Monday, October 26, 2026
Home Crime NRI ਦੇ ਕਤਲ ਦੇ ਮਾਮਲੇ ‘ਚ 2 ਆਰੋਪੀ ਗ੍ਰਿਫ਼ਤਾਰ 

NRI ਦੇ ਕਤਲ ਦੇ ਮਾਮਲੇ ‘ਚ 2 ਆਰੋਪੀ ਗ੍ਰਿਫ਼ਤਾਰ 

 ਲੁਧਿਆਣਾ (ਦ ਸਟੈਲਰ ਨਿਊਜ਼)।  ਲੁਧਿਆਣਾ ਦੇ ਪਿੰਡ ਕਿਲ੍ਹਾ ਰਾਏਪੁਰ ਦੇ ਇਕ ਘਰ ਅੰਦਰ ਜੁਲਾਈ ਮਹੀਨੇ  ਚ 72 ਸਾਲ ਦੀ ਐਨ.ਆਰ.ਆਈ. ਔਰਤ ਨੂੰ ਕਤਲ ਕਰ ਕੇ ਲਾਸ਼ ਸਾੜੇ ਜਾਣ  ਦਾ ਮਾਮਲਾ ਸਾਹਮਣੇ ਆਇਆ ਹੈ। ਮਿਤਕ ਦੀ ਪਛਾਣ ਮ੍ਰਿਤਕਾ ਰੁਪਿੰਦਰ ਕੌਰ ਵਜੋਂ ਹੋਈ ਸੀ। ਪੁਲਿਸ ਦੀ ਜਾਂਚ ਤੋਂ ਬਾਅਦ ਕਾਤਿਲ ਦਾ ਪਤਾ ਲੱਗਿਆ। ਇਸ ਮਾਮਲੇ ਵਿੱਚ ਪੁਲਿਸ ਨੇ ਮੁੱਖ ਮੁਲਜ਼ਮ ਚਰਨਜੀਤ ਸਿੰਘ ਗਰੇਵਾਲ  ਅਤੇ ਸੁਖਜੀਤ ਸਿੰਘ ਸੋਨੂੰ ਨੂੰ ਗ੍ਰਿਫ਼ਤਾਰ  ਕੀਤਾ। ਇਨ੍ਹਾਂ ਆਰੋਪੀਆਂ ਨੇ ਦੱਸਿਆ ਕਿ ਮ੍ਰਿਤਕਾ ਰੁਪਿੰਦਰ ਕੌਰ ਪੰਧੇਰ ਦਾ ਕਤਲ ਕਰਨ ਲਈ ਉਸ ਨੂੰ ਪੰਜਾਹ ਲੱਖ ਰੁਪਏ ਨਕਦ ਦਿੱਤੇ ਜਾਣੇ ਸਨ।

Advertisements

ਮ੍ਰਿਤਕਾ ਦੀ ਅਮਰੀਕਾ ਰਹਿੰਦੀ ਭੈਣ ਕਮਲ ਕੌਰ ਖਹਿਰਾ ਨੇ ਦੱਸਿਆ ਕਿ ਬੀਤੇ ਵੀਰਵਾਰ ਉਸ ਨੂੰ ਕਿਸੇ ਪਰਿਵਾਰਕ ਦੋਸਤ ਦਾ ਫ਼ੋਨ ਆਇਆ ਸੀ ਕਿ ਰੁਪਿੰਦਰ ਕੌਰ ਪੰਧੇਰ ਦਾ ਕਤਲ ਕਰ ਦਿੱਤਾ ਗਿਆ ਹੈ ਅਤੇ ਡੇਹਲੋਂ ਪੁਲਿਸ ਨੇ ਇਸ ਸਬੰਧ ਵਿੱਚ ਸੁਖਜੀਤ ਸਿੰਘ ਸੋਨੂੰ ਨੂੰ ਹਿਰਾਸਤ ਵਿਚ ਲਿਆ ਹੋਇਆ ਹੈ। ਮ੍ਰਿਤਕਾ ਦੀ ਭੈਣ ਕਮਲ ਕੌਰ  ਉੱਚ ਅਧਿਕਾਰੀਆਂ ਤੋਂ ਨਿਆਂ ਦੀ ਮੰਗ ਕੀਤੀ ਹੈ ਪੁਲਿਸ ਨੇ ਸੁਖਜੀਤ ਸਿੰਘ ਸੋਨੂੰ ਦੇ ਘਰੋਂ ਅਹਿਮ ਸਬੂਤ ਵੀ ਬਰਾਮਦ ਕੀਤੇ ਹਨ। 

LEAVE A REPLY

Please enter your comment!
Please enter your name here