ਪੁਲਿਸ ਨੇ ਗੈਂਗਸਟਰ ਭਿੰਦਾ ਡਾਨ ਨੂੰ ਕੀਤਾ ਕਾਬੂ, 4 ਪਿਸਤੌਲ, 16 ਕਾਰਤੂਸ, 2 ਮੋਬਾਇਲ ਬਰਾਮਦ

ਅੰਮ੍ਰਿਤਸਰ (ਦ ਸਟੈਲਰ ਨਿਊਜ਼)। ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਗੈਂਗਸਟਰ ਭੁਪਿੰਦਰ ਸਿੰਘ ਉਰਫ਼ ਭਿੰਦਾ ਡਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮ ਕੋਲੋਂ 4 ਦੇਸੀ ਪਿਸਤੌਲ, 16 ਕਾਰਤੂਸ ਅਤੇ 2 ਮੋਬਾਇਲ ਬਰਾਮਦ ਕੀਤੇ ਹਨ। ਪੁਲਿਸ ਨੂੰ ਕਈ ਗੈਂਗਸਟਰਾਂ ਤੇ ਹਥਿਆਰ ਤਸਕਰਾਂ ਦੇ ਨੰਬਰ ਵੀ ਮਿਲੇ ਹਨ। ਇੰਸਪੈਕਟਰ ਇੰਦਰਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

Advertisements

ਸੀਆਈ ਟੀਮ ਨੂੰ ਸੂਚਨਾ ਮਿਲੀ ਸੀ ਕਿ ਕੰਬੋ ਇਲਾਕੇ ਵਿੱਚ ਰਹਿਣ ਵਾਲਾ ਗੈਂਗਸਟਰ ਭੁਪਿੰਦਰ ਸਿੰਘ ਉਰਫ਼ ਭਿੰਦਾ ਡਾਨ ਰਾਜਾਸਾਂਸੀ  ਨੇੜੇ  ਕਿਸੇ ਵਾਰਦਾਤ ਨੂੰ ਅੰਦਾਮ ਦੇਣ ਦੇਣ ਦੀ ਯੋਜਨਾ ਬਣਾ ਰਿਹਾ ਹੈ। ਇਸ ਆਧਾਰ ਤੇ ਟੀਮ ਨੇ ਨਾਕਾਬੰਦੀ ਕਰਕੇ ਉਸਨੂੰ ਕਾਬੂ ਕਰ ਲਿਆ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

LEAVE A REPLY

Please enter your comment!
Please enter your name here