇ ਜਾਣ ਬਾਅਦ ਹੁਣ ਤੱਕ ਨਾ ਬਣਨ ਤੋਂ ਦੁੱਖੀ ਕਲੋਨੀ ਵਾਸੀਆਂ ਨੇ ਸ਼ਮੇ ਸਮੇਂ ਤੇ ਲੋਕਾਂ ਦੇ ਮੁੱਦੀਆਂ ਨੂੰ ਬੇਬਾਕ ਤਰਿਕੇ ਨਾਲ ਚੁੱਕਣ ਵਾਲੇ ਸਮਾਜ ਸੇਵਕ ਅਤੇ ਯੂਥ ਅਕਾਲੀ ਦਲ ਦੇ ਰਾਸ਼ਟਰੀ ਉਪਪ੍ਰਧਾਨ ਅਵੀ ਰਾਜਪੂਤ ਨਾਲ ਸੰਪਰਕ ਕਰਕੇ ਆਪਣੀ ਸਮੱਸਿਆ ਦੱਸੀ,ਜਿਸ ਤੇ ਅਵੀ ਰਾਜਪੂਤ ਨੇ ਤੁਰੰਤ ਕਲੋਨੀ ਵਾਸੀਆਂ ਦੇ ਨਾਲ ਜਾਕੇ ਮੋਕੇ ਦਾ ਮੁਆਇਨਾ ਕੀਤਾ।ਅਵੀ ਰਾਜਪੂਤ ਨੇ ਕਲੋਨੀ ਵਾਸੀਆਂ ਦੀ ਪਰੇਸ਼ਾਨੀ ਨੂੰ ਵੇਖਦੇ ਹੋਏ ਕਲੋਨੀ ਵਾਲਿਆਂ ਨੂੰ ਨਾਲ ਲੈ ਕੇ ਨਗਰ ਨਿਗਮ ਦੇ ਮੇਅਰ ਕੁਲਵੰਤ ਕੌਰ ਅਤੇ ਡਿਪਟੀ ਮੇਅਰ ਵਿਨੋਦ ਸੂਦ ਨਾਲ ਮੁਲਾਕਾਤ ਕੀਤੀ।ਜਿਸ ਤੇ ਮੇਅਰ ਅਤੇ ਡਿਪਟੀ ਮੇਅਰ ਨੇ ਅਵੀ ਰਾਜਪੂਤ ਨੂੰ ਵਿਸ਼ਵਾਸ਼ ਦਵਾਇਆ ਕਿ ਇਸ ਹਫ਼ਤੇ ਸੜਕ ਦਾ ਨਿਰਮਾਣ ਕਾਰਜ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਦੌਰਾਨ ਡਿਪਟੀ ਮੇਅਰ ਵਿਨੋਦ ਸੂਦ ਨੇ ਅਵੀ ਰਾਜਪੂਤ ਅਤੇ ਕਲੋਨੀ ਵਾਸੀਆਂ ਨੂੰ ਦੱਸਿਆ ਕਿ ਠੇਕੇਦਾਰ ਸ਼ਿਵ ਕੁਮਾਰ ਸ਼ਹਿਰ ਦੀਆਂ ਸਾਰੀਆਂ ਸੜਕਾਂ ਦੇ ਨਿਰਮਾਣ ਕਾਰਜ ਵਿੱਚ ਢੀਲ ਵਰਤਦਾ ਹੈ,ਜਿਸ ਦੇ ਖਿਲਾਫ ਕਈ ਕੰਪਲੇਟ ਆ ਚੁੱਕਿਆ ਹਨ।

Advertisements

ਇਸ ਦੌਰਾਨ ਅਵੀ ਰਾਜਪੂਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਜਿਸ ਠੇਕੇਦਾਰ ਨੂੰ ਇਸ ਸੜਕ ਦੇ ਨਿਰਮਾਣ ਦੀ ਜ਼ਿੰਮੇਦਾਰੀ ਮਿਲੀ ਸੀ,ਉਸਨੇ ਆਦਰਸ਼ ਕਲੋਨੀ ਦੇ ਲੋਕਾਂ ਦੀ ਜਾਨ ਜੋਖਮ ਵਿੱਚ ਪਾ ਦਿੱਤੀ ਹੈ।ਸੱਤ ਮਾਰਚ ਨੂੰ ਸੜਕ ਬਣਾਉਣ ਲਈ ਸੜਕ ਨੂੰ ਹਿੱਸਾ ਖੋਦ ਦਿੱਤਾ ਗਿਆ,ਪਰ ਇੰਨਾ ਸਮਾਂ ਗੁਜਰ ਜਾਣ ਦੇ ਬਾਅਦ ਵੀ ਠੇਕੇਦਾਰ ਨੂੰ ਰੱਤੀ ਭਰ ਕੰਮ ਕਰਨ ਦੀ ਫੁਰਸਤ ਨਹੀਂ ਮਿਲੀ।ਇਸ ਹੀਲਾਹਵਾਲੀ ਅਤੇ ਲੇਟਲਤੀਫੀ ਦੀ ਵਜ੍ਹਾ ਨਾਲ ਆਏ ਦਿਨ ਲੋਕ ਡਿੱਗ ਕੇ ਚੋਟਿਲ ਹੋ ਰਹੇ ਹਨ।ਕਈ ਵਾਰ ਤਾਂ ਬਾਹਰ ਤੋਂ ਆਉਣ ਵਾਲੀਆਂ ਨੂੰ ਇਹ ਆਭਾਸ ਹੀ ਨਹੀਂ ਹੁੰਦਾ ਕਿ ਸੜਕ ਪੁੱਟੀ ਹੋਈ ਹੈ ਅਤੇ ਉਨ੍ਹਾਂ ਦੇ ਵਾਹਨ ਅਨਬੈਲੈਂਸ ਹੋਕੇ ਦੁਰਘਟਨਾ ਗਰਸਤ ਹੋ ਜਾਂਦੇ ਹਨ। ਅਵੀ ਰਾਜਪੂਤ ਨੇ ਕਿਹਾ ਕਿ ਜੇਕਰ ਇੱਕ ਹਫ਼ਤੇ ਵਿੱਚ ਸੜਕ ਦਾ ਨਿਰਮਾਣ ਕਾਰਜ ਸ਼ੁਰੂ ਨਹੀਂ ਹੋਇਆ ਤਾਂ ਯੂਥ ਅਕਾਲੀ ਦਲ ਕਲੋਨੀ ਵਾਸੀਆਂ ਨੂੰ ਨਾਲ ਲੈ ਕੇ ਭੇਰੋ ਬਾਬਾ ਮੰਦਿਰ ਨਜ਼ਦੀਕ ਪ੍ਰਿੰਸ ਬਸ ਸਟੈਂਡ ਰੋਡ ਨੂੰ ਜਾਮ ਕਰਕੇ ਨਗਰ ਨਿਗਮ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕਰੇਗਾ। ਇਸ ਮੌਕੇ ਤੇ ਸੁਮਿਤ ਕਪੂਰ,ਵਿਜੈ ਕੁਮਾਰ,ਪੰਕਜ ਸ਼ਰਮਾ,ਸ਼ਿਵਜੀਤ ਕੁਮਾਰ,ਨਰੇਸ਼ ਕੁਮਾਰ,ਸੁਸ਼ਿਲ ਸਲਹੋਤਰਾ,ਤਜਿੰਦਰ ਲਵਲੀ,ਬਲਰਾਜ ਸਹੋਤਾ,ਰਾਜਾ,ਰਵਿੰਦਰ ਮਹਿੰਦਰੂ ਬਲਵੀਰ ਸਿੰਘ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here