Thursday, October 22, 2026
Home International ਓਮਾਨ ਦੇ ਸਮੁੰਦਰਾਂ ਵਿੱਚ ਹਾਦਸਾਗ੍ਰਸਤ ਹੋਏ ਜ਼ਹਾਜ਼ ਵਿੱਚ ਪਠਾਨਕੋਟ ਦਾ ਨੌਜ਼ਵਾਨ ਹੋਇਆ...

ਓਮਾਨ ਦੇ ਸਮੁੰਦਰਾਂ ਵਿੱਚ ਹਾਦਸਾਗ੍ਰਸਤ ਹੋਏ ਜ਼ਹਾਜ਼ ਵਿੱਚ ਪਠਾਨਕੋਟ ਦਾ ਨੌਜ਼ਵਾਨ ਹੋਇਆ ਲਾਪਤਾ

ਓਮਾਨ (ਦ ਸਟੈਲਰ ਨਿਊਜ਼)। ਪਿਛਲੇ ਦਿਨ ਇੱਕ ਸਮੁੰਦਰੀ ਜਹਾਜ਼ ਯੂਏਈ ਤੋਂ ਯਮਨ ਦੇ ਲਈ ਰਵਾਨਾ ਹੋਇਆ ਸੀ ਜੋ ਕਿ ਓਮਾਨ ਦੇ ਸਮੁੰਦਰਾਂ ਵਿੱਚ ਹਾਦਸਾਗ੍ਰਸਤ ਹੋ ਗਿਆ। ਜਿਸਦੇ ਚਲਦੇ 16 ਮੈਂਬਰ ਲਾਪਤਾ ਦੱਸੇ ਜਾ ਰਹੇ ਸੀ, ਜਿਨ੍ਹਾਂ ਵਿੱਚੋਂ 10 ਨੂੰ ਰੈਸਕਿਉ ਕਰ ਲਿਆ ਹੈ ਅਤੇ ਇਨ੍ਹਾਂ ਦੱਸਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ। ਜਦਕਿ 6 ਮੈਂਬਰ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਵਿੱਚੋਂ ਚਾਰ ਭਾਰਤੀ ਮੂਲ ਦੇ ਮੈਂਬਰ ਹਨ। ਇਨ੍ਹਾਂ ਚਾਰਾਂ ਵਿੱਚੋਂ ਇੱਕ ਪਠਾਨਕੋਟ ਦਾ ਹੈ। ਜਿਸਦੀ ਪਹਿਚਾਣ ਰਾਜਿੰਦਰ ਸਿੰਘ ਵਜੋਂ ਹੋਈ ਹੈ। ਰਾਜਿੰਦਰ ਇਸ ਸਮੁੰਦਰੀ  ਜਹਾਜ਼ ਵਿੱਚ ਬਤੌਰ ਚੀਫ਼ ਅਫ਼ਸਰ ਤਾਇਨਾਤ ਸੀ ਜਿਸਦਾ ਅਜੇ ਤੱਕ ਕੁੱਝ ਵੀ ਪਤਾ ਨਹੀਂ ਲੱਗ ਸਕਿਆ ਹੈ।

Advertisements

ਜਾਣਕਾਰੀ ਦਿੰਦੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਰਾਜਿੰਦਰ ਆਪਣੇ ਕਰੂ ਮੈਂਬਰਾਂ ਨਾਲ ਫ਼ੋਟੋਆਂ ਅਤੇ ਵੀਡੀਉ ਉਨ੍ਹਾਂ ਨਾਲ ਸਾਂਝੀਆਂ ਕਰਦਾ ਰਹਿੰਦਾ ਸੀ ਪਰ ਪਿਛਲੇ ਸੱਤ ਦਿਨਾਂ ਤੋਂ ਉਸਦਾ ਨਾ ਕੋਈ ਫ਼ੋਨ ਆਇਆ ਅਤੇ ਨਾ ਹੀ ਕੋਈ ਫ਼ੋਟੋ ਸ਼ੇਅਰ ਕੀਤੀ ਗਈ। ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਕੰਪਨੀ ਵੱਲੋਂ ਉਹਨਾਂ ਨੂੰ ਫ਼ੋਨ ਆਇਆ ਸੀ ਕਿ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ ਤੇ ਰਜਿੰਦਰ ਦੀ ਭਾਲ ਕੀਤੀ ਜਾ ਰਹੀ ਹੈ। ਇਸ ਮੌਕੇ ਪਰਿਵਾਰਕ ਮੈਬਰਾਂ ਨੇ ਸਰਕਾਰ ਅੱਗੇ ਅਪੀਲ ਕੀਤੀ ਹੈ ਕਿ ਜਦ ਤੱਕ ਰਾਜਿੰਦਰ ਦਾ ਕੋਈ ਪਤਾ ਨਹੀਂ ਲੱਗ ਜਾਦਾ ਇਹ ਸਰਚ ਆਪ੍ਰੇਸ਼ਨ ਇਸੇ ਤਰ੍ਹਾਂ ਚੱਲਦਾ ਰਹਿਣਾ ਚਾਹੀਦਾ ਹੈ। 

LEAVE A REPLY

Please enter your comment!
Please enter your name here