ਪਿੰਡ ਸ਼ਾਮਦੂ ਕੈਂਪ`ਚ ਡਾਇਰੀਆ ਮਰੀਜ਼ਾਂ ਦੀ ਗਿਣਤੀ ਘਟੀ, ਸਥਿਤੀ ਚ ਲਗਾਤਾਰ ਸੁਧਾਰ: ਸਿਵਲ ਸਰਜਨ ਧੀਰ

ਪਟਿਆਲਾ (ਦ ਸਟੈਲਰ ਨਿਊਜ਼): ਸਿਵਲ ਸਰਜਨ ਡਾ. ਰਾਜੂ ਧੀਰ ਅਤੇ ਜਿਲ੍ਹਾ ਐਪੀਡੋਮੋਲੋਜਿਸਟ ਡਾ. ਦਿਵਜੋਤ ਸਿੰਘ ਵੱਲੋਂ ਪ੍ਰਭਾਵਤ ਖੇਤਰ ਪਿੰਡ ਸ਼ਾਮਦੂ ਕੈਂਪ ਦਾ ਕੀਤਾ ਦੌਰਾ ਕੀਤਾ ਗਿਆ। ਡਾ. ਰਾਜੂ ਧੀਰ ਨੇ ਦੱਸਿਆ ਕਿ ਏਰੀਏ ਵਿੱਚ ਹੁਣ ਤੱਕ  218 ਮਰੀਜ਼ ਡਾਇਰੀਏ ਨਾਲ ਪੀੜਤ ਪਾਏ ਗਏ ਹਨ।ਕੱਲ ਦੁਪਹਿਰ ਤੋਂ ਹੁਣ ਤੱਕ ਸਿਵਲ ਹਸਪਤਾਲ ਰਾਜਪੁਰਾ ਵਿਖੇ ਡਾਇਰੀਏ ਨਾਲ ਪੀੜਤ 3 ਨਵੇਂ ਮਰੀਜ਼ ਦਾਖਿਲ ਕੀਤੇ ਗਏ ਜਿਸ ਨਾਲ ਅੱਜ ਤੱਕ ਦਾਖਿਲ ਕੀਤੇ ਜਾਣ ਵਾਲੇ  ਮਰੀਜਾਂ ਦੀ ਕੁੱਲ ਗਿਣਤੀ 78 ਹੋ ਗਈ ਹੈ। ਇਸ ਸਮੇਂ 13 ਮਰੀਜ਼ ਹੀ ਹਸਪਤਾਲ ਵਿੱਚ ਇਲਾਜ ਅਧੀਨ ਦਾਖਲ ਹਨ, ਜਿਨ੍ਹਾਂ  ਦੀ ਹਾਲਤ ਸਥਿਰ ਹੈ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਰਾਜਪੁਰਾ ਵਿੱਚ ਇੱਕ 73 ਸਾਲਾ ਬਜੁਰਗ ਮਹਿਲਾ ਜਿਸ ਨੂੰ 19 ਜੂਨ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫਰ ਕੀਤਾ ਗਿਆ ਸੀ।ਉਹ ਦਿਲ ਦੇ ਰੋਗ ਨਾਲ ਪੀੜਤ ਸੀ , ਦੀ ਕੱਲ ਸ਼ਾਮ ਨੂੰ ਮੌਤ ਹੋ ਗਈ ਹੈ।

Advertisements


ਐਸ. ਐਮ. ਓ. ਬਲਾਕ ਕਾਲੋਮਾਜਰਾ ਵੱਲੋਂ ਏਰੀਏ ਵਿੱਚ  ਲਗਾਇਆ ਗਿਆ ਵਿਸ਼ੇਸ਼ ਮੈਡੀਕਲ ਕੈਂਪ / ਡਿਸ਼ਪੈਸਰੀ ਅਜੇ ਵੀ ਜਾਰੀ ਹੈ ਅਤੇ ਬਿਮਾਰ ਮਰੀਜਾਂ ਨੂੰ ਸਿਹਤ ਜਾਂਚ ਕਰਕੇ  ਲੋੜ ਅਨੁਸਾਰ ਦਵਾਈਆਂ ਦਿੱਤੀਆ ਜਾ ਰਹੀਆਂ ਹਨ। ਅੱਜ ਸਿਵਲ ਸਰਜਨ ਡਾ. ਰਾਜੂ ਧੀਰ  ਦੇ ਦਿਸ਼ਾ ਨਿਰਦੇਸਾਂ ਅਨੂਸਾਰ ਸਿਹਤ ਵਿਭਾਗ ਦੀ ਟੀਮ ਨੇ ਏਰੀਏ ਦੇ ਨਲਕਿਆਂ ਦੇ ਪਾਣੀ ਦੇ 05 ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ ਅਤੇ 05 ਸਟੂਲ ਦੇ ਨਮੂਨੇ ਲਏ ਗਏ ਸਨ, ਉਨ੍ਹਾਂ ਵਿੱਚੋਂ ਕਿਸੇ ਵੀ ਨਮੂਨੇ ਵਿੱਚ ਹੈਜੇ ਦੀ ਪੁਸ਼ਟੀ ਨਹੀਂ ਹੋਈ।ਇਸੇ ਤਰ੍ਹਾਂ 05 ਮਰੀਜ਼ਾਂ ਦੇ ਖੂਨ ਦੇ ਨਮੂਨੇ ਲੈ ਕੇ ਜਾਂਚ ਲਈ ਮਾਤਾ ਕੁਸ਼ੱਲਿਆ ਹਸਪਤਾਲ ਪਟਿਆਲਾ ਵਿਖੇ ਭੇਜੇ ਗਏ ਹਨ। ਸਿਹਤ ਵਿਭਾਗ ਦੇ ਕਾਮਿਆਂ ਵੱਲੋਂ ਲੋਕਾਂ ਨੂੰ ਘਰ ਘਰ ਸਰਵੇ ਦੌਰਾਨ ਗਰੁੱਪ ਮੀਟਿੰਗਾਂ ਰਾਹੀਂ ਬਿਮਾਰੀ ਤੋਂ ਬਚਾਅ ਲਈ ਸਾਫ ਸਫਾਈ ਦਾ ਖਾਸ ਧਿਆਨ ਰੱਖਣ, ਹੱਥਾਂ ਨੁੰ ਵਾਰ ਵਾਰ ਧੋਣ, ਪਾਣੀ ਉਬਾਲ ਕੇ ਠੰਡਾ ਕਰਕੇ ਪੀਣ, ਖਾਣ ਪੀਣ ਵਾਲੀਆਂ ਚੀਜਾਂ ਨੂੰ ਢੱਕ ਕੇ ਰੱਖਣ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਗਿਆ ਅਤੇ ਲੋੜਵੰਦ ਲੋਕਾਂ ਨੂੰ ਓ. ਆਰ.ਐਸ ਦੇ ਪੈਕਟਾਂ ਦੀ ਵੰਡ ਅਤੇ ਪਾਣੀ ਨੂੰ ਸ਼ੁਧ ਕਰਕੇ ਪੀਣ ਲਈ ਕਲੋਰੀਨ ਦੀਆਂ ਗੋਲੀਆਂ ਦੀ ਵੰਡ ਕੀਤੀ ਗਈ। ਲੋਕਾਂ ਨੂੰ ਟੱਟੀਆਂ, ਉਲਟੀਆਂ ਦੀ ਸ਼ਿਕਾਇਤ ਹੋਣ ਤੇ ਤੁਰੰਤ ਸਿਹਤ ਟੀਮ ਨਾਲ ਸੰਪਰਕ ਕਰਨ ਲਈ ਕਿਹਾ ਜਾ ਰਿਹਾ ਹੈ ।ਸਿਹਤ ਵਿਭਾਗ ਕਾਲੋਮਾਜਰਾ ਦੀ ਟੀਮ ਵੱਲੋਂ ਇਲਾਕੇ ਵਿੱਚ ਖੜੇ ਪਾਣੀ ਵਿੱਚ ਲਾਰਵੀਸਾਈਡ ਦੀ ਸਪਰੇਅ ਕੀਤੀ ਗਈ , ਤਾਂ ਜ਼ੋ ਮੱਛਰਾਂ ਦੀ ਪੈਦਾਵਾਰ ਨੂੰ ਰੋਕਿਆ ਜਾ ਸਕੇ।  


ਇਸ ਮੌਕੇ ਸਿਵਲ ਸਰਜਨ ਡਾ: ਧੀਰ ਵੱਲੋਂ ਪਟਿਆਲਾ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਚੱਲ ਰਹੇ ਗਰਮੀ ਅਤੇ ਬਰਸਾਤਾਂ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਦੂਸ਼ਿਤ ਭੋਜਨ ਅਤੇ ਦੂਸ਼ਿਤ ਪਾਣੀ ਪੀਣ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਰੱਖਿਆ ਜਾਵੇੇ।ਇਸ ਲਈ ਗਲੇ-ਸੜੇ , ਜ਼ਿਆਦਾ ਪੱਕੇ ਹੋਏ ਅਤੇ ਕੱਟੇ ਹੋਏ ਫਲ ਨਾ ਖਾਓ, ਅਣਢੱਕੀਆਂ ਚੀਜਾਂ ਨਾ ਖਾਓ, ਖਾਣਾ ਖਾਣ ਤੋਂ ਪਹਿਲਾਂ/ਪਖਾਨਾਂ ਜਾਣ ਤੋਂ ਬਾਅਦ ਸਾਬਣ ਨਾਲ ਹੱਥ ਧੋਵੋ।

LEAVE A REPLY

Please enter your comment!
Please enter your name here