Tuesday, October 20, 2026
Home Crime ਕਾਰ ਤੇ ਸਕੂਟਰੀ ਵਿਚਕਾਰ ਟੱਕਰ, 4 ਦੀ ਮੌਤ

ਕਾਰ ਤੇ ਸਕੂਟਰੀ ਵਿਚਕਾਰ ਟੱਕਰ, 4 ਦੀ ਮੌਤ

ਮੁਕੇਰੀਆਂ (ਦ ਸਟੈਲਰ ਨਿਊਜ਼)। ਬੀਤੀ ਰਾਤ ਮੁਕੇਰੀਆਂ ਦੇ ਨੈਸ਼ਨਲ ਹਾਈਵੇ ‘ਤੇ ਦਰਦਨਾਕ ਹਾਦਸਾ ਵਾਪਰਿਆ ਹੈ। ਵੈਨਿਊ ਕਾਰ ਤੇ ਸਕੂਟਰੀ ਦੀ ਭਿਆਨਕ ਟੱਕਰ ਵਿੱਚ 4 ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ 4 ਨੌਜਵਾਨ ਜੋ ਪੈਲੇਸ ਵਿਚ ਕੰਮ ਕਰਦੇ ਸਨ ਤੇ ਦੇਰ ਰਾਤ ਕੰਮ ਖਤਮ ਕਰਕੇ ਘਰ ਵਾਪਸ ਪਰਤ ਰਹੇ ਸਨ। ਸਕੂਟਰੀ ‘ਤੇ ਸਵਾਰ ਨੌਜਵਾਨਾਂ ਵਿਚੋਂ 2 ਪ੍ਰਵਾਸੀ ਨੌਜਵਾਨ ਵੀ ਸਨ।

Advertisements

ਦੱਸ ਦੇਈਏ ਕਿ ਮੁਕੇਰੀਆਂ ਚੁੰਗੀ ਨੇੜੇ ਇਕ ਵੈਨਿਊ ਕਾਰ ਨੇ ਸਕੂਟਰੀ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਸਕੂਟੀ ਸਵਾਰ ਨੌਜਵਾਨ ਸੜਕ ਕਿਨਾਰੇ ਖੜ੍ਹੇ ਦੇ ਪਿੱਛੇ ਟਕਰਾ ਗਏ ਜਿਸ ਕਾਰਨ ਚਾਰੋਂ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਵਿਚੋਂ 2 ਦੀ ਪਛਾਣ ਸੁਖਵਿੰਦਰ ਸਿੰਘ ਤੇ ਨਰਿੰਦਰ ਕੁਮਾਰ ਵਜੋਂ ਹੋਈ ਹੈ ਤੇ ਬਾਕੀ 2 ਪ੍ਰਵਾਸੀ ਨੌਜਵਾਨ ਦੀ ਪਛਾਣ ਵਿਵਿਧ ਸਾਹੂ ਤੇ ਮਿਥੁਨ ਮੰਡਲ ਵਜੋਂ ਹੋਈ ਹੈ, ਜੋ ਕਿ ਦਰਭੰਗਾ ਬਿਹਾਰ ਨਾਲ ਸਬੰਧਤ ਹਨ। ਮੁਕੇਰੀਆਂ ਪੁਲਿਸ ਨੇ ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here