Thursday, October 22, 2026
Home Latest 20 ਸਾਲਾ ਨੌਜ਼ਵਾਨ ਦੀ ਨਸ਼ਾ ਦੀ ਓਵਰਡੋਜ਼ ਕਾਰਨ ਹੋਈ ਮੌਤ

20 ਸਾਲਾ ਨੌਜ਼ਵਾਨ ਦੀ ਨਸ਼ਾ ਦੀ ਓਵਰਡੋਜ਼ ਕਾਰਨ ਹੋਈ ਮੌਤ

ਕੋਟਲਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਕੋਟਲਾ ਗੁੱਜਰਾਂ ਦੇ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਮ੍ਰਿਤਕ ਦੀ ਪਹਿਚਾਣ ਜਸ਼ਨਪ੍ਰੀਤ ਉਮਰ 20 ਸਾਲਾ ਵਾਸੀ ਪਿੰਡ ਕੋਟਲਾ ਗੁੱਜਰਾਂ ਵਜੋਂ ਹੋਈ ਹੈ।

Advertisements

ਦੱਸਿਆ ਜਾ ਰਿਹਾ ਹੈ ਕਿ ਜਸ਼ਨਪ੍ਰੀਤ ਪਹਿਲਾਂ ਹੀ ਨਸ਼ੇ ਦਾ ਆਦੀ ਸੀ, ਜਿਸਨੂੰ ਇਲਾਜ ਲਈ ਰਾਜਸਥਾਨ ਭੇਜਿਆ ਗਿਆ ਸੀ, ਤੇ ਉਹ ਠੀਕ ਹੋਣ ਉਪਰੰਤ ਥੋੜੇ ਦਿਨ ਪਹਿਲਾਂ ਹੀ ਪਿੰਡ ਵਾਪਸ ਆਇਆ ਸੀ, ਪਰ ਪਿੰਡ ਵਾਪਸ ਆਉਣ ਉਪਰੰਤ ਫਿਰ ਉਸਨੇ ਨਸ਼ੇ ਦੀ ਓਵਰਡੋਜ਼ ਲੈ ਲਈ ਜਿਸ ਨਾਲ ਉਸਦੀ ਮੌਤ ਹੋ ਗਈ। ਜਸ਼ਨ ਦੀ ਮੌਤ ਦੀ ਖਬਰ ਸੁਣ ਕੇ ਪਿੰਡ ਵਾਸੀਆਂ ਤੇ ਪਰਿਵਾਰਕ ਮੈਬਰਾਂ ਵਿੱਚ ਸੋਗ ਦੀ ਲਹਿਰ ਪੈਦਾ ਹੋ ਗਈ।

LEAVE A REPLY

Please enter your comment!
Please enter your name here