ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਨੇ ਕਾਰਜਕਾਰੀ ਇੰਜੀਨੀਅਰ ਤਲਵਾੜਾ ਦੇ ਦਫਤਰ ਮੁਹਰੇ ਪਰਿਵਾਰਾਂ ਸਮੇਤ ਦਿੱਤਾ ਧਰਨਾ

ਹੁਸਿਆਰਪੁਰ,(ਪ੍ਰਵੀਨ ਸੋਹਲ): ਜਲ ਸਪਲਾਈ ਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ (ਰਜਿ:ਨੰ.26) ਬ੍ਰਾਂਚ ਮੁਕੇਰੀਆਂ/ਤਲਵਾੜਾ ਦੇ ਵਰਕਰਾਂ ਨੇ ਪਰਿਵਾਰਾਂ ਤੇ ਬੱਚਿਆਂ ਸਮੇਤ ਕਾਰਜਕਾਰੀ ਇੰਜੀਨੀਅਰ ਮੰਡਲ ਤਲਵਾੜਾ ਦੇ ਦਫਤਰ ਮੂਹਰੇ ਧਰਨਾ ਦਿੱਤਾ। ਇਸ ਮੋਕੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਬਰਾਚ ਪ੍ਰਧਾਨ ਰਜਤ ਕੁਮਾਰ ਤੇ ਜਿਲ੍ਹਾ ਜੁਆਇੰਟ ਸਕੱਤਰ ਮਨਜੀਤ ਸਿੰਘ ਹੁਸਿਆਰਪੁਰ ਨੇ ਦੱਸਿਆ ਕਿ ਇਸ ਰੋਸ ਧਰਨੇ ਵਿੱਚ ਜ਼ਿਲ੍ਹਾ ਕਮੇਟੀ ਹੁਸਿਆਰਪੁਰ ਵੱਲੋਂ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ।

Advertisements

ਇਸ ਮੌਕੇ ਆਗੂਆਂ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਵਿੱਚ ਵੀ ਜਲ ਸਪਲਾਈ ਵਿਭਾਗ ਦੇ ਠੇਕਾ ਮੁਲਾਜ਼ਮ ਨਿਗੂਣੀਆਂ ਤਨਖਾਹਾਂ ਤੇ 24-24 ਘੰਟੇ ਕੰਮ ਕਰ ਰਹੇ ਹਨ,ਪਰ ਹਾਲੇ ਤੱਕ ਇਸ ਮਹਾਂਮਾਰੀ ਦੌਰਾਨ ਉਨ੍ਹਾਂ ਦੇ ਘਰਾਂ ਦਾ ਘੱਟ ਤਨਖਾਹਾਂ ਤੇ ਗੁਜਾਰਾ ਕਰਨਾ ਬਹੁਤ ਮੁਸ਼ਕਲ ਹੋ ਗਿਆ ਹੈ ਉਨ੍ਹਾਂ ਕਿਹਾ ਕਿ ਕਾਰਜਕਾਰੀ ਇੰਜਨੀਅਰ ਨੇ ਜਥੇਬੰਦੀ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਵਰਕਰਾਂ ਦੀਆਂ ਤਨਖਾਹਾਂ ਵਿਚ ਵਾਧਾ ਕਰ ਦਿੱਤਾ ਜਾਵੇਗਾ।ਪਰ ਆਪਣੇ ਵਾਅਦੇ ਤੇ ਖ਼ਰੇ ਨਾ ਉੱਤਰਦੇ ਹੋਏ ਕਾਰਜਕਾਰੀ ਇੰਜੀਨੀਅਰ ਵੱਲੋਂ ਟਾਲ ਮਟੋਲ ਦੀ ਨੀਤੀ ਬਣਾਈ ਜਾ ਰਹੀ ਸੀ। ਜਿਸ ਕਰਕੇ ਵਰਕਰਾਂ ਨੇ ਆਪਣੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਦਫਤਰ ਮੂਹਰੇ ਧਰਨਾ ਦਿੱਤਾ ਵਰਕਰਾਂ ਦੇ ਰੋਹ ਨੂੰ ਦੇਖਦੇ ਹੋਏ ਕਾਰਜਕਾਰੀ ਇੰਜਨੀਅਰ ਨੇ ਆਗੂਆਂ ਨਾਲ ਮੀਟਿੰਗ ਕਰਕੇ ਸਾਰਿਆਂ ਮੰਗਾਂ ਨੂੰ ਮੰਨਣ ਦਾ ਭਰੋਸਾ ਦਿੱਤਾ ਹੈ ਅਤੇ ਮੰਗਾਂ ਨੂੰ ਲਾਗੂ ਕਰਨ ਦੀਆਂ ਹਦਾਇਤਾਂ ਉਪ ਮੰਡਲਾ ਨੂੰ ਜਾਰੀ ਕਰ ਦਿਤੀਆਂ ਹਨ।

ਇਸ ਮੌਕੇ ਵਿਸ਼ੇਸ਼ ਤੌਰ ਤੇ ਜ਼ਿਲ੍ਹਾ ਪ੍ਰਧਾਨ ਜਲੰਧਰ ਪ੍ਰਤਾਪ ਸਿੰਘ ਸੰਧੂ,ਸੂਬਾ ਪ੍ਰੈੱਸ ਸਕੱਤਰ ਜਸਵੀਰ ਸਿੰਘ ਸੀਰਾ,ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਜਲੰਧਰ ਵਰਿੰਦਰ ਨਾਹਰ,ਜ਼ਿਲ੍ਹਾ ਵਿੱਤ ਸਕੱਤਰ ਜਲੰਧਰ ਗੁਰਭੇਜ ਸਿੰਘ ਧੁੱਗੜ ਸ਼ਾਮਲ ਹੋਏ ਜ਼ਿਲ੍ਹਾ ਪ੍ਰਧਾਨ ਦਰਸ਼ਵੀਰ ਸਿੰਘ ਰਾਣਾ ਹੁਸ਼ਿਆਰਪੁਰ,ਜੁਆਇੰਟ ਸਕੱਤਰ ਮਨਜੀਤ ਸਿੰਘ ਮੁਕੇਰੀਆਂ,ਜ਼ਿਲ੍ਹਾ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਟਾਂਡਾ,ਮੀਤ ਪ੍ਰਧਾਨ ਸੰਦੀਪ ਕੁਮਾਰ ਹੁਸ਼ਿਆਰਪੁਰ,ਮੀਤ ਪ੍ਰਧਾਨ ਪਰਦੀਪ ਸਿੰਘ ਖੱਖ ਟਾਂਡਾ,ਸੁਪਿੰਦਰ ਸਿੰਘ ਜ਼ਿਲਾ ਸੈਕਟਰੀ,ਜਗਦੀਸ਼ ਸਿੰਘ ਧੁੱਗਾ ਜ਼ਿਲਾ ਪ੍ਰੈੱਸ ਸਕੱਤਰ,ਰਣਦੀਪ ਸਿੰਘ ਧਨੋਆ ਜ਼ਿਲ੍ਹਾ ਐਡੀਟਰ,ਰਜਤ ਕੁਮਾਰ ਸ਼ਰਮਾ ਪ੍ਰਧਾਨ ਬਰਾਚ ਮੁਕੇਰੀਆਂ ਹਰਪ੍ਰੀਤ ਸਿੰਘ ਮੈਂਟੀ ਜਨਰਲ ਸਕੱਤਰ ਬਰਾਂਚ ਮੁਕੇਰੀਆਂ ਹਾਜ਼ਰ ਸਨ।

LEAVE A REPLY

Please enter your comment!
Please enter your name here