ਦੋ ਅਣਪਛਾਤੇ ਨੌਜਵਾਨਾਂ ਵਲੋਂ ਇੱਕ ਔਰਤ ਦੀ ਸੋਨੇ ਦੀ ਚੈਨ ਝਪਟਾ ਮਾਰ ਕੇ ਖੋਈ, ਮੁਕੱਦਮਾ ਦਰਜ਼

Hospital vaccination Punjab Govt. Advt. Punjab Govt. Advt. Punjab Govt. Advt.
Punjab Govt. Advt. Punjab Govt. Advt. Punjab Govt. Advt.
Punjab Govt. Advt.

ਹਾਜੀਪੁਰ,(ਪ੍ਰਵੀਨ ਸੋਹਲ): ਹਾਜੀਪੁਰ ਪੁਲਿਸ ਵਲੋਂ ਦੋ ਅਣਪਛਾਤੇ ਨੌਜਵਾਨਾਂ ਤੇ ਇੱਕ ਔਰਤ ਦੀ ਸੋਨੇ ਦੀ ਚੈਨ ਝਪਟਾ ਮਾਰ ਕੇ ਖੋਹਣ ਦਾ ਮਾਮਲਾ ਦਰਜ਼ ਕੀਤਾ ਗਿਆ ਹੈ। ਇਸ ਵਾਰੇ ਜਣਕਾਰੀ ਦਿੰਦੇ ਹੋਏ ਥਾਣਾ ਮੁੱਖੀ ਲੋਮੇਸ਼ ਸ਼ਰਮਾ ਨੇ ਦੱਸਿਆ ਕਿ ਇਹ ਮਾਮਲਾ ਏ ਐੱਸ ਆਈ ਜਗਜੀਤ ਸਿੰਘ ਵਲੋਂ ਦਰਜ ਕੀਤਾ ਗਿਆ ਹੈ।

Advertisements

ਜਿਸ ਵਿੱਚ ਉਹਨਾਂ ਦੱਸਿਆ ਕਿ ਨਮਿੰਦਰ ਕੌਰ ਪਤਨੀ ਜਸਪਾਲ ਸਿੰਘ ਪਿੰਡ ਘੱਲੂ ਵਾਲ ਥਾਣਾ ਮੁਕੇਰੀਆਂ ਦੇ ਬਿਆਨ ਤੇ ਦਰਜ ਕੀਤਾ ਗਿਆ ਹੈ।ਜਿਸ ਵਿੱਚ ਉਸ ਨੇ ਦੱਸਿਆ ਉਸ ਦੀ ਉਮਰ 28 ਸਾਲ ਦੀ ਹੈ ਉਹ ਇਕ ਘਰੇਲੂ ਕੰਮਕਾਜ ਕਰਦੀ ਹੈ। ਅੱਜ ਤਕਰੀਬਨ ਦੁਪਿਹਰ ਦੋ ਵਜੇ ਆਪਣੀ ਮਾਂ ਪ੍ਰੇਮ ਕੌਰ ਉਮਰ 52 ਸਾਲ ਨਾਲ ਆਪਣੀ ਐਕਟਿਵਾ PB-07-AY-1583 ਤੇ ਸਵਾਰ ਹੋ ਕੇ ਮੁਕੇਰੀਆਂ ਤੋਂ ਆਪਣੇ ਪਿੰਡ ਭਲੋਵਾਲ ਨੂੰ ਆ ਰਹੀ ਸੀ ਕਿ ਦੋ ਮੋਨੇ ਅਣਪਛਾਤੇ ਨੌਜਵਾਨ ਜਿਹਨਾਂ ਦੀ ਉਮਰ 27/28 ਸਾਲ ਦੀ ਹੋਵੇਗੀ ਨੇ ਸਕੂਟਰੀ ਲਿਆ ਕੇ ਮੇਰੇ ਬਰਾਬਰ ਕਰ ਲਈ ਤੇ ਪਿਛਲੇ ਨੌਜਵਾਨ ਨੇ ਮੇਰੀ ਸੋਨੇ ਦੀ ਚੈਨ ਝਪਟਾ ਮਾਰ ਕੇ ਖਿਚ ਲਈ ।

ਉਹਨਾਂ ਅਣਪਛਾਤੇ ਨੌਜਵਾਨਾਂ ਦੀ ਸਕੂਟਰੀ ਦਾ ਨੰਬਰ PB-07-BL-8458 ਮਾਰਕਾ ਮੈਸਟਿਰਉ ਸੀ। ਹਾਜੀਪੁਰ ਪੁਲਿਸ ਨੇ ਉਸ ਦੇ ਬਿਆਨਾਂ ਤੇ ਅਣਪਛਾਤੇ ਨੌਜਵਾਨਾਂ ਉਪਰ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।

LEAVE A REPLY

Please enter your comment!
Please enter your name here