ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ ਹੁਸ਼ਿਆਰਪੁਰ ਵਿਖੇ ਮਨਾਇਆ ਅੰਤਰਾਸ਼ਟਰੀ ਯੋਗ ਦਿਵਸ 

ਹੁਸ਼ਿਆਰਪੁਰ  (ਦ ਸਟੈਲਰ ਨਿਊਜ਼): ਸਿਹਤ ਵਿਭਾਗ ਹੁਸ਼ਿਆਰਪੁਰ ਵਲੋਂ ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ ਮੁਹੱਲਾ ਫਤਿਹਗੜ੍ਹ ਹੁਸ਼ਿਆਰਪੁਰ ਵਿਖੇ ਯੂ.ਐਨ.ਓ.ਵਲੋਂ ਘੋਸ਼ਿਤ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ, ਜਿਸ ਮੌਕੇ ‘ਤੇ ਮੁੱਖ ਮਹਿਮਾਨ ਵਜੋਂ  ਕਾਰਜਕਾਰੀ  ਸਿਵਲ ਸਰਜਨ ਡਾ. ਪਵਨ ਕੁਮਾਰ ਦੀ ਯੋਗ ਅਗਵਾਈ ਹੇਠ, ਡਿਪਟੀ ਮੈਡੀਕਲ ਕਮਿਸ਼ਨਰ ਕਮ ਮੈਬਰ ਸਕੱਤਰ ਡਾ. ਹਰਬੰਸ ਕੌਰ, ਜਿਲ੍ਹਾ ਟੀਕਾਕਰਨ ਅਫ਼ਸਰ,  ਡਾ. ਸੀਮਾ ਗਰਗ ਅਤੇ ਡਾ. ਗੁਰਵਿੰਦਰ ਸਿੰਘ ਮੈਡੀਕਲ ਅਫਸਰ ਦੀ ਹਾਜ਼ਰੀ ਵਿੱਚ ਮਨਾਇਆ ਗਿਆ, ਜਿਸ ਵਿਚ ਬ੍ਰਹਮ ਕੁਮਾਰੀ ਇਸ਼ਵਰੀਯ ਵਿਸ਼ਵਵਿਦਿਆਲਯ ਤੋਂ ਈਸ਼ਾਨ ਸ਼ਰਮਾ, ਗਿਆਨ ਚੰਦ, ਸੁਰਿੰਦਰ ਸਿੰਘ,ਹਰਜੰਗ ਸਿੰਘ ਪੀ. ਟੀ.ਆਈ. ਪੰਜਾਬ ਪੁਲਿਸ ਪੁਲਿਸ ਲਾਇਨ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ । ਇਸ ਮੌਕੇ ‘ਤੇ ਯੋਗਾਚਾਰਿਆ ਵਲੋਂ ਸਾਰੇ ਹਾਜ਼ਰ ਅਧਿਕਾਰੀਆਂ, ਮੈਂਬਰਾਂ,  ਮੁਲਾਜ਼ਮਾਂ ਅਤੇ ਸਮੂਹ ਇਲਾਜ਼ ਅਧੀਨ ਮਰੀਜ਼ਾ ਨੇ ਵੱਧ ਚੜ੍ਹ ਕੇ ਸ਼ਮੁਲਿਅਤ ਕੀਤੀ ਤੇ ਅੰਤਰਾਸ਼ਟਰੀ ਯੋਗਾ ਦਿਵਸ ਤੇ ਯੋਗ ਦੀ ਮਹਤੱਤਾ ਬਾਰੇ ਜਾਣਕਾਰੀ ਦਿੱਤੀ । 

Advertisements

ਡਾ. ਪਵਨ ਕੁਮਾਰ ਨੇ ਇਸ ਮੌਕੇ ‘ਤੇ ਕਿਹਾ ਕਿ ਯੋਗ ਦੀ ਸ਼ੁਰੂਆਤ ਭਾਰਤ ਦੇਸ਼ ਤੋ ਹੀ ਹੋਈ ਸੀ ਤੇ ਅੱਜ ਅਸੀਂ ਯੋਗਾ ਦਿਵਸ ਦੀ 8ਵੀਂ ਵਰ੍ਹੇਗੰਢ ਮਨਾ ਰਹੇ ਹਾਂ।  ਉਨ੍ਹਾਂ ਨੇ ਇਹ ਵੀ ਕਿਹਾ ਕਿ ਯੋਗ ਵਿਅਕਤੀ ਨੂੰ ਸਰੀਰਕ, ਮਾਨਸਿਕ ਤੌਰ ਤੇ ਤੰਦਰੁਸਤ  ਬਣਾਉਦਾ ਅਤੇ ਸਾਨੂੰ ਆਪਣੀ ਰੋਜਾਨਾ ਜਿੰਦਗੀ ਵਿੱਚ ਯੋਗ ਨੂੰ ਅਪਣਾਉਣਾ ਚਾਹਿੰਦਾ ਹੈ । ਇਸ ਮੌਕੇ ‘ਤੇ ਤ੍ਰਿਪਤਾ ਦੇਵੀ ਡਿਪਟੀ ਮਾਸ ਮੀਡੀਆ ਅਫ਼ਸਰ,  ਨਿਸ਼ਾ ਰਾਣੀ ਮੈਨੇਜਰ, ਕਾਂਊਸਲਰ ਸੰਦੀਪ ਕੁਮਾਰੀ, ਚੰਦਨ ਸੋਨੀ, ਰਜਨੀ ਦੇਵੀ, ਹਰਦੀਪ ਕੌਰ ਸਟਾਫ ਨਰਸ, ਅਜੈ ਕੁਮਾਰ ਅਕਾਂਉਟੈਂਟ, ਪ੍ਰਸ਼ਾਂਤ ਆਦਿਆ, ਗੁਰਮੀਤ ਸਿੰਘ, ਰਮਨਦੀਪ, ਸ਼ਿਵਦੀਪ ਸਿੰਘ, ਬੂਟਾ ਸਿੰਘ, ਰਜਨੀ, ਰਚਨਾ ਆਦਿ ਹਾਜ਼ਰ ਸਨ । 

LEAVE A REPLY

Please enter your comment!
Please enter your name here