ਲੁਧਿਆਣਾ ਐੱਨਆਰਆਈ ਕਤਲਕਾਂਡ ਦਾ ਮਾਸਟਰਮਾਈਂਡ ਨਿਕਲਿਆ ਘਰ ਦਾ ਨੌਕਰ

ਲੁਧਿਆਣਾ (ਦ ਸਟੈਲਰ ਨਿਊਜ਼)। ਲੁਧਿਆਣਾ ਦੇ ਐੱਨਆਰਆਈ ਬਨਿੰਦਰਪਾਲ ਸਿੰਘ ਜਿਸ ਦਾ ਕਤਲ ਤੇਜ਼ਧਾਰ ਹਥਿਆਰਾਂ ਨਾਲ ਕਰ ਦਿੱਤਾ ਗਿਆ ਸੀ। ਪੁਲਸ ਨੇ ਉਸ ਮਾਮਲੇ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਪੁਲਸ ਨੇ ਇਸ ਮਾਮਲੇ ਸਬੰਧੀ 6 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।ਇਸ ਕਤਲ ਦਾ ਮਾਸਟਰ ਮਾਈਡ ਘਰ ਦਾ ਨੌਕਰ ਬੱਲ ਸਿੰਘ ਨਿਕਲਿਆ। ਉਸ ਨੇ ਬਨਿੰਦਰਪਾਲ ਸਿੰਘ ਦਾ ਕਤਲ ਕਰਨ ਲਈ ਢਾਈ ਲੱਖ ਰੁਪਏ ਦੀ ਸੁਪਾਰੀ ਦਿੱਤੀ ਸੀ।

Advertisements

ਜਾਣਕਾਰੀ ਮੁਤਾਬਕ ਬੱਲ ਸਿੰਘ ਪਿਛਲੇ 15 ਸਾਲਾਂ ਤੋ ਐੱਨਆਰਆਈ ਦੇ ਘਰ ਵਿੱਚ ਕੰਮ ਕਰ ਰਿਹਾ ਸੀ ਅਤੇ ਐੱਨਆਰਆਈ ਦੇ ਮਾਤਾ-ਪਿਤਾ ਉਸ ਨੂੰ ਪੁੱਤਾਂ ਵਾਂਗ ਸਮਝਦੇ ਸਨ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਬਨਿੰਦਰਪਾਲ ਸਿੰਘ ਆਪਣੇ ਨੌਕਰ ਬੱਲ ਸਿੰਘ ਨੂੰ ਲੋਕਾਂ ਸਾਹਮਣੇ ਉਸ ਦੀ ਮਾਤਾ ਬਾਰੇ ਗਲਤ ਸ਼ਬਦਾਵਲੀ ਵਰਤ ਕੇ ਜ਼ਲੀਲ ਕਰਦਾ ਸੀ। ਇਸ ਤੋ ਇਲਾਵਾ ਦੋਸ਼ੀ ਜਗਰਾਜ ਸਿੰਘ ਉਰਫ਼ ਗਾਜਾ ਦਾ ਮ੍ਰਿਤਕ ਨਾਲ ਕੋਠੀ ਦੇ ਕਬਜ਼ੇ ਸਬੰਧੀ ਪੈਸਿਆਂ ਦਾ ਲੈਣ-ਦੇਣ ਸੀ,ਜੋ ਕਿ ਕਤਲ ਦਾ ਕਾਰਨ ਬਣਿਆ।

LEAVE A REPLY

Please enter your comment!
Please enter your name here