ਪੰਜਾਬ ਨੈਸ਼ਨਲ ਬੈਂਕ ਨੇ ਯੋਗ ਦਿਵਸ ਤੇ ਲਗਾਏ ਬੂਟੇ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਪੰਜਾਬ ਨੈਸ਼ਨਲ ਬੈਂਕ ਕਰਤਾਰਪੁਰ ਵਲੋਂ ਯੋਗ ਦਿਵਸ ਤੇ ਕਰਤਾਰਪੁਰ ਰੋਡ ਤੇ ਬੂਟੇ ਲਗਾਏ ਗਏ । ਸੀਨੀਅਰ ਮੈਨੇਜਰ ਸ਼੍ਰੀ ਮਤੀ ਸਾਧਨਾ ਸ਼ਰਮਾ ਨੇ ਆਪਣੇ ਸਮੂਹ ਸਟਾਫ ਨਾਲ ਇਹ ਸੇਵਾ ਨਿਭਾਈ । ਓਹਨਾ ਨੇ ਦੱਸਿਆ ਕੇ ਜੋ ਅਸੀਂ ਸਾਹ ਲੈ ਰਹੇ ਹਾਂ ਉਹ ਇਹਨਾਂ ਬੂਟਿਆਂ ਦੀ ਹੀ ਦੇਣ ਹੈ , ਦਿਨੋ ਦਿਨ ਵੱਧ ਰਹੀ ਗਰਮੀ ਨੂੰ ਗੋਲਬਲ ਵਾਰਮਿੰਗ ਨੂੰ ਕੰਟਰੋਲ ਚ ਰੱਖਣ ਲਈ ਵੀ ਬੂਟੇ ਅਹਿਮ ਰੋਲ ਅਦਾਹ ਕਰਦੇ ਹਨ ।

Advertisements

ਉਹਨਾਂ ਨੇ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਰੁੱਖ ਲਗਾਉਣ ਲਈ ਵੀ ਪ੍ਰੇਰਿਤ ਕੀਤਾ ਅਤੇ ਸਭ ਨੂੰ ‘ਇੱਕ ਰੁੱਖ, ਸੋ ਸੁੱਖ’ ਦਾ ਨਾਅਰਾ ਦਿੱਤਾ । ਇਸ ਸਮੇਂ ਬੈਂਕ ਦਾ ਸਟਾਫ ਨੀਰਜ, ਕੋਮਲ, ਰਜਨੀ, ਰਜਤ, ਕਮਲ, ਵਿਕਰਾਂਤ ਅਤੇ ਅਨੀਲ ਸਮੂਹ ਬੈੰਕ ਸਟਾਫ ਮੌਜੂਦ ਸੀ ।

LEAVE A REPLY

Please enter your comment!
Please enter your name here